ਬਾਬਾ ਦੀਪ ਸਿੰਘ ਪਬਲਿਕ ਸਕੂਲ ਦੇ ਅਥਲੀਟਾਂ ਦਾ ਜ਼ਿਲ੍ਹਾ ਪੱਧਰ ’ਤੇ ਰਿਹਾ ਸ਼ਾਨਦਾਰ ਪ੍ਰਦਰਸ਼ਨ
ਫਤਿਆਬਾਦ. 29 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੇ ਐਥਲੀਟਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌ ਗੌਲਡ , ਇਕ ਸਿਲਵਰ , ਦੋ ਬਰਾਊਜ ਦੇ ਤਮਗੇ ਹਾਸਲ ਕੀਤੇ।
ਫਤਿਆਬਾਦ. 29 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੇ ਐਥਲੀਟਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌ ਗੌਲਡ , ਇਕ ਸਿਲਵਰ , ਦੋ ਬਰਾਊਜ ਦੇ ਤਮਗੇ ਹਾਸਲ ਕੀਤੇ। ਇਹਨਾਂ ਦੌੜਾਂ ਵਿਚ ਦਿਲਸ਼ੀਰਤ ਕੌਰ ਨੇ ਅੰਡਰ-14 ਵਰਗ 600 ਮੀਟਰ ਵਿਚ ਗੋਲਡ , ਜੈਸਮੀਨ ਕੌਰ ਨੇ ਅੰਡਰ - 17 ਵਰਗ ਵਿਚ 100 ਮੀਟਰ ਬਰਾਊਜ, 100 ਮੀਟਰ ਹਰਡਲਜ ਸਿਲਵਰ, ਸਰਬੰਸਦੀਪ ਸਿੰਘ ਨੇ ਅੰਡਰ-17 ਵਰਗ ਵਿਚ 200 ਮੀਟਰ ਗੋਲਡ ਅਤੇ 400 ਮੀਟਰ ਗੋਲਡ, ਜਸਰਾਜ ਸਿੰਘ ਨੇ ਅੰਡਰ 17 ਵਰਗ ਵਿਚ 800 ਮੀਟਰ ਵਿਚ ਗੋਲਡ, ਦਿਲਰਾਜ ਸਿੰਘ ਨੇ ਅੰਡਰ 17 ਵਰਗ 3000 ਮੀਟਰ ਵਿਚ ਬਰਾਊਜ, ਏਕਮਜੋਤ ਸਿੰਘ ਅੰਡਰ -17 ਵਰਗ 400 ਮੀਟਰ ਵਿਚੋ ਗੋਲਡ ਮੈਡਲ ਹਾਸਲ ਕੀਤੇ । ਇਸ ਮੌਕੇ ਸਕੂਲ ਦੇ ਐਮ.ਡੀ. ਗੁਰਪ੍ਰਤਾਪ ਸਿੰਘ ਨੇ ਇਹਨਾਂ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਖੇਡਾਂ ਵਿਚ ਵੱਧ-ਵੱਧ ਤੋਂ ਭਾਗ ਲੈਣ ਅਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ।