04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਵਲੋਂ ਖੇਡ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ

ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-4’ ਤਹਿਤ ਤਰਨ ਤਾਰਨ ਜ਼ਿਲ੍ਹੇ ਵਿਚ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ 9 ਵੱਖ-ਵੱਖ ਬਲਾਕਾਂ ਤੋਂ ਖਿਡਾਰੀਆਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-4’ ਤਹਿਤ ਤਰਨ ਤਾਰਨ ਜ਼ਿਲ੍ਹੇ ਵਿਚ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ 9 ਵੱਖ-ਵੱਖ ਬਲਾਕਾਂ ਤੋਂ ਖਿਡਾਰੀਆਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਕੁਸ਼ਤੀ ਅੰਡਰ-14 ਲੜਕੇ ਭਾਰ 35 ਕਿਲੋ ਵਿਚ ਪਹਿਲਾ ਸਥਾਨ ਅਮਰਵੀਰ ਸਿੰਘ, ਦੂਸਰਾ ਸਥਾਨ ਜੱਬਰ ਸਿੰਘ ਅਤੇ ਤੀਸਰਾ ਸਥਾਨ ਗੁਰਮੁਖ ਸਿੰਘ ਨੇ ਹਾਸਲ ਕੀਤਾ। 38 ਕਿਲੋ ਭਾਰ ਵਿਚ ਪਹਿਲਾ ਸਥਾਨ ਕਿਰਤਪਾਲ ਸਿੰਘ, ਦੂਸਰਾ ਸਥਾਨ ਮਨਰੂਪ ਸਿੰਘ ਅਤੇ ਤੀਸਰਾ ਸਥਾਨ ਹਰਮਨਦੀਪ ਸਿੰਘ ਨੂੰ ਮਿਲਿਆ। ਅੰਡਰ-17 ਲੜਕੀਆਂ ਭਾਰ 43 ਕਿਲੋ ਪਹਿਲਾ ਸਥਾਨ ਅਨੂਰੀਤ ਕੌਰ ਅਤੇ ਦੂਸਰਾ ਸਥਾਨ ਸਿਮਰਨਪ੍ਰੀਤ ਕੌਰ ਨੇ ਹਾਸਲ ਕੀਤਾ। ਭਾਰ 46 ਕਿਲੋ ਪਹਿਲਾ ਸਥਾਨ ਜਸਪ੍ਰੀਤ ਕੌਰ ਅਤੇ ਦੂਸਰਾ ਸਥਾਨ ਗੁਰਨਾਜਪ੍ਰੀਤ ਕੌਰ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਚੈੱਸ ਅੰਡਰ-14 ਲੜਕੇ ਪਹਿਲਾ ਸਥਾਨ ਰਣਬੀਰ ਸਿੰਘ, ਦੂਸਰਾ ਸਥਾਨ ਗੁਰਵੰਸ ਸ਼ਰਮਾ ਅਤੇ ਤੀਸਰਾ ਸਥਾਨ ਵਿਰਾਨ ਕੈਸ਼ਪ ਨੇ ਹਾਸਲ ਕੀਤਾ। ਅੰਡਰ-14 ਲੜਕੀਆਂ ਪਹਿਲਾ ਸਥਾਨ ਦ੍ਰਿਸ਼ਟੀ ਸ਼ਰਮਾ, ਦੂਸਰਾ ਸਥਾਨ ਅਰਪਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਗੁਰਮਨ ਕੌਰ ਨੇ ਪ੍ਰਾਪਤ ਕੀਤਾ। ਅੰਡਰ-21 ਲੜਕੇ ਪਹਿਲਾ ਸਥਾਨ ਸਾਹਿਲਪ੍ਰੀਤ ਸਿੰਘ, ਦੂਸਰਾ ਸਥਾਨ ਅਰਮਾਨਪ੍ਰੀਤ ਅਤੇ ਤੀਸਰਾ ਸਥਾਨ ਹਰਮਨਪ੍ਰੀਤ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਤੂਤ, ਦੂਸਰਾ ਸਥਾਨ ਗਰਾਮ ਪੰਚਾਇਤ ਨੌਸ਼ਹਿਰਾ ਪੰਨੂੰਆਂ ਅਤੇ ਤੀਸਰਾ ਸਥਾਨ ਮਾਤਾ ਗੁਜਰੀ ਕੌਨਵੈਂਟ ਸਕੂਲ ਸਰਹਾਲੀ ਨੇ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਵੈਲਰੀ ਦੀ ਦੁਕਾਨ ਨੂੰ ਚੋਰਾਂ ਵਲੋਂ ਲਗਾਈ ਸੰਨ੍ਹ ਅਗਲੀ ਖ਼ਬਰ ਗੋਇੰਦਵਾਲ ਸਾਹਿਬ ਵਿਖੇ ਫਿਰੌਤੀ ਨਾ ਦੇਣ ’ਤੇ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂ
Ad Position 24