ਜਵੈਲਰੀ ਦੀ ਦੁਕਾਨ ਨੂੰ ਚੋਰਾਂ ਵਲੋਂ ਲਗਾਈ ਸੰਨ੍ਹ
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਦੇ ਲਾਗਲੇ ਪਿੰਡ ਦਬੁਰਜੀ ਦੇ ਅੱਡੇ ਵਿਖੇ ਚੋਰਾਂ ਵਲੋਂ ਇਕ ਜਵੈਲਰੀ ਦੀ ਦੁਕਾਨ ਨੂੰ ਸੰਨ੍ਹ ਲਗਾ ਕੇ ਉਥੋਂ ਭਾਰੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ। ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਤਰਸੇਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਦਬੁਰਜੀ ਨੇ ਦੱਸਿਆ ਕਿ ਅੱਡਾ ਦਬੁਰਜੀ ਵਿਖੇ ਉਸ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਤਕਰੀਬਨ 33 ਸਾਲ ਪੁਰਾਣੀ ਦੁਕਾਨ ਹੈ ਹੈ ਅਤੇ ਉਸ ਦੀ ਦੁਕਾਨ ਵਿਚ ਸੋਨ੍ਹੇ ਚਾਂਦੀ ਦੇ ਗਹਿਣੇ ਵਗੈਰਾ ਪਏ ਹੋਏ ਸਨ।
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਦੇ ਲਾਗਲੇ ਪਿੰਡ ਦਬੁਰਜੀ ਦੇ ਅੱਡੇ ਵਿਖੇ ਚੋਰਾਂ ਵਲੋਂ ਇਕ ਜਵੈਲਰੀ ਦੀ ਦੁਕਾਨ ਨੂੰ ਸੰਨ੍ਹ ਲਗਾ ਕੇ ਉਥੋਂ ਭਾਰੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ। ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਤਰਸੇਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਦਬੁਰਜੀ ਨੇ ਦੱਸਿਆ ਕਿ ਅੱਡਾ ਦਬੁਰਜੀ ਵਿਖੇ ਉਸ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਤਕਰੀਬਨ 33 ਸਾਲ ਪੁਰਾਣੀ ਦੁਕਾਨ ਹੈ ਹੈ ਅਤੇ ਉਸ ਦੀ ਦੁਕਾਨ ਵਿਚ ਸੋਨ੍ਹੇ ਚਾਂਦੀ ਦੇ ਗਹਿਣੇ ਵਗੈਰਾ ਪਏ ਹੋਏ ਸਨ। ਉਸ ਨੇ ਦੱਸਿਆ ਕਿ ਮਿਤੀ 2 ਅਕਤੂਬਰ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਜਦ ਉਸ ਨੇ ਅਗਲੇ ਦਿਨ ਸਵੇਰੇ 10 ਵਜੇ ਦੁਕਾਨ ਖੋਲ੍ਹੀ ਤਾਂ ਦੁਕਾਨ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਉਸ ਦੀ ਦੁਕਾਨ ਵਿਚੋ ਤਕਰੀਬਨ 6 ਕਿੱਲੋ ਪੁਰਾਣੀ ਚਾਂਦੀ ਦੇ ਗਹਿਣੇ, ਤਕਰੀਬਨ 4 ਕਿੱਲੋ ਨਵੀ ਚਾਂਦੀ ਦੇ ਗਹਿਣੇ, 50 ਗ੍ਰਾਮ ਸੋਨੇ ਦੇ ਕੋਕੇ ਅਤੇ ਵਾਲੀਆਂ ਅਤੇ 20 ਹਜ਼ਾਰ ਨਗਦੀ, ਸੋਨਾ ਵਜ਼ਨ ਕਰਨ ਵਾਲਾ ਕੰਪਿਊਟਰ ਕੰਡਾ ਅਤੇ ਦੁਕਾਨ ਵਿਚ 3 ਚੈਕ ਬੁੱਕਾਂ, ਜੋ ਕਿ ਪੰਜਾਬ ਨੈਸ਼ਨਲ ਬੈਂਕ ਅਤੇ 2 ਐਚ.ਡੀ.ਐਫ.ਸੀ. ਬੈਂਕ ਦੀਆਂ ਸਨ, ਚੋਰ ਆਪਣੇ ਨਾਲ ਚੋਰੀ ਕਰਕੇ ਲੈ ਗਏ ਹਨ। ਉਸ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨ ਅੰਦਰ ਪਈ ਹੋਈ ਤਿਜ਼ੋਰੀ ਨੂੰ ਕਟਰ ਨਾਲ ਕੱਟਿਆ ਗਿਆ ਹੈ। ਉਸ ਨੇ ਕਿਹਾ ਕਿ ਉਸ ਦਾ ਤਕਰੀਬਨ 40-50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰ ਜਾਂਦੇ ਸਮੇਂ ਕੈਮਰਿਆਂ ਦਾ ਡੀ.ਵੀ.ਆਰ. ਆਪਣੇ ਨਾਲ ਲੈ ਗਏ ਹਨ। ਇਸ ਸੰਬੰਧੀ ਏ.ਐਸ.ਆਈ. ਗੁਰਭੇਜ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਿਟੀ ਤਰਨ ਤਾਰਨ ਵਿਖੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।