05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਮਲਾ ਰੈਸਟ ਹਾਊਸ ਖਡੂਰ ਸਾਹਿਬ ਦੇ ਨਜ਼ਦੀਕ ਮਿਲੀ ਨੌਜਵਾਨ ਦੀ ਲਾਸ਼ ਦਾ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨੀਂ ਖਡੂਰ ਸਾਹਿਬ ਦੇ ਖੰਡਰ ਬਣੇ ਰੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਚਾਰ ਵਿਅਕਤੀਆਂ ਤੋਂ ਇਲਾਵਾ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਏ.

Ad Position 21
No active advertisement
ਅਜੀਤ ਡੈਸਕ 05-10-2026
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨੀਂ ਖਡੂਰ ਸਾਹਿਬ ਦੇ ਖੰਡਰ ਬਣੇ ਰੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਚਾਰ ਵਿਅਕਤੀਆਂ ਤੋਂ ਇਲਾਵਾ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਦੀਪ ਕੌਰ ਪਤਨੀ ਕਰਨਜੀਤ ਸਿੰਘ ਵਾਸੀ ਪੱਤੀ ਡੱਫਰ ਕੀ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਡਰਾਇਵਰੀ ਦਾ ਕੰਮ ਕਰਦਾ ਹੈ। ਬੀਤੀ ਰਾਤ 09:30 ਵਜੇ ਕਰੀਬ ਗੁਰਪਿੰਦਰ ਸਿੰਘ ਅਤੇ 3–4 ਅਣਪਛਾਤੇ ਵਿਅਕਤੀ ਫਾਰਚੂਨਰ ਗੱਡੀ ਨੰਬਰੀ ਯੂ.ਪੀ.-2 2- ਬੀ.ਕੇ. 0001 ’ਤੇ ਆਏ ਅਤੇ ਉਸ ਦੇ ਪਤੀ ਨੂੰ ਬਾਹਾਂ ਤੋਂ ਬੰਨ ਕੇ ਗੱਡੀ ਵਿਚ ਸੁੱਟਿਆ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਤੁਸੀਂ ਪੁਲਿਸ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਤੇ ਬੱਚਿਆਂ ਨੂੰ ਜਾਨੋ ਮਾਰ ਦੇਣਾ ਹੈ। ਫਿਰ 12 ਵਜੇ ਲਵਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪੱਤੀ ਫੱਲਿਆ ਦੀ ਖਡੂਰ ਸਾਹਿਬ ਉਨ੍ਹਾਂ ਦੇ ਘਰ ਆਇਆ ਅਤੇ ਗੁਰਪਿੰਦਰ ਸਿੰਘ ਨਾਲ ਵੀਡੀਓ ਕਾਲ ਕਰਕੇ ਉਸ ਦੇ ਪਤੀ ਕਰਨਜੀਤ ਸਿੰਘ ਨੂੰ ਕੁੱਟਦਾ ਦਿਖਾਉਂਦਾ ਰਿਹਾ। ਬਾਅਦ ਵਿਚ ਲਵਜੀਤ ਸਿੰਘ ਉਨ੍ਹਾਂ ਘਰੋਂ 3 ਵਜੇ ਗਿਆ ਅਤੇ ਫਿਰ ਲਵਜੀਤ ਸਿੰਘ ਨੇ ਉਸ ਦੇ ਸਹੁਰੇ ਨੂੰ ਫ਼ੋਨ ਕਰਕੇ ਕਿਹਾ ਕਿ ਕਰਨਜੀਤ ਸਿੰਘ ਨੂੰ ਉਨ੍ਹਾਂ ਸਰਕਾਰੀ ਸਕੂਲ ਨੇੜ੍ਹੇ ਤਹਿਸੀਲ ਖਡੂਰ ਸਾਹਿਬ ਛੱਡ ਦਿੱਤਾ ਹੈ ਉਹ ਤੇ ਉਸ ਦਾ ਸਹੁਰਾ ਅਤੇ ਹੋਰ ਪਰਿਵਾਰਿਕ ਮੈਂਬਰ 1 ਘੰਟੇ ਬਾਅਦ ਦੱਸੀ ਹੋਈ ਜਗ੍ਹਾ ’ਤੇ ਗਏ, ਜਿੱਥੇ ਉਸ ਦਾ ਪਤੀ ਕਰਨਜੀਤ ਸਿੰਘ ਸੜਕ ਕਿਨਾਰੇ ਪਿਆ ਸੀ, ਜਿਸ ਦੇ ਸਰੀਰ ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਗੁਰਪਿੰਦਰ ਸਿੰਘ ਅਤੇ ਦਿਲਬਾਗ ਸਿੰਘ ਪੁਤਰਾਨ ਗੁਰਨਾਮ ਸਿੰਘ ਵਾਸੀਆਨ ਰਾਮਪੁਰਾ ਰੋਡ ਉਤਰ ਪ੍ਰਦੇਸ਼, ਲਵਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪੱਤੀ ਫੱਲਿਆਂ ਦੀ ਖਡੂਰ ਸਾਹਿਬ, ਸਰਤਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਲ੍ਹਾ ਅਤੇ ਤਿੰਨ ਚਾਰ ਹੋਣ ਅਛਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੁਣ ਮਿਲੇਗਾ ਪੋਸ਼ਟਿਕ ਅਤੇ ਗੁਣਕਾਰੀ ਖਾਣਾ ਅਗਲੀ ਖ਼ਬਰ ਜਵੈਲਰੀ ਦੀ ਦੁਕਾਨ ਨੂੰ ਚੋਰਾਂ ਵਲੋਂ ਲਗਾਈ ਸੰਨ੍ਹ
Ad Position 24