ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਲਈ ਪਹਿਲੀ ਨੂੰ ਹੋਵੇਗਾ ਮੈਡੀਕਲ
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਵਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੈਰਾ ਐਥਲੈਟਿਕਸ, ਪੈਰਾ ਬੈਡਮਿੰਟਨ, ਪੈਰ੍ਾ ਪਾਵਰਲਿਫਟਿੰਗ ਅਤੇ ਵਹੀਲ ਚੇਅਰ ਬਾਸਕਿਟਬਾਲ ਖੇਡਾਂ 25 ਨਵੰਬਰ ਤੋਂ 28 ਨਵੰਬਰ 2026 ਤੱਕ ਜ਼ਿਲ੍ਹਾ ਲੁਧਿਆਣਾ ਵਿਖੇ 2 ਉਮਰ ਵਰਗਾਂ (ਜੂਨੀਅਰ ਵਰਗ ਅੰਡਰ-19 ਸਾਲ ਅਤੇ ਓਪਨ ਵਰਗ 19 ਸਾਲ ਤੋਂ ਉੱਪਰ) ਵਿਚ ਕਰਵਾਈਆਂ ਜਾ ਰਹੀਆਂ ਹਨ।
ਸ
ਸਤਵੰਤ ਕੌਰ ਜ਼ਿਲ੍ਹਾ ਖੇਡ ਅਫ਼ਸਰ।
01-10-2026
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਵਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੈਰਾ ਐਥਲੈਟਿਕਸ, ਪੈਰਾ ਬੈਡਮਿੰਟਨ, ਪੈਰ੍ਾ ਪਾਵਰਲਿਫਟਿੰਗ ਅਤੇ ਵਹੀਲ ਚੇਅਰ ਬਾਸਕਿਟਬਾਲ ਖੇਡਾਂ 25 ਨਵੰਬਰ ਤੋਂ 28 ਨਵੰਬਰ 2026 ਤੱਕ ਜ਼ਿਲ੍ਹਾ ਲੁਧਿਆਣਾ ਵਿਖੇ 2 ਉਮਰ ਵਰਗਾਂ (ਜੂਨੀਅਰ ਵਰਗ ਅੰਡਰ-19 ਸਾਲ ਅਤੇ ਓਪਨ ਵਰਗ 19 ਸਾਲ ਤੋਂ ਉੱਪਰ) ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀ ਮਿਤੀ 1 ਤੋਂ 22 ਨਵੰਬਰ 2026 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਮੁੱਖ ਦਫਤਰ ਵਲੋਂ 1 ਅਕਤੂਬਰ-26 ਨੂੰ ਇਕ ਮੈਡੀਕਲ ਟੀਮ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੈਰਾ ਖਿਡਾਰੀਆਂ ਨੇ ਭਾਗ ਲੈਣਾ ਹੈ, ਉਹ ਖਿਡਾਰੀ 1 ਅਕਤੂਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਆਪਣੇ ਦਿਵਿਆਂਗਤਾ ਸਰਟੀਫਿਕੇਟ ਅਤੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਪਹੁੰਚਣ।