30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰਹੱਦੀ ਪਿੰਡ ਕਲਸ ’ਚ ਅਨੇਕਾਂ ਪਰਿਵਾਰ ‘ਆਪ’ ’ਚ ਸ਼ਾਮਿਲ

ਖੇਮਕਰਨ/ਅਮਰਕੋਟ, 29 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਹਲਕੇ ਦੇ ਪਿੰਡਾਂ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕਰਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੌਰਾਨ ਪਿਛਲੀਆਂ ਸੰਨ 2022 ਦੀਆਂ ਚੋਣਾਂ ’ਚ ਵਾਲੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਿੰਡ-ਪਿੰਡ ਜਾ ਕੇ ਵਿਰੋਧੀ ਪਾਰਟੀਆਂ ਦੇ ਵੋਟ ਬੈਂਕ ’ਚ ਲਗਾਤਾਰ ਸੰਨ੍ਹ ਲਗਾਈ ਜਾ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਭਾਵੇਂ ਆਪਣੇ ਅਖੀਰਲੇ ਸਾਲ ’ਚ ਚੱਲ ਰਹੀ ਹੈ।

Ad Position 21
No active advertisement
ਅਜੀਤ ਡੈਸਕ 30-09-2026
ਖੇਮਕਰਨ/ਅਮਰਕੋਟ, 29 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਹਲਕੇ ਦੇ ਪਿੰਡਾਂ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕਰਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੌਰਾਨ ਪਿਛਲੀਆਂ ਸੰਨ 2022 ਦੀਆਂ ਚੋਣਾਂ ’ਚ ਵਾਲੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਿੰਡ-ਪਿੰਡ ਜਾ ਕੇ ਵਿਰੋਧੀ ਪਾਰਟੀਆਂ ਦੇ ਵੋਟ ਬੈਂਕ ’ਚ ਲਗਾਤਾਰ ਸੰਨ੍ਹ ਲਗਾਈ ਜਾ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਭਾਵੇਂ ਆਪਣੇ ਅਖੀਰਲੇ ਸਾਲ ’ਚ ਚੱਲ ਰਹੀ ਹੈ।ਇਸ ਦੇ ਬਾਵਜੂਦ ਵੀ ਵਿਧਾਇਕ ਧੁੰਨ ਆਪਣੀ ਕਾਰਗੁਜ਼ਾਰੀ ਦੇ ਅਧਾਰ ’ਤੇ ਲਗਾਤਾਰ ਆਪਣੀ ਸਥਿਤੀ ਹੋਰ ਮਜ਼ਬੂਤ ਦੀਆਂ ਕੋਸ਼ਿਸ਼ਾਂ ਚ ਲੱਗੇ ਹੋਏ ਹਨ। ਇਸੇ ਕੜੀ ਚ ਅੱਜ ਸਰਹੱਦੀ ਪਿੰਡ ਕਲਸ ’ਚ ਆਪ ਨੂੰ ਹੋਰ ਮਜ਼ਬੂਤੀ ਮਿੱਲੀ ਜਦ ਪਿੰਡ ਦੇ ਸਰਪੰਚ ਹਰਪਾਲ ਸਿੰਘ ਰੱਤੜੀਆਂ ਤੇ ਬਲਾਕ ਯੂਥ ਪ੍ਰਧਾਨ ਹਰਪਾਲ ਸਿੰਘ ਦੀ ਪ੍ਰੋਰਨਾ ਸਦਕਾ ਪਿੰਡ ਕਲਸ ਤੇ ਖੇਮਕਰਨ ਦੀਆਂ ਹਵੇਲੀਆਂ ਦੇ ਵਾਸੀ ਦੇ ਅਕਾਲੀ ਦਲ ਤੇ ਕਾਗਰਸ ਪਾਰਟੀ ਨਾਲ ਸਬੰਧਤ ਅਨੇਕਾਂ ਪਰਿਵਾਰ ਆਪ ’ਚ ਸ਼ਾਮਲ ਹੋਏ । ਇਸ ਸਬੰਧੀ ਪਿੰਡ ਦੇ ਸਰਪੰਚ ਹਰਪਾਲ ਸਿੰਘ ਰਾੜੀਆ ਦੇ ਘਰ ਹੋਈ ਇਕੱਤਰਤਾ ’ਚ ਅਰਜਨ ਸਿੰਘ ਫੌਜੀ, ਸੁਖਦੇਵ ਸਿੰਘ ਪ੍ਰਧਾਨ, ਗੁਰਸੇਵਕ ਸਿੰਘ, ਹਰਪਾਲ ਸਿੰਘ, ਮੁਖਤਿਆਰ ਸਿੰਘ, ਰਿੰਕੂ, ਸੋਨੂੰ, ਗੁਰਦੇਵ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਭੁੱਲਰ ਤੋਂ ਇਲਾਵਾ ਖੇਮਕਰਨ ਬਹਿਕਾ ਤੋਂ ਵਪਾਰੀ ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਸਾਬਾ, ਹਰਚੰਦ ਸਿੰਘ, ਸੌਖਾ ਸਿੰਘ, ਗੁਰਬਿੰਦ ਸਿੰਘ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਸ਼ਮੂਲੀਅਤ ਕਰਨ ਵਾਲੇ ਲੋਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਵਧਾ ਰਹੀ ਹੈ ਅਤੇ ਲੋਕਾਂ ਨੂੰ ਹਰ ਸਹੂਲਤ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡ ਵਾਸੀਆਂ ਨੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਸਵਾਗਤ ਕਰਦੇ ਹੋਏ ਪਿੰਡ ਦੀਆਂ ਕੁਝ ਜ਼ਰੂਰੀ ਸਮੱਸਿਆਵਾਂ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ, ਜਿੰਨਾ ਨੂੰ ਛੇਤੀ ਪੂਰਾ ਕਰਨ ਦਾ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਮਸਤਗੜ, ਸਰਪੰਚ ਗੁਰਵਿੰਦਰ ਸਿੰਘ ਨੂਰ ਵਾਲਾ, ਸਾਬਕਾ ਸਰਪੰਚ ਬੇਅੰਤ ਸਿੰਘ, ਜਥੇ. ਕਿੱਕਰ ਸਿੰਘ ਚੱਠੂ, ਸਰਪੰਚ ਕਾਲਾ ਗਰੇਵਾਲ, ਸਰਪੰਚ ਸਤਨਾਮ ਸਿੰਘ ਰਾਮੂਵਾਲ, ਗੁਰਚਰਨ ਸਿੰਘ ਮਸਤਗੜ, ਸੁਖਚੈਨ ਸਿੰਘ, ਸਤਨਾਮ ਸਿੰਘ ਬੱਬਰ, ਨਿਰਮਲ ਸਿੰਘ, ਮਹਾਂਵੀਰ ਸਿੰਘ, ਹਰਪਾਲ ਸਿੰਘ ਰਾੜੀਆ, ਸਤਨਾਮ ਸਿੰਘ, ਮੇਹਰ ਸਿੰਘ, ਰਾਮ ਸਿੰਘ, ਬੇਅੰਤ ਸਿੰਘ ਰਾੜੀਆ, ਹੀਰਾ ਸਿੰਘ ਪੀ.ਏ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਪਿਸਟਲ, ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 11 ਵਿਅਕਤੀ ਕਾਬੂ - ਐੱਸ.ਐੱਸ.ਪੀ. ਲਾਂਬਾ
Ad Position 24