29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੋਇੰਦਵਾਲ ਸਾਹਿਬ ’ਚ ਦਰਜਨਾਂ ਪਰਿਵਾਰਾਂ ਨੇ ਫੜਿਆ ਸਿੱਕੀ ਦਾ ਹੱਥ

ਗੋਇੰਦਵਾਲ ਸਾਹਿਬ, 29 ਸਤੰਬਰ (ਸਕੱਤਰ ਸਿੰਘ ਅਟਵਾਲ)– ਗੋਇੰਦਵਾਲ ਸਾਹਿਬ ਵਿਚ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਦਰਮਿਆਨ ਉਸ ਵੇਲੇ ਚਰਚਾ ਤੇਜ਼ ਹੋ ਗਈ, ਜਦੋਂ ਸੀਨੀਅਰ ਕਾਂਗਰਸੀ ਆਗੂ ਰਘਬੀਰ ਸਿੰਘ ਵਿਰਕ ਦੀ ਪ੍ਰੇਰਣਾ ਅਤੇ ਮਾਸਟਰ ਧਰਮ ਸਿੰਘ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ। ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਸਾਥੀਆਂ ਦਾ ਕਾਂਗਰਸੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ।

Ad Position 21
No active advertisement
ਗੱਲਬਾਤ ਦੌਰਾਨ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਨ੍ਹਾਂ ਨਾਲ ਗੁਲਵਿੰਦਰ ਸਿੰਘ ਰਾਏ, ਨਿਸ਼ਾਨ ਸਿੰਘ ਢੋਟੀ, ਰਘਬੀਰ ਸਿੰਘ ਵਿਰਕ। ਤਸਵੀਰ–ਅਟਵਾਲ 30-09-2026
ਗੋਇੰਦਵਾਲ ਸਾਹਿਬ, 29 ਸਤੰਬਰ (ਸਕੱਤਰ ਸਿੰਘ ਅਟਵਾਲ)– ਗੋਇੰਦਵਾਲ ਸਾਹਿਬ ਵਿਚ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਦਰਮਿਆਨ ਉਸ ਵੇਲੇ ਚਰਚਾ ਤੇਜ਼ ਹੋ ਗਈ, ਜਦੋਂ ਸੀਨੀਅਰ ਕਾਂਗਰਸੀ ਆਗੂ ਰਘਬੀਰ ਸਿੰਘ ਵਿਰਕ ਦੀ ਪ੍ਰੇਰਣਾ ਅਤੇ ਮਾਸਟਰ ਧਰਮ ਸਿੰਘ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ। ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਸਾਥੀਆਂ ਦਾ ਕਾਂਗਰਸੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗੁਲਵਿੰਦਰ ਸਿੰਘ ਰਾਏ, ਨਿਸ਼ਾਨ ਸਿੰਘ ਢੋਟੀ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਮਲਕੀਤ ਸਿੰਘ ਡਾਇਰੈਕਟਰ, ਹਰਵਿੰਦਰ ਸਿੰਘ ਲਾਡੀ, ਸਾਬ ਸਿੰਘ, ਫਤਿਹ ਸਿੰਘ ਆਰ.ਕੇ. ਰੈਸਟੋਰੈਂਟ ਵਾਲੇ, ਗੁਰਅਵਤਾਰ ਸਿੰਘ ਬੱਬੂ ਪਹਿਲਵਾਨ, ਹਰਦਿਆਲ ਸਿੰਘ ਕੰਗ, ਇੰਸਪੈਕਟਰ ਹਰਭਜਨ ਸਿੰਘ ਸਰਾਂ, ਮੈਂਬਰ ਪੰਚਾਇਤ ਹਰਵਿੰਦਰ ਸਿੰਘ, ਗੁਰਦਿਆਲ ਸਿੰਘ ਢੋਟੀ, ਕੈਪਟਨ ਅਨੋਖ ਸਿੰਘ, ਪ੍ਰਤਾਪ ਸਿੰਘ ਪੰਜਾਬੀ, ਗੁਰਭੇਜ ਸਿੰਘ ਫੌਜੀ, ਦਲਜੀਤ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ ਬੜੌਦਾ, ਡਾ. ਦਲਜੀਤ ਸਿੰਘ, ਕਰਮਜੀਤ ਸਿੰਘ, ਸਰਮੁਖ ਸਿੰਘ ਫੌਜੀ, ਪੂਰਨ ਸਿੰਘ ਮੱਟੂ, ਗੁਰਮੀਤ ਸਿੰਘ, ਬਾਵਾ ਸਿੰਘ ਦਲਾਵਲਪੁਰ, ਨਰੈਣ ਸਿੰਘ ਪੰਨੂ, ਹਰਜਿੰਦਰ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਦਲਾਵਲਪੁਰ, ਸੂਬੇਦਾਰ ਰਾਜਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਮੁਖਤਿਆਰ ਸਿੰਘ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਰਘਬੀਰ ਸਿੰਘ ਵਿਰਕ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵਲੋਂ ਕਾਂਗਰਸ ਨਾਲ ਜੁੜਨ ਲਈ ਦਿਖਾਇਆ ਜਾ ਰਿਹਾ ਉਤਸ਼ਾਹ ਪਾਰਟੀ ਵਰਕਰਾਂ ਲਈ ਹੌਸਲੇ ਵਾਲੀ ਗੱਲ ਹੈ। ਮਾਸਟਰ ਧਰਮ ਸਿੰਘ ਨੇ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਨਵੇਂ ਸਾਥੀਆਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ। ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮਾਸਟਰ ਧਰਮ ਸਿੰਘ, ਗੁਰਭੇਜ ਸਿੰਘ ਫੌਜੀ, ਦਲਜੀਤ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ ਬੜੌਦਾ, ਡਾ. ਦਲਜੀਤ ਸਿੰਘ, ਕਰਮਜੀਤ ਸਿੰਘ, ਸਰਮੁਖ ਸਿੰਘ ਫੌਜੀ, ਗੁਰਮੀਤ ਸਿੰਘ, ਬਾਵਾ ਸਿੰਘ ਦਲਾਵਲਪੁਰ, ਨਰੈਣ ਸਿੰਘ ਪੰਨੂ, ਹਰਜਿੰਦਰ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਦਲਾਵਲਪੁਰ, ਸੂਬੇਦਾਰ ਰਾਜਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਤਿੰਨ ਦਿਨ ਉਤਸ਼ਾਹ ਨਾਲ ਕਰਨਗੇ ਨੌਜਵਾਨ ਸੇਵਾ - ਭੁੱਲਰ ਅਗਲੀ ਖ਼ਬਰ ਬਾਬਾ ਸੁਰਜਨ ਦੇ ਜਨਮ ਦਿਹਾੜੇ ਸੰਬੰਧੀ ਜੋੜ ਮੇਲਾ ਧੂਮਧਾਮ ਨਾਲ ਮਨਾਇਆ
Ad Position 24