ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਵਲੋਂ ਵੱਖ ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ ਦੀ ਚੈਕਿੰਗ
ਤਰਨ ਤਾਰਨ, 14 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਸਿਹਤ ਮੰਤਰੀ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲ ਪ੍ਰੀਤ ਬਰਾੜ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ, ਜਿਸ ਵਿਚ ਐਫ.
ਤਰਨ ਤਾਰਨ, 14 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਸਿਹਤ ਮੰਤਰੀ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲ ਪ੍ਰੀਤ ਬਰਾੜ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ, ਜਿਸ ਵਿਚ ਐਫ.ਐਸ.ਓ. ਅਸ਼ਵਨੀ ਕੁਮਾਰ ਅਤੇ ਐਫ.ਐਸ.ਓ. ਸਾਕਸ਼ੀ ਖੋਸਲਾ ਸ਼ਾਮਿਲ ਸਨ, ਨੇ 13 ਅਤੇ 14 ਅਕਤੂਬਰ ਨੂੰ ਤਰਨ ਤਾਰਨ ਦੇ ਪਿੰਡ ਘੁਰਕਵਿੰਡ, ਚੂੰਘ, ਅਮਰਕੋਟ ਅਤੇ ਭਿੱਖੀਵਿੰਡ ਖੇਤਰ ਵਿਚ ਵੱਖ-ਵੱਖ ਨਿਰਮਾਣ ਇਕਾਈਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਹਲਦੀ, ਪਨੀਰ ਅਤੇ ਵੇਸਣ ਬਰਫੀ, ਫੈਣੀਆਂ ਬਣਾਉਣ ਲਈ ਆਟੇ ਅਤੇ ਘਿਓ ਦੇ 7 ਨਮੂਨੇ ਲਏ ਗਏ, ਜੋ ਜਾਂਚ ਲਈ ਖਰੜ ਲੈਬ ਵਿਚ ਭੇਜੇ ਗਏ ਸਨ ਅਤੇ 3 ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ 5 ਕਿੱਲੋ ਗੰਦੀ ਬਦਬੂਦਾਰ ਗੁਲਾਬੀ ਚਮਚਮ ਨੂੰ ਨਸ਼ਟ ਕਰ ਦਿੱਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਸਾਰੇ ਦੁਕਾਨਦਾਰਾਂ ਨੂੰ ਮਠਿਆਈਆਂ ਨੂੰ ਸਿਰਫ ਐਫ.ਐਸ.ਐਸ.ਏ.ਆਈ. ਦੁਆਰਾ ਪ੍ਰਵਾਨਿਤ ਰੰਗਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੁਕਾਨਦਾਰਾਂ ਨੂੰ ਸਫਾਈ ਆਦਤਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯਮਤ ਮੈਡੀਕਲ ਜਾਂਚ ਦੀ ਸਲਾਹ ਦਿੱਤੀ ਗਈ ਅਤੇ ਉਨ੍ਹਾਂ ਨੂੰ ਆਪਣੀ ਐਫ.ਐਸ.ਐਸ.ਏ.ਆਈ. ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਨੇ ਜਨਤਾ ਨੂੰ ਸਲਾਹ ਦਿੱਤੀ ਕਿ ਤਾਜ਼ਾ ਤਿਆਰ ਕੀਤਾ, ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਖਾਓ, ਬਾਸੀ, ਢੱਕਿਆ ਹੋਇਆ ਜਾਂ ਗੰਦਾ ਭੋਜਨ ਖਾਣ ਤੋਂ ਬਚੋ, ਸੁਰੱਖਿਅਤ, ਫਿਲਟਰ ਕੀਤਾ ਜਾਂ ਉਬਾਲਿਆ ਹੋਇਆ ਪਾਣੀ ਪੀਓ, ਵਰਤੋਂ ਤੋਂ ਪਹਿਲਾਂ ਫ਼ਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਵੋ, ਹੱਥਾਂ ਦੀ ਸਹੀ ਸਫਾਈ ਬਣਾਈ ਰੱਖੋ, ਨਾਸ਼ਵਾਨ ਭੋਜਨ ਨੂੰ ਫਰਿੱਜ ਵਿਚ ਸਟੋਰ ਕਰੋ ਅਤੇ ਕਮਰੇ ਦੇ ਤਾਪਮਾਨ ’ਤੇ ਲੰਬੇ ਸਮੇਂ ਤੱਕ ਸਟੋਰੇਜ ਤੋਂ ਬਚੋ, ਸਿਰਫ਼ ਲਾਇਸੰਸਸ਼ੁਦਾ ਅਤੇ ਸਾਫ਼-ਸੁਥਰੇ ਅਦਾਰਿਆਂ ਤੋਂ ਹੀ ਭੋਜਨ ਖਰੀਦੋ, ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਸਾਰੇ ਨਾਗਰਿਕਾਂ ਅਤੇ ਦੁਕਾਨਦਾਰਾਂ ਨੂੰ ਤਿਓਹਾਰਾਂ ਦੇ ਸੀਜ਼ਨ ਦੌਰਾਨ ਭੋਜਨ ਸੁਰੱਖਿਆ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਗਈ ਕਿ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ’ਤੇ ਚਿਤਾਵਨੀ, ਸਾਵਧਾਨੀ ਦਿੱਤੀ ਜਾਵੇ।