ਖੇਮਕਰਨ ’ਚ ਰਾਮਲੀਲ੍ਹਾ ਦੇ ਮੰਚਨ ਦੌਰਾਨ ਰਾਮ ਬਨਵਾਸ ਤੇ ਭਰਤ ਮਿਲਾਪ ਦੇ ਦ੍ਰਿਸ਼ ਕੀਤੇ ਪੇਸ਼
ਖੇਮਕਰਨ 16 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਚ ਸ੍ਰੀ ਰਾਮ ਲੀਲਾ ਦੇ ਮੰਚਨ ਦੀ ਚੌਥੀ ਨਾਈਟ ਵਿਚ ਰਾਮ ਬਣਵਾਸ ਤੇ ਭਰਤ ਮਿਲਾਪ ਦੇ ਦ੍ਰਿਸ਼ ਕਲਾਕਾਰਾਂ ਵਲੋਂ ਬਾਖੂਬੀ ਨਾਲ ਪੇਸ਼ ਕੀਤੇ ਗਏ| ਇਸੇ ਦੌਰਾਨ ਸ੍ਰੀ ਰਾਮ ਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਕਾਂਗਰਸੀ ਆਗੂ ਗੁਰਬੀਰ ਸਿੰਘ ਖੇੜਾ ਸਾਬਕਾ ਕੌਂਸਲਰ ਅਤੇ ਸਾਥੀਆਂ ਵਲੋਂ ਕੀਤਾ ਗਿਆ ਤੇ ਕਲੱਬ ਨੂੰ 11000 ਦੀ ਨਕਦ ਰਾਸ਼ੀ ਵੀ ਭੇਟ ਕੀਤੀ ਗਈ । ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦੇ ਹੋਏ ਮੁੱਖ ਮਹਿਮਾਨ ਗੁਰਬੀਰ ਸਿੰਘ ਖੇੜਾ ਤੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਖੇਮਕਰਨ 16 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਚ ਸ੍ਰੀ ਰਾਮ ਲੀਲਾ ਦੇ ਮੰਚਨ ਦੀ ਚੌਥੀ ਨਾਈਟ ਵਿਚ ਰਾਮ ਬਣਵਾਸ ਤੇ ਭਰਤ ਮਿਲਾਪ ਦੇ ਦ੍ਰਿਸ਼ ਕਲਾਕਾਰਾਂ ਵਲੋਂ ਬਾਖੂਬੀ ਨਾਲ ਪੇਸ਼ ਕੀਤੇ ਗਏ| ਇਸੇ ਦੌਰਾਨ ਸ੍ਰੀ ਰਾਮ ਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਕਾਂਗਰਸੀ ਆਗੂ ਗੁਰਬੀਰ ਸਿੰਘ ਖੇੜਾ ਸਾਬਕਾ ਕੌਂਸਲਰ ਅਤੇ ਸਾਥੀਆਂ ਵਲੋਂ ਕੀਤਾ ਗਿਆ ਤੇ ਕਲੱਬ ਨੂੰ 11000 ਦੀ ਨਕਦ ਰਾਸ਼ੀ ਵੀ ਭੇਟ ਕੀਤੀ ਗਈ । ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦੇ ਹੋਏ ਮੁੱਖ ਮਹਿਮਾਨ ਗੁਰਬੀਰ ਸਿੰਘ ਖੇੜਾ ਤੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਦਰ ’ਚ ਰਾਮਲੀਲਾ ਦੇਖਣ ਆਏ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਗੁਰਬੀਰ ਸਿੰਘ ਖੇੜਾ ਨੇ ਆਖਿਆ ਕਿ ਰਾਮ ਲੀਲਾ ਸਾਨੂੰ ਸੱਚ ਨਾਲ ਜੁੜਨ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਸਾਨੂੰ ਆਪਸੀ ਭਾਈਚਾਰਕ ਸਾਂਝ ਨਾਲ ਮਿਲ ਜੁਲ ਕੇ ਆਪਣੇ ਗੁਰੂਆਂ ਤੇ ਦੇਵੀ ਦੇਵਤਿਆਂ ਦੇ ਧਾਰਮਿਕ ਸਮਾਗਮ ਮਨਾਉਣੇ ਚਾਹੀਦੇ ਹਨ, ਜਿਸ ਪ੍ਰਕਾਰ ਪ੍ਰਭੂ ਸ਼੍ਰੀ ਰਾਮ ਜੀ ਨੇ ਆਪਣੇ ਪਿਤਾ ਜੀ ਦਾ ਵਚਨ ਨਿਭਾਉਂਦੇ ਹੋਏ ਰਾਜ ਭਾਗ ਤਿਆਗ ਕੇ ਜੰਗਲਾਂ ’ਚ 14 ਸਾਲ ਬਨਵਾਸ ਚਲੇ ਜਾਣ ਦਾ ਫ਼ੈਸਲਾ ਕੀਤਾ। ਇਸੇ ਪ੍ਰਕਾਰ ਸਾਨੂੰ ਵੀ ਆਪਣੇ ਦੇਵੀ ਦੇਵਤਿਆਂ ਤੋਂ ਸੇਧ ਲੈ ਕੇ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਸ ਸਮੇਂ ਮੁੱਖ ਮਹਿਮਾਨ ਦੇ ਨਾਲ ਵਰਿਆਮ ਸਿੰਘ ਚੱਠੂ ਸਾਬਕਾ ਕੌਂਸਲਰ ਅਤੇ ਯੂਥ ਆਗੂ ਵਿਕਾਸ ਵਿਜ ਵਲੋਂ ਵੀ ਕਲੱਬ ਨੂੰ ਨਗਦ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਚਾਨਣ ਸਿੰਘ ਮਾਸਟਰ, ਰਾਕੇਸ਼ ਸ਼ਰਮਾ, ਸਤਨਾਮ ਸਿੰਘ, ਮੰਗਾ ਸਿੰਘ, ਰਾਜਕੁਮਾਰ ਪਾਸੀ, ਡਾ. ਗੋਰਾ, ਰਾਜੀਵ ਸ਼ਰਮਾ, ਨਿਰਮਲ ਸਿੰਘ ਪੱਤੂ, ਭਗਵਾਨ ਸਿੰਘ ਚਰੜ, ਹਰਪਾਲ ਸਿੰਘ ਪ੍ਰਧਾਨ, ਹਰਪਾਲ ਸਿੰਘ ਭੁੱਲਰ, ਬੋਹੜ ਸਿੰਘ ਪੱਤੂ, ਰਾਮ ਚੋਪੜਾ, ਸੋਨੂੰ ਕਪੂਰ, ਅਸ਼ਵਨੀ ਸ਼ਰਮਾ, ਵਿਜੇ ਗੁਲਾਟੀ, ਸੋਨੂੰ ਕਪੂਰ ਤੇ ਵੱਡੀ ਗਿਣਤੀ ਵਿਚ ਕਲੱਬ ਦੇ ਕਲਾਕਾਰ ਹਾਜ਼ਰ ਸਨ।