ਗੋਇੰਦਵਾਲ ਸਾਹਿਬ ਵਿਖੇ ਫਿਰੌਤੀ ਨਾ ਦੇਣ ’ਤੇ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂ
ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਵਿਖੇ ਵਾਹਿਗੁਰੂ ਇੰਟਰਪ੍ਰਾਈਜ਼ ਸੰਸਥਾ ਦੇ ਕਾਰੋਬਾਰੀ ਮਾਲਕ ਰਾਜਵਿੰਦਰ ਸਿੰਘ ਦੇ ਘਰ ਦੇ ਮੁੱਖ ਗੇਟ ’ਤੇ ਦੇਰ 1 ਤੋਂ 2 ਵਜੇ ਦੇ ਦਰਮਿਆਨ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ, ਜਿਸ ਦੀ ਫੁਟੇਜ ਸੀ. ਸੀ.
ਸ
ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਤਸਵੀਰ।
05-10-2026
ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਵਿਖੇ ਵਾਹਿਗੁਰੂ ਇੰਟਰਪ੍ਰਾਈਜ਼ ਸੰਸਥਾ ਦੇ ਕਾਰੋਬਾਰੀ ਮਾਲਕ ਰਾਜਵਿੰਦਰ ਸਿੰਘ ਦੇ ਘਰ ਦੇ ਮੁੱਖ ਗੇਟ ’ਤੇ ਦੇਰ 1 ਤੋਂ 2 ਵਜੇ ਦੇ ਦਰਮਿਆਨ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ, ਜਿਸ ਦੀ ਫੁਟੇਜ ਸੀ.ਸੀ.ਟੀ . ਵੀ. ਕੈਦ ਹੋ ਗਈ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਪਿਛਲੇ ਕਾਫ਼ੀ ਸਮੇਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। 4 ਅਕਤੂਬਰ ਨੂੰ ਦੋ ਮੋਟਰਸਾਇਕਲ ਸਵਾਰ 1 ਤੋਂ 2 ਵਜੇ ਮੇਰੇ ਘਰ ਮੇਰੇ ਘਰ ਦੇ ਸਾਹਮਣੇ ਆ ਕੇ ਮੇਰੇ ਘਰ ਦੇ ਗੇਟ ’ਤੇ ਗੋਲੀਆਂ ਚਲਾਉਣ ਲੱਗ ਗਏ । ਮੈ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਐਸ.ਐਸ.ਪੀ. ਨੂੰ ਅਪੀਲ ਕਰਦਾ ਹਾਂ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਦਾ ਪ੍ਬੰਧ ਕੀਤਾ ਜਾਵੇ । ਅਸੀਂ ਬੜੇ ਸਹਿਮ ਦੇ ਮਾਹੌਲ ਵਿਚ ਜੀਣ ਲਈ ਮਜ਼ਬੂਰ ਹਾਂ, ਸਾਨੂੰ ਇਨਸਾਫ਼ ਦਿਵਾਇਆ ਜਾਵੇ । ਇਸ ਮੌਕੇ ਡੀ.ਐੱਸ.ਪੀ. ਹਰਿੰਦਰ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਹਮਲਾਵਰ ਕਾਬੂ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਪਹਿਲੀਆਂ ਦਰਖਾਸਤਾਂ ’ਤੇ ਹੋਈ ਕਾਰਵਾਈ ਦੀ ਪੜਤਾਲ ਕਰਨ ਦਾ ਵੀ ਭਰੋਸਾ ਦਿੱਤਾ।