03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਚੇਅਰਮੈਨ ਦਿਲਬਾਗ ਸਿੰਘ ਬਾਠ ਨੇ ਦਾਣਾ ਮੰਡੀ ਤਰਨ ਤਾਰਨ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਖੇ ਪਰਮਲ ਦੀ ਸਰਕਾਰੀ ਖ੍ਰੀਦ ਚੇਅਰਮੈਨ ਟਰੇਡਰਜ ਕਮਿਸ਼ਨ ਅਤੇ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਤੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੰਡੀ ਤਰਨ ਤਾਰਨ ਦਿਲਬਾਗ ਸਿੰਘ ਬਾਠ ਵਲੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਹਰਵੀਨ ਕੌਰ ਦੇ ਦਿਸ਼ਾ ਨਿਰਦੇਸ਼ਾ ’ਤੇ ਸ਼ੁਰੂ ਕਰਵਾਈ ਗਈ। ਇਸ ਮੌਕੇ ਨਵਦੀਪ ਸਿੰਘ ਏ.

Ad Position 21
No active advertisement
ਅਜੀਤ ਡੈਸਕ 03-10-2026
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਖੇ ਪਰਮਲ ਦੀ ਸਰਕਾਰੀ ਖ੍ਰੀਦ ਚੇਅਰਮੈਨ ਟਰੇਡਰਜ ਕਮਿਸ਼ਨ ਅਤੇ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਤੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੰਡੀ ਤਰਨ ਤਾਰਨ ਦਿਲਬਾਗ ਸਿੰਘ ਬਾਠ ਵਲੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਹਰਵੀਨ ਕੌਰ ਦੇ ਦਿਸ਼ਾ ਨਿਰਦੇਸ਼ਾ ’ਤੇ ਸ਼ੁਰੂ ਕਰਵਾਈ ਗਈ। ਇਸ ਮੌਕੇ ਨਵਦੀਪ ਸਿੰਘ ਏ. ਐੱਫ. ਐੱਸ. ਓ. ਤਰਨ ਤਾਰਨ, ਵਿਸ਼ਾਲ ਮਹਾਜਨ ਇੰਸਪੈਕਟਰ, ਮਨਦੀਪ ਸਿੰਘ ਇੰਸਪੈਕਟਰ (ਦੋਵੇਂ ਪਨਗ੍ਰੇਨ ਮਹਿਕਮਾ), ਅੰਮ੍ਰਿਤਪਾਲ ਸਿੰਘ ਮੈਨੇਜਰ ਮਾਰਕਫੈਡ, ਸਾਹਿਬ ਸਿੰਘ ਮੈਨੇਜਰ ਵੇਅਰ ਹਾਊਸ, ਅਵਤਾਰ ਸਿੰਘ ਇੰਸਪੈਕਟਰ ਪਨਸਪ ਆਦਿ ਮੌਜੂਦ ਸਨ। ਇਸ ਮੌਕੇ ਪਨਸਪ ਵਿਭਾਗ ਵਲੋਂ 4 ਹਜ਼ਾਰ ਬੋਰੀ, ਪਨਗ੍ਰੇਨ ਵਿਭਾਗ ਵਲੋਂ 1200 ਬੋਰੀ, ਮਾਰਕਫੈਡ ਵਿਭਾਗ ਵਲੋਂ 1 ਹਜ਼ਾਰ ਬੋਰੀ ਅਤੇ ਵੇਅਰ ਹਾਊਸ ਵਲੋਂ 10750 ਬੋਰੀਆਂ ਦੀ ਖ੍ਰੀਦ ਕੀਤੀ ਗਈ। ਚੇਅਰਮੈਨ ਦਿਲਬਾਗ ਸਿੰਘ ਬਾਠ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਫਸਲ ਨੂੰ ਚੰਗੀ ਤਰ੍ਹਾਂ ਸੁਕਾ ਅਤੇ ਪਕਾ ਕੇ ਹੀ ਲਿਆਉਣ ਤਾਂ ਜੋ ਫਸਲ ਦੀ ਖ੍ਰੀਦ ਕਰਨ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਆੜ੍ਹਤੀ ਗੁਰਿੰਦਰਮੋਹਨ ਸਿੰਘ ਲਾਲੀ ਚਾਚਾ, ਪਵੇਲ ਸਿੰਘ ਪੰਨੂ, ਗੁਰਲਾਲ ਸਿੰਘ ਲਾਲੀ, ਬਹਾਲ ਸਿੰਘ ਗਿੱਲ, ਪਲਵਿੰਦਰ ਸਿੰਘ, ਸਵਿੰਦਰ ਸਿੰਘ ਭੁੱਚਰ, ਵਰਿੰਦਰ ਸ਼ਰਮਾ, ਲਖਵਿੰਦਰ ਸਿੰਘ ਰਟੌਲ, ਜੱਜਬੀਰ ਸਿੰਘ ਗਿੱਲ, ਸੁਰਜੀਤ ਸਿੰਘ ਚੋਹਲਾ ਸਾਹਿਬ, ਤਰਸੇਮ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ ਆਦਿ ਤੋਂ ਇਲਾਵਾ ਹੋਰ ਮੁਹਤਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀਓਬਾਲਾ ’ਚ ਕਾਂਗਰਸ ਨੂੰ ਵੱਡਾ ਹੁੰਗਾਰਾ, 45 ਪਰਿਵਾਰ ਕਾਂਗਰਸ ਵਿਚ ਸ਼ਾਮਿਲ ਅਗਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਸਦਕਾ ਕਾਂਗਰਸ ਹੋਈ ਮਜ਼ਬੂਤ - ਆਗੂ
Ad Position 24