ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ, ਦੁਬਾਰਾ ਬਹਾਲੀ ਲਈ ਕੀਤੀ ਮੰਗ
ਚੋਹਲਾ ਸਾਹਿਬ, 9 ਅਕਤੂਬਰ (ਬਲਵਿੰਦਰ ਸਿੰਘ)–ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਡਿਊਟੀ ਨਿਭਾਅ ਰਹੇ ਤਲਵਿੰਦਰ ਸਿੰਘ ਮੁੰਡਾ ਪਿੰਡ ਨੂੰ ਨੌਕਰੀ ਤੋਂ ਕੱਢਣ ਦੇ ਮਾਮਲੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਸੰਬੰਧਿਤ ਪ੍ਰਬੰਧਕਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਤਲਵਿੰਦਰ ਸਿੰਘ ’ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਤੇ ਇਸੇ ਮਾਮਲੇ ਕਾਰਨ ਉਸ ਨੂੰ ਕਾਲਜ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ।
ਚੋਹਲਾ ਸਾਹਿਬ, 9 ਅਕਤੂਬਰ (ਬਲਵਿੰਦਰ ਸਿੰਘ)–ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਡਿਊਟੀ ਨਿਭਾਅ ਰਹੇ ਤਲਵਿੰਦਰ ਸਿੰਘ ਮੁੰਡਾ ਪਿੰਡ ਨੂੰ ਨੌਕਰੀ ਤੋਂ ਕੱਢਣ ਦੇ ਮਾਮਲੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਸੰਬੰਧਿਤ ਪ੍ਰਬੰਧਕਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਤਲਵਿੰਦਰ ਸਿੰਘ ’ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਤੇ ਇਸੇ ਮਾਮਲੇ ਕਾਰਨ ਉਸ ਨੂੰ ਕਾਲਜ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਆਗੂਆਂ ਨੇ ਇਸ ਕਾਰਵਾਈ ’ਤੇ ਇਤਰਾਜ਼ ਜਤਾਉਂਦਿਆਂ ਤਲਵਿੰਦਰ ਸਿੰਘ ਨੂੰ ਮੁੜ ਨੌਕਰੀ ’ਤੇ ਰੱਖਣ ਦੀ ਮੰਗ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਉੱਤੇ ਸਿਆਸੀ ਪੱਖ ਦੇ ਹੱਕ ਵਿਚ ਵੋਟ ਪਾਉਣ ਲਈ ਦਬਾਅ ਪਾਉਣਾ ਅਤੇ ਇਸ ਕਾਰਨ ਉਸਦੀ ਨੌਕਰੀ ਪ੍ਰਭਾਵਿਤ ਕਰਨਾ ਗੰਭੀਰ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਤਲਵਿੰਦਰ ਸਿੰਘ ਨੂੰ ਤੁਰੰਤ ਮੁੜ ਨੌਕਰੀ ’ਤੇ ਰੱਖਿਆ ਜਾਵੇ। ਕਮੇਟੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤਲਵਿੰਦਰ ਸਿੰਘ ਨੂੰ ਮੁੜ ਨੌਕਰੀ ’ਤੇ ਨਾ ਰੱਖਿਆ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਤੇਜ਼ ਕਰਦਿਆਂ ਅਗਲਾ ਵੱਡਾ ਐਕਸ਼ਨ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਬਲਵਿੰਦਰ ਸਿੰਘ ਚੋਹਲਾ ਸਾਹਿਬ ਨਰਿੰਦਰ ਸਿੰਘ ਪੱਖੋਂਪੁਰਾ, ਮਨਜੀਤ ਸਿੰਘ ਕਰਮੂੰਵਾਲ, ਹਰਜਿੰਦਰ ਸਿੰਘ ਚੰਬਾ, ਨਿਰਵੈਰ ਸਿੰਘ ਧੁੰਨ, ਰਣਜੀਤ ਸਿੰਘ ਧੁੰਨ, ਅਰਸ਼ਦੀਪ ਸਿੰਘ ਚੋਹਲਾ ਸਾਹਿਬ, ਅਵਤਾਰ ਸਿੰਘ ਰਾਣੀਵਾਲਾਹ, ਨਿਸ਼ਾਨ ਸਿੰਘ ਬ੍ਰਹਮਪੁਰਾ, ਗੁਰਪੀਤ ਸਿੰਘ, ਕੁਲਵਿੰਦਰ ਸਿੰਘ ਦਦੇਹਰ ਸਾਹਿਬ, ਕੁਲਵੰਤ ਸਿੰਘ ਭੱਠਲ, ਕਰਮ ਸਿੰਘ ਸ਼ਾਹ, ਜੁਗਿੰਦਰ ਸਿੰਘ ਮੁੰਡਾਪਿੰਡ ਤੇ ਜਗਰੂਪ ਸਿੰਘ ਧੁੰਨ ਹਾਜ਼ਰ ਰਹੇ।