ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸਕੂਲ ਬੂਹ ਹਰੀਕੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)–ਅਸ਼ਮਿਤਾ ਵੂਮੈਨ ਲੀਗ ਖੇਲੋ ਇੰਡੀਆ 2026 ਜੋ ਕਿ ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ। ਜਿਸ ਵਿਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਅੰਡਰ-14 ਲੜਕੀਆਂ ਦੀ ਟੀਮ ਦੁਆਰਾ ਸੈਪਾਕਟਾਕਰਮ ਖੇਡ ਵਿਚ ਹਿੱਸਾ ਲੈਂਦਿਆਂ ਓਵਰਆਲ ਤੀਸਰਾ ਸਥਾਨ ਹਾਸਲ ਕੀਤਾ।
ਸ
ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸਕੂਲ ਬੂਹ ਹਰੀਕੇ ਦੇ ਜੇਤੂ ਵਿਦਿਆਰਥੀਆਂ ਨਾਲ ਐਮ.ਡੀ ਸਤੀਸ਼ ਕੁਮਾਰ। ਤਸਵੀਰ–ਕੁੰਦਰਾ
01-10-2026
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)–ਅਸ਼ਮਿਤਾ ਵੂਮੈਨ ਲੀਗ ਖੇਲੋ ਇੰਡੀਆ 2026 ਜੋ ਕਿ ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ। ਜਿਸ ਵਿਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਅੰਡਰ-14 ਲੜਕੀਆਂ ਦੀ ਟੀਮ ਦੁਆਰਾ ਸੈਪਾਕਟਾਕਰਮ ਖੇਡ ਵਿਚ ਹਿੱਸਾ ਲੈਂਦਿਆਂ ਓਵਰਆਲ ਤੀਸਰਾ ਸਥਾਨ ਹਾਸਲ ਕੀਤਾ। ਇਸ ਵਿਚ 10 ਸਕੂਲਾਂ ਦੇ 100 ਖਿਡਾਰੀਆਂ ਦੁਆਰਾ ਭਾਗ ਲਿਆ ਗਿਆ। ਵਿਦਿਆਰਥਣਾਂ ਦੁਆਰਾ ਆਪਣੇ ਮੁਕਾਬਲੇਬਾਜਾਂ ਨੂੰ ਕਰੜੀ ਟੱਕਰ ਦਿੰਦਿਆਂ ਸਕੂਲ ਦੇ ਲਈ ਓਵਰਆਲ ਤੀਸਰੇ ਸਥਾਨ ਦੀ ਟਰਾਫੀ ਅਤੇ ਮੈਡਲ ਹਾਸਲ ਕੀਤੇ ਜੋ ਕਿ ਸਕੂਲ ਲਈ ਇਕ ਵਧੀਆ ਪ੍ਰਾਪਤੀ ਹੈ। ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਰਾਜੇਸ਼ ਥਾਪਾ ਅਤੇ ਏ.ਡੀ.ਸੀ ਅਦਿਤੀਆ ਸ਼ਰਮਾ ਦੁਆਰਾ ਖਿਡਾਰਨਾ ਨੂੰ ਸਰਟੀਫਿਕੇਟ, ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਖੇਡ ਦੀ ਤਿਆਰੀ ਕੋਚ ਜਪਨੀਤ ਕੌਰ ਦੁਆਰਾ ਕਰਵਾਈ ਗਈ। ਇਸ ਵੂਮੈਨ ਲੀਗ ਦੇ ਐਥਲੇਟਿਕਸ ਮੁਕਾਬਲਿਆਂ ਵਿਚ ਕੋਚ ਜਪਨੀਤ ਕੌਰ ਨੇ ਰਿਕਾਰਡ ਕਾਇਮ ਕਰਦਿਆਂ, ਸੀਨੀਅਰ ਓਪਨ ਪੰਜਾਬ ਐਥਲੇਟਿਕਸ ਚੈਂਪੀਅਨਸ਼ਿਪ ਵਿਚ 10,000 ਮੀਟਰ ਦੌੜ ਅਤੇ 5000 ਮੀਟਰ ਦੌੜ ਵਿਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕਰ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਵੀ ਮਨਵਾਇਆ। ਸਕੂਲ ਪਹੁੰਚਣ ’ਤੇ ਵਿਦਿਆਰਥਣਾਂ ਦੇ ਐਮ.ਡੀ ਸਤੀਸ਼ ਕੁਮਾਰ, ਕੋਚ ਜਪਨੀਤ ਕੌਰ, ਪ੍ਰਿੰਸੀਪਲ ਸੰਦੀਪ ਕੌਰ ਅਤੇ ਸਮੂਹ ਸਟਾਫ਼ ਦੁਆਰਾ ਹੌਂਸਲਾ ਅਫਜ਼ਾਈ ਕੀਤੀ ਗਈ। ਪ੍ਰਤੀਯੋਗੀਆਂ ਵਿਚ ਪਲਕਦੀਪ ਕੌਰ, ਦਿਵਿਆ ਸ਼ਰਮਾ, ਲਵਪ੍ਰੀਤ ਕੌਰ, ਏਕਮਜੋਤ ਕੌਰ, ਮਹਿਕਪ੍ਰੀਤ ਕੌਰ, ਜਸਪ੍ਰੀਤ ਕੌਰ, ਅਤੇ ਰਵਨੀਤ ਕੌਰ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ, ਜੋ ਕਿ ਇਸੇ ਹੀ ਅਕੈਡਮੀ ਵਿਚ ਹੋਈਆਂ, ਦੇ ਵਿਚ ਲੜਕੀਆਂ ਅੰਡਰ-14 ਸਕੈਟਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਹੋਇਆਂ ਸੁਖਮਨਪ੍ਰੀਤ ਸਿੰਘ ਪਹਿਲਾਂ ਸਥਾਨ, ਸ਼ਿਵਰਾਜ ਸਿੰਘ ਦੂਜਾ ਸਥਾਨ, ਲਵਜੋਤ ਸਿੰਘ, ਸਰਤਾਜ ਸਿੰਘ ਤੀਜਾ ਸਥਾਨ, ਗੁਰਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।