07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੋਰਾ ਸ਼ਾਹ ਮੀਆਂਵਿੰਡ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ

ਮੀਆਂਵਿੰਡ, 7 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਪੰਜਾਬ ਕਾਂਗਰਸ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ ਨੌਜਵਾਨਾਂ ਨੂੰ ਵੱਖ ਵੱਖ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ । ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਨੌਜ਼ਵਾਨ ਕਾਂਗਰਸੀ ਆਗੂ ਗੁਰਿੰਦਰ ਸਿੰਘ ਗੋਰਾ ਸ਼ਾਹ ਨੂੰ ਪੰਜਾਬ ਸੰਗਠਨ ਦੇ ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਭਿੰਡਰ ਵਲੋਂ ਦਿੱਲੀ ਤੋਂ ਆਏ ਸੰਗਠਨ ਇੰਚਾਰਜ ਸ਼ਮਸ਼ਾਦ ਅਹਿਮਦ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ, ਰਵਿੰਦਰ ਸਿੰਘ ਰਵੀ ਚੀਮਾ ਜਨਰਲ ਸਕੱਤਰ ਪੰਜਾਬ, ਅਰਜਨਬੀਰ ਸਿੰਘ ਸਰਾਂ ਜਰਨਰਲ ਸਕੱਤਰ ਪੰਜਾਬ ਦੀ ਹਾਜ਼ਰੀ ਵਿਚ ਬਲਾਕ ਜਲਾਲਾਬਾਦ ਤੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 08-10-2026
ਮੀਆਂਵਿੰਡ, 7 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਪੰਜਾਬ ਕਾਂਗਰਸ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ ਨੌਜਵਾਨਾਂ ਨੂੰ ਵੱਖ ਵੱਖ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ । ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਨੌਜ਼ਵਾਨ ਕਾਂਗਰਸੀ ਆਗੂ ਗੁਰਿੰਦਰ ਸਿੰਘ ਗੋਰਾ ਸ਼ਾਹ ਨੂੰ ਪੰਜਾਬ ਸੰਗਠਨ ਦੇ ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਭਿੰਡਰ ਵਲੋਂ ਦਿੱਲੀ ਤੋਂ ਆਏ ਸੰਗਠਨ ਇੰਚਾਰਜ ਸ਼ਮਸ਼ਾਦ ਅਹਿਮਦ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ, ਰਵਿੰਦਰ ਸਿੰਘ ਰਵੀ ਚੀਮਾ ਜਨਰਲ ਸਕੱਤਰ ਪੰਜਾਬ, ਅਰਜਨਬੀਰ ਸਿੰਘ ਸਰਾਂ ਜਰਨਰਲ ਸਕੱਤਰ ਪੰਜਾਬ ਦੀ ਹਾਜ਼ਰੀ ਵਿਚ ਬਲਾਕ ਜਲਾਲਾਬਾਦ ਤੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਗੱਲਬਾਤ ਕਰਦਿਆਂ ਗੋਰਾ ਸ਼ਾਹ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਰਿੰਦਰ ਸਿੰਘ ਭਿੰਡਰ ਅਤੇ ਉਨ੍ਹਾਂ ਦੀ ਟੀਮ ਦਾ ਜਿੰਨ੍ਹਾਂ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਨ੍ਹਾਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸ਼ਾਹ ਮੀਆਂਵਿੰਡ, ਹਰਪ੍ਰੀਤ ਸਿੰਘ ਸੋਨੂੰ ਸੈਕਟਰੀ ਐਸ.ਸੀ ਵਿੰਗ ਪੰਜਾਬ, ਪ੍ਰਵੀਨਪਾਲ ਭਲਾਈਪੁਰ ਬਲਾਕ ਪ੍ਰਧਾਨ ਰਈਆ, ਗੁਰਿੰਦਰ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ, ਸਰਪੰਚ ਸੁਖਮਨਜੀਤ ਸਿੰਘ, ਬਲਰਾਜ ਸਿੰਘ ਬਿਹਾਰੀਪੁਰ , ਬਲਜੀਤ ਸਿੰਘ ਮੱਲਾ, ਕੁਲਵੰਤ ਸਿੰਘ ਏਕਲਗੱਡਾ, ਯੂਥ ਪ੍ਰਧਾਨ ਸੁੱਖ ਰੰਧਾਵਾ, ਤਜਿੰਦਰ ਕੰਗ, ਜਗੀਰ ਸਿੰਘ ਭਲਾਈਪੁਰ, ਸਾਬਕਾ ਥਾਣੇਦਾਰ ਹਰਭਜਨ ਸਿੰਘ, ਭਿੰਦਾ ਬਿਆਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਰੇਲਵੇ ਓਵਰ ਬ੍ਰਿਜ ਦੀ ਨਿਯਮਿਤ ਮੁਰੰਮਤ ਦਾ ਕੰਮ 9 ਤੋਂ 29 ਅਕਤੂਬਰ ਤੱਕ ਚੱਲੇਗਾ ਅਗਲੀ ਖ਼ਬਰ ਕੰਡਿਆਲੀ ਤਾਰ ਤੋਂ ਪਾਰ ਪਰਾਲੀ ਦੀ ਰਹਿੰਦ-ਖੂੰਹਦ ਦੇ ਪੁਖ਼ਤਾ ਪ੍ਰਬੰਧ ਲਈ ਡਿਪਟੀ ਕਮਿਸ਼ਨਰ ਨੇ ਗਠਿਤ ਕੀਤੀ ਕਮੇਟੀ
Ad Position 24