ਟਰਾਂਸਫ਼ਾਰਮਰਾਂ ’ਚੋਂ ਤੇਲ ਚੋਰੀ ਦੇ ਮਾਮਲੇ ਨੇ ਮਚਾਇਆ ਹੜਕੰਪ, ਕਿਸਾਨਾਂ ਵਲੋਂ ਦੋ ਸ਼ੱਕੀ ਵਿਅਕਤੀ ਕਾਬੂ ਕਰ ਕੇ ਕੀਤੇ ਪੁਲਿਸ ਹਵਾਲੇ
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਜਗਦੇਵ ਖ਼ੁਰਦ ਰੋਡ ’ਤੇ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਪਿੰਡ ਅੰਬ ਕੋਟਲੀ ਦੇ ਕੁੱਝ ਕਿਸਾਨਾਂ ਵਲੋਂ ਟਰਾਂਸਫ਼ਾਰਮਰਾਂ ਵਿਚੋਂ ਕਥਿਤ ਤੌਰ ’ਤੇ ਤੇਲ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਜਗਦੇਵ ਖ਼ੁਰਦ ਰੋਡ ’ਤੇ ਰਹਿੰਦੇ ਸ਼ਮਸ਼ੇਰ ਸਿੰਘ ਦੇ ਘਰ ਵਿਚੋਂ ਟਰਾਂਸਫ਼ਾਰਮਰਾਂ ਵਿਚੋਂ ਚੋਰੀ ਕੀਤਾ ਗਿਆ ਹਜ਼ਾਰਾਂ ਲੀਟਰ ਤੇਲ ਵੀ ਬਰਾਮਦ ਕੀਤਾ ਗਿਆ। ਕਿਸਾਨਾਂ ਵਲੋਂ ਦੋਸ਼ ਲਗਾਇਆ ਗਿਆ ਕਿ ਸ਼ਮਸ਼ੇਰ ਸਿੰਘ ਕਥਿਤ ਤੌਰ ’ਤੇ ਚੋਰੀ ਦਾ ਤੇਲ ਖ਼ਰੀਦ ਕੇ ਆਪਣੇ ਘਰ ਵਿਚ ਇਕੱਠਾ ਕਰਦਾ ਸੀ ਤੇ ਉਸ ਵਲੋਂ ਇਸ ਦੀ ਵਰਤੋਂ ਆਪਣੀਆਂ ਗੱਡੀਆਂ ਵਿਚ ਕੀਤੀ ਜਾਂਦੀ ਸੀ।
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਜਗਦੇਵ ਖ਼ੁਰਦ ਰੋਡ ’ਤੇ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਪਿੰਡ ਅੰਬ ਕੋਟਲੀ ਦੇ ਕੁੱਝ ਕਿਸਾਨਾਂ ਵਲੋਂ ਟਰਾਂਸਫ਼ਾਰਮਰਾਂ ਵਿਚੋਂ ਕਥਿਤ ਤੌਰ ’ਤੇ ਤੇਲ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਜਗਦੇਵ ਖ਼ੁਰਦ ਰੋਡ ’ਤੇ ਰਹਿੰਦੇ ਸ਼ਮਸ਼ੇਰ ਸਿੰਘ ਦੇ ਘਰ ਵਿਚੋਂ ਟਰਾਂਸਫ਼ਾਰਮਰਾਂ ਵਿਚੋਂ ਚੋਰੀ ਕੀਤਾ ਗਿਆ ਹਜ਼ਾਰਾਂ ਲੀਟਰ ਤੇਲ ਵੀ ਬਰਾਮਦ ਕੀਤਾ ਗਿਆ। ਕਿਸਾਨਾਂ ਵਲੋਂ ਦੋਸ਼ ਲਗਾਇਆ ਗਿਆ ਕਿ ਸ਼ਮਸ਼ੇਰ ਸਿੰਘ ਕਥਿਤ ਤੌਰ ’ਤੇ ਚੋਰੀ ਦਾ ਤੇਲ ਖ਼ਰੀਦ ਕੇ ਆਪਣੇ ਘਰ ਵਿਚ ਇਕੱਠਾ ਕਰਦਾ ਸੀ ਤੇ ਉਸ ਵਲੋਂ ਇਸ ਦੀ ਵਰਤੋਂ ਆਪਣੀਆਂ ਗੱਡੀਆਂ ਵਿਚ ਕੀਤੀ ਜਾਂਦੀ ਸੀ। ਕਿਸਾਨਾਂ ਅਨੁਸਾਰ ਘਰ ਵਿਚ ਲੋਹੇ ਦੇ ਡਰੰਮਾਂ, ਟੈਂਕੀਆਂ, ਪਲਾਸਟਿਕ ਦੇ ਲਿਫ਼ਾਫ਼ਿਆਂ ਤੇ ਹੋਰ ਭਾਂਡਿਆਂ ’ਚ ਤੇਲ ਸਟੋਰ ਕਰਕੇ ਰੱਖਿਆ ਹੋਇਆ ਸੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਨਰਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਕਿਸਾਨਾਂ ਨੂੰ ਸ਼ਾਂਤ ਕਰਕੇ ਸ਼ਮਸ਼ੇਰ ਸਿੰਘ ਤੇ ਉਸਦੇ ਇਕ ਹੋਰ ਸਾਥੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਸਰਫ਼ਰਾਜ਼ ਸਿੰਘ ਅੰਬ ਕੋਟਲੀ, ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ ਅਤੇ ਕਰਮਜੀਤ ਸਿੰਘ ਗੋਲਡੀ ਰਿਆੜ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਲਾਕੇ ਵਿਚ ਲੰਮੇ ਸਮੇਂ ਤੋਂ ਕਿਸਾਨਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਤੇ ਬੀਤੀ ਰਾਤ ਵੀ ਸਾਡੇ ਸਮੇਤ ਹੋਰਨਾਂ ਕਿਸਾਨਾਂ ਦੀਆਂ ਮੋਟਰਾਂ ਤੇ ਲੱਗੇ ਟਿਊਬਵੈੱਲਾਂ ਵਿਚੋਂ ਤੇਲ ਚੋਰੀ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਚੋਰਾਂ ਨੇ ਤੇਲ ਸ਼ਮਸ਼ੇਰ ਸਿੰਘ ਨੂੰ ਵੇਚਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਟਰਾਂਸਫ਼ਾਰਮਰ ਵਿਚੋਂ ਤੇਲ ਚੋਰੀ ਕਰਨ ਵਾਲਿਆਂ ਤੇ ਇਹ ਤੇਲ ਖ਼ਰੀਦਣ ਵਾਲੇ ਵਿਅਕਤੀ ਸ਼ਮਸ਼ੇਰ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਧਰ ਜਦੋਂ ਘਰ ਵਿਚੋਂ ਤੇਲ ਮਿਲਣ ਸੰਬੰਧੀ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਇਹ ਤੇਲ ਮੈਂ ਜਸਕਰਨ ਸਿੰਘ ਵਾਸੀ ਤਲਵੰਡੀ ਕੋਲੋਂ ਆਪਣੀਆਂ ਗੱਡੀਆਂ ‘ਚ ਵਰਤਣ ਲਈ 70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਲਿਆ ਹੈ, ਜਿਸ ਲਈ ਹੁਣ ਉਸਨੂੰ ਬਹੁਤ ਪਛਤਾਵਾ ਹੈ। ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।