10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜ਼ਹਿਰੀਲੀ ਦਵਾਈ ਪੀ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ

ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲੈਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਪੱਟੀ ਵਿਖੇ ਸਰਬਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲੌਹੁਕਾ ਨੇ ਸ਼ਿਕਾਇਤ ਕੀਤੀ ਕਿ ਮਨਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਕਿਰਤੋਵਲ ਕਲਾਂ ਜੋ ਕਿ ਉਨ੍ਹਾਂ ਦੇ ਘਰ ਆਈ ਅਤੇ ਕਿਹਾ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਦੇ ਹਨ, ਜਿਸ ਨੇ ਉਸ ਦੀ ਲੜਕੀ ਨਗੀਤਾ ਨੂੰ ਵਿਦੇਸ਼ ਇਟਲੀ ਭੇਜਣ ਲਈ ਸਾਢੇ 3 ਲੱਖ ਰੁਪਏ ਵਿਚ ਗੱਲ ਕਰ ਲਈ ਅਤੇ ਉਸ ਵਲੋਂ ਪੈਸੇ ਦੇ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 10-10-2026
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲੈਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਪੱਟੀ ਵਿਖੇ ਸਰਬਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲੌਹੁਕਾ ਨੇ ਸ਼ਿਕਾਇਤ ਕੀਤੀ ਕਿ ਮਨਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਕਿਰਤੋਵਲ ਕਲਾਂ ਜੋ ਕਿ ਉਨ੍ਹਾਂ ਦੇ ਘਰ ਆਈ ਅਤੇ ਕਿਹਾ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਦੇ ਹਨ, ਜਿਸ ਨੇ ਉਸ ਦੀ ਲੜਕੀ ਨਗੀਤਾ ਨੂੰ ਵਿਦੇਸ਼ ਇਟਲੀ ਭੇਜਣ ਲਈ ਸਾਢੇ 3 ਲੱਖ ਰੁਪਏ ਵਿਚ ਗੱਲ ਕਰ ਲਈ ਅਤੇ ਉਸ ਵਲੋਂ ਪੈਸੇ ਦੇ ਦਿੱਤੇ ਗਏ। ਉਸਦੀ ਲੜਕੀ ਨਗੀਤਾ ਨੂੰ ਇਟਲੀ ਭੇਜਣ ਦੀ ਬਜਾਏ ਅਰਮਾਨੀਆ ਭੇਜ ਦਿੱਤਾ, ਜੋ ਉਥੇ ਜਾ ਕੇ ਬਿਮਾਰ ਹੋ ਗਈ। ਮਨਪ੍ਰੀਤ ਕੌਰ ਦਾ ਲੜਕਾ ਸੁਖਦੇਵ ਸਿੰਘ ਵੀ ਉਸਦੀ ਲੜਕੀ ਨਗੀਤਾ ਦੇ ਪਾਸ ਹੀ ਅਰਮਾਨੀਆ ਵਿਚ ਰਹਿੰਦਾ ਸੀ, ਜਿਸ ਨੇ ਉਸਦੀ ਲੜਕੀ ਦਾ ਪਾਸਪੋਰਟ ਗੁੰਮ ਕਰ ਦਿੱਤਾ। 2 ਜੁਲਾਈ ਨੂੰ ਵਿਦੇਸ਼ ਅਰਮਾਨੀਆ ਵਿਖੇ ਉਸਦੀ ਲੜਕੀ ਨਗੀਤਾ ਦੀ ਮੌਤ ਹੋ ਗਈ। ਨਗੀਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਕੌਰ ਨੇ ਉਸ ਨੂੰ 1 ਲੱਖ 90 ਹਜ਼ਾਰ ਰੁਪਏ ਵਾਪਸ ਦੇਣਾ ਮੰਨੀ ਸੀ ਅਤੇ 55 ਹਜ਼ਾਰ ਰੁਪਏ 30 ਅਗਸਤ ਨੂੰ ਉਸ ਨੂੰ ਵਾਪਸ ਕਰ ਦਿੱਤੇ ਤੇ ਬਾਕੀ ਪੈਸਿਆਂ ਸੰਬੰਧੀ ਟਾਲ ਮਟੋਲ ਕਰਦੀ ਰਹੀ। ਕੁਝ ਦਿਨ ਪਹਿਲਾਂ ਮਨਪ੍ਰੀਤ ਕੌਰ ਵਲੋਂ ਉਸ ਦੇ ਘਰ ਆ ਕੇ ਬੁਰਾ ਭਲਾ ਕਿਹਾ ਗਿਆ ਤੇ ਮਨਪ੍ਰੀਤ ਕੌਰ ਦੇ ਪਤੀ ਰੇਸ਼ਮ ਸਿੰਘ ਨੇ ਵੀ ਫੋਨ ’ਤੇ ਉਨ੍ਹਾਂ ਨੂੰ ਮਾੜਾ ਚੰਗਾ ਭੋਲਿਆ। ਸਰਬਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਕੁਲਵੰਤ ਸਿੰਘ ਟੈਂਸ਼ਨ ਵਿਚ ਆ ਗਿਆ, ਜਿਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਉਨ੍ਹਾਂ ਨੇ ਤੁਰੰਤ ਤਰਨ ਤਾਰਨ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਪੈਸੇ ਨਾ ਹੋਣ ’ਤੇ ਉਹ ਆਪਣੇ ਪਤੀ ਨੂੰ ਵਾਪਸ ਘਰ ਲੈ ਆਈ, ਜਿੱਥੇ ਉਸਦੀ ਪਤੀ ਕੁਲਵੰਤ ਸਿੰਘ ਦੀ ਮੌਤ ਹੋ ਗਈ। ਇਸਦੇ ਪਤੀ ਦੀ ਮੌਤ ਦੇ ਜਿੰਮੇਵਾਰ ਮਨਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ, ਰਸ਼ੇਮ ਸਿੰਘ ਪੁੱਤਰ ਪਾਲਾ ਸਿੰਘ, ਸੁਖਦੇਵ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਅਨ ਕਿਰਤੋਵਾਲ ਕਲਾਂ ਹਨ। ਜਾਂਚ ਅਧਿਕਾਰੀ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 22 ਲੱਖ ਰੁਪਏ ਦੇ ਕਰੀਬ ਬਣਦਾ ਸੀ ਉਕਤ ਦੁਕਾਨਾਂ ਦਾ ਪ੍ਰਾਪਰਟੀ ਟੈਕਸ - ਈ. ਓ. ਰਣਦੀਪ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫ਼ਤਾਰ
Ad Position 24