08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਫਰਵਰੀ ਇਨਟੇਕ ਵਿਚ ਆਸਟ੍ਰੇਲੀਆ ਅਤੇ ਯੂ.ਕੇ ਦੇ ਵੱਡੇ ਪੱਧਰ ’ਤੇ ਲਗਵਾਏ ਜਾਣਗੇ ਵੀਜ਼ੇ - ਕੰਗ/ਚੱਠਾ

ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਇਕ ਪਾਸੇ ਜਿੱਥੇ ਜਿਆਦਾਤਰ ਏਜੰਟ ਆਸਟ੍ਰੇਲੀਆ ਅਤੇ ਯੂ. ਕੇ ਦੇ ਵੀਜ਼ੇ ਲਗਵਾਉਣ ਤੋਂ ਕੰਨੀ ਕਤਰਾ ਰਹੇ ਹਨ ਦੂਜੇ ਪਾਸੇ ‘’ਔਜੀ ਹੱਬ ਇੰਮੀਗ੍ਰੇਸ਼ਨ’’ ਇਕਲੌਤੀ ਉਹ ਸੰਸਥਾ ਹੈ ਜੋ ਅੱਜ ਵੀ ਵੱਡੇ ਪੱਧਰ ’ਤੇ ਆਸਟ੍ਰੇਲੀਆ ਅਤੇ ਯੂ.

Ad Position 21
No active advertisement
ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਇਕ ਪਾਸੇ ਜਿੱਥੇ ਜਿਆਦਾਤਰ ਏਜੰਟ ਆਸਟ੍ਰੇਲੀਆ ਅਤੇ ਯੂ.ਕੇ ਦੇ ਵੀਜ਼ੇ ਲਗਵਾਉਣ ਤੋਂ ਕੰਨੀ ਕਤਰਾ ਰਹੇ ਹਨ ਦੂਜੇ ਪਾਸੇ ‘’ਔਜੀ ਹੱਬ ਇੰਮੀਗ੍ਰੇਸ਼ਨ’’ ਇਕਲੌਤੀ ਉਹ ਸੰਸਥਾ ਹੈ ਜੋ ਅੱਜ ਵੀ ਵੱਡੇ ਪੱਧਰ ’ਤੇ ਆਸਟ੍ਰੇਲੀਆ ਅਤੇ ਯੂ.ਕੇ ਦੇ ਨਿਰੰਤਰ ਵੀਜੇ ਲਗਵਾ ਰਹੀ ਹੈ। ਔਜੀ ਹੱਬ ਨੇ ਹਰ ਇਨਟੇਕ ਵਿਚ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਹੈ। ਹੁਣ ਨਵੰਬਰ ਇਨਟੇਕ ਦੀ ਸਫਲਤਾ ਤੋਂ ਬਾਅਦ ਫਰਵਰੀ ਇਨਟੇਕ ਵਿਚ ਦਰਜਨਾਂ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾਣਗੇ। ਇਹ ਦਾਅਵਾ ਔਜੀ ਹੱਬ ਦੇ ਐਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮ੍ਰਿਤਸਰ ਬਾਂਚ ਦੇ ਐਮ. ਡੀ. ਕਰਨਵੀਰ ਸਿੰਘ ਚੱਠਾ ਵਲੋਂ ਕੀਤਾ। ਆਸਟ੍ਰੇਲੀਆ ਅਤੇ ਯੂ.ਕੇ ਦੇ ਫਰਵਰੀ ਇਨਟੇਕ ਨੂੰ ਲੈ ਕੇ ਜਾਣਕਾਰੀ ਦਿੰਦਿਆਂ ‘’ਔਜੀ ਹੱਬ’’ ਦੇ ਐਮ.ਡੀ ਕੰਗ ਅਤੇ ਅੰਮ੍ਰਿਤਸਰ ਬ੍ਰਾਂਚ ਦੇ ਐਮ.ਡੀ ਚੱਠਾ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਅਤੇ ਯੂ.ਕੇ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਹੁਣ ਤੱਕ ਅਸੀਂ ਹਜ਼ਾਰਾਂ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਚੁੱਕੇ ਹਾਂ ਅਤੇ ਉਹ ਵਿਦਿਆਰਥੀ ਵਿਦੇਸ਼ ਜਾ ਕੇ ਆਪਣਾ ਵਧੀਆ ਭਵਿੱਖ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਆਸਟ੍ਰੇਲੀਆ ਅਤੇ ਯੂ.ਕੇ ਲਈ ਸਟੂਡੈਂਟ ਅਤੇ ਸਪਾਉਸ ਵੀਜ਼ੇ ਦੀ ਮੰਗ ਵਿਚ ਭਾਰੀ ਵਾਧਾ ਹੋਇਆ। ਹੁਣ ਸਹੀ ਗਾਈਡੈਂਸ ਨਾਲ ਹੀ ਵਿਦਿਆਰਥੀ ਆਸਟ੍ਰੇਲੀਆ ਅਤੇ ਯੂ.ਕੇ ਦਾ ਵੀਜ਼ਾ ਹਾਸਲ ਕਰ ਸਕਦੇ ਹਨ। ਜਿੰਨ੍ਹਾਂ ਵਿਦਿਆਰਥੀਆਂ ਨੇ 2026 ਵਿਚ ਬਾਰਵੀਂ ਪਾਸ ਕੀਤੀ ਹੈ ਅਤੇ ਉਹ 6.5 ਬੈਂਡ ਲੈ ਕੇ ਨਾਲ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ । ਜੇਕਰ ਕੋਈ ਵਿਦਿਆਰਥੀ ਯੂ.ਕੇ ਜਾਣਾ ਚਾਹੁੰਦਾ ਹੈ ਤਾਂ 6 ਬੈਂਡ ਨਾਲ ਅਪਲਾਈ ਕਰ ਸਕਦਾ ਹੈ। ਜਿਹੜੇ ਵਿਦਿਆਰਥੀ ਚੰਗੀ ਅੰਗਰੇਜੀ ਬੋਲ ਅਤੇ ਸਮਝ ਲੈਂਦੇ ਹਨ ਉਹ ਬਗੈਰ ਆਈਲੈਟਸ ਵੀ ਅਪਲਾਈ ਕਰ ਸਕਦੇ ਹਨ। ਵੀਜ਼ਾ ਲਗਵਾਉਣ ਦੀ ਗਰੰਟੀ ਸਾਡੀ ਹੋਵੇਗੀ। ਉਨ੍ਹਾ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਅਤੇ ਯੂ.ਕੇ ਦੇ ਵੀਜ਼ਾ ਨਿਯਮਾਂ ਵਿਚ ਕਈ ਬਦਲਾਅ ਹੋਏ ਹਨ, ਜਿਸ ਬਾਰੇ ਜਿਆਦਾ ਏਜੰਟਾਂ ਨੂੰ ਜਾਣਕਾਰੀ ਨਹੀਂ ਹੈ ਪ੍ਰੰਤੂ ‘’ਔਜੀ ਹੱਬ’’ ਦਾ ਮੁੱਖ ਦਫ਼ਤਰ ਆਸਟ੍ਰੇਲੀਆ ਵਿਚ ਹੈ, ਵੀਜ਼ਾ ਅਪਲਾਈ ਕਰਨ ਤੋਂ ਲੈ ਕੇ ਵੀਜ਼ਾ ਆਉਣ ਤੱਕ ਸਾਡੀ ਆਸਟ੍ਰੇਲੀਆ ਟੀਮ ਫਾਈਲ ਪ੍ਰੋਸੈਸ ਉਪਰ ਪੂਰਾ ਧਿਆਨ ਰੱਖਦੀ ਹੈ, ਅਤੇ ਹਰ ਛੋਟੀ ਵੱਡੀ ਜਾਣਕਾਰੀ ਸਮੇਂ-ਸਮੇਂ ਤੇ ਸਾਨੂੰ ਮਿਲਦੀ ਰਹਿੰਦੀ ਹੈ, ਜਿੱਥੇ ਵੀ ਕੋਈ ਕਮੀ ਹੋਵੇ ਉਹ ਆਪਣੇ ਤੌਰ ‘’ਤੇ ਹਰ ਕਮੀ ਨੂੰ ਹੱਲ ਕਰ ਦਿੰਦੇ ਹਨ। ਜਿਸ ਕਾਰਨ ਅਸੀਂ ਹਰੇਕ ਇਨਟੇਕ ਵਿਚ ਵੱਡੇ ਪੱਧਰ ‘’ਤੇ ਵੀਜ਼ੇ ਲਗਵਾਉਣ ਵਿਚ ਸਫਲ ਹੁੰਦੇ ਹਾਂ। ਕੰਗ ਅਤੇ ਚੱਠਾ ਨੇ ਦੱਸਿਆ ਫਰਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ ਅਤੇ ਸੀਟਾਂ ਬਹੁਤ ਹੀ ਸੀਮਤ ਰਹਿ ਗਈਆਂ ਹਨ, ਜੋ ਵਿਦਿਆਰਥੀ ਇਕਲੇ ਜਾਂ ਆਪਣੇ ਸਪਾਊਸ ਨਾਲ ਯੂ.ਕੇ ਜਾਂ ਫਿਰ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ, ਉਹ ਹੋਰ ਦੇਰ ਨਾ ਕਰਦੇ ਹੋਏ ਪਹਿਲਾ ਆਉਣ ਅਤੇ ਬਹੁਤ ਹੀ ਫਾਸਟ ਰਾਹੀ ਆਪਣਾ ਵੀਜ਼ਾ ਹਾਸਲ ਕਰਨ। ਚਾਹਵਾਨ ਵਿਦਿਆਰਥੀ ਅੱਜ ਹੀ ‘’ਔਜੀ ਹੱਬ’’ ਦੇ ਅੰਮ੍ਰਿਤਸਰ ਦਫ਼ਤਰ ਰਣਜੀਤ ਐਵੀਨਿਊ, ਡੀ. ਬਲਾਕ ਸਾਹਣੇ ਮਹਿੰਦਰਾ ਏਜੰਸੀ ਜਾਂ ਬਟਾਲਾ ਅਤੇ ਗੁਰਦਾਸਪੁਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ - ਜੱਸਾ ਪੱਟੀ
Ad Position 24