ਚੜ੍ਹਦੀ ਕਲਾ ਲੋਕ ਸੇਵਾ ਹੋਮਿਓਪੈਥਿਕ ਕਲੀਨਿਕ ਵਲੋਂ ਮੁਫ਼ਤ ਮੈਡੀਕਲ ਕੈਂਪ
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਚੜ੍ਹਦੀ ਕਲਾ ਲੋਕ ਸੇਵਾ ਹੋਮੀਓਪੈਥਿਕ ਕਲੀਨਿਕ ਵਲੋਂ ਡਾ. ਹਰਜੋਤ ਕੌਰ ਸੰਧੂ ਦੀ ਅਗਵਾਈ ’ਚ ਲਗਾਏ ਗਏ ਇਸ ਇਕ ਰੋਜ਼ਾ ਹੋਮੀਓਪੈਥੀ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਵੱਖ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਨੇ ਲਾਭ ਉਠਾਇਆ ।
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਚੜ੍ਹਦੀ ਕਲਾ ਲੋਕ ਸੇਵਾ ਹੋਮੀਓਪੈਥਿਕ ਕਲੀਨਿਕ ਵਲੋਂ ਡਾ. ਹਰਜੋਤ ਕੌਰ ਸੰਧੂ ਦੀ ਅਗਵਾਈ ’ਚ ਲਗਾਏ ਗਏ ਇਸ ਇਕ ਰੋਜ਼ਾ ਹੋਮੀਓਪੈਥੀ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਵੱਖ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਨੇ ਲਾਭ ਉਠਾਇਆ । ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਅਮਨਦੀਪ ਸਿੰਘ ਨੂਰਦੀਪ ਲੈਬ ਤਰਨ ਤਾਰਨ ਸਾਹਿਬ ਵਲੋਂ ਮੁਫ਼ਤ ਟੈਸਟਾਂ ਦੀ ਸੇਵਾ ਕੀਤੀ ਗਈ, ਜਦਕਿ ਨਰਸਿੰਗ ਦੀ ਸੇਵਾ ਹਰਪ੍ਰੀਤ ਕੌਰ ਵਲੋਂ ਨਿਭਾਈ ਗਈ । ਇਸ ਸਮੇਂ ਜਾਣਕਾਰੀ ਦਿੰਦਿਆਂ ਡਾ. ਹਰਜੋਤ ਕੌਰ ਸੰਧੂ ਨੇ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪਾਂ ਤੋਂ ਇਲਾਵਾ ਆਮ ਦਿਨਾਂ ਵਿਚ ਵੀ ਉਹ ਲੋਕ ਸੇਵਾ ਹੀ ਕਰਦੇ ਹਨ ਅਤੇ ਮਰੀਜ਼ਾਂ ਤੋਂ ਕੋਈ ਡਾਕਟਰੀ ਫੀਸ ਨਹੀਂ ਲਈ ਜਾਂਦੀ ਤੇ ਸਿਰਫ਼ ਦਵਾਈਆਂ ਦੇ ਹੀ ਮੁਨਾਸਿਬ ਜਿਹੇ ਪੈਸੇ ਲਏ ਜਾਂਦੇ ਹਨ । ਇਸ ਮੌਕੇ ਉਨ੍ਹਾਂ ਸਾਰੇ ਸਹਿਯੋਗੀਆਂ, ਸੇਵਾਦਾਰਾਂ, ਸਮੂਹ ਸਟਾਫ਼ ਅਤੇ ਵਿਸ਼ੇਸ਼ ਕਰ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।