ਸਰਕਾਰੀ ਸਕੂਲ ਹਰੀਕੇ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਹਰੀਕੇ ਪੱਤਣ, 16 ਅਕਤੂਬਰ (ਸੰਜੀਵ ਕੁੰਦਰਾ)– ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ.
ਹਰੀਕੇ ਪੱਤਣ, 16 ਅਕਤੂਬਰ (ਸੰਜੀਵ ਕੁੰਦਰਾ)– ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ. ਘਰਿਆਲਾ ਡਾ.ਨੀਤੂ ਚੱਢਾ ਦੀ ਅਗਵਾਈ ਹੇਠ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਵਿਖੇ ‘ਯੁੱਧ ਨਸ਼ਿਆ ਵਿਰੁੱਧ ਮੁਹਿੰਮ’ ਤਹਿਤ ਨਸ਼ਿਆ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਮੁਖੀ ਰਣਜੀਤ ਕੌਰ ਅਤੇ ਸਮੂਹ ਸਟਾਫ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਰੈਲੀ ਦੌਰਾਨ ‘ਨਸ਼ਾ ਭਜਾਓ ਜੀਵਨ ਬਚਾਓ’ ‘ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ’ ਨਸ਼ੇ ਨੂੰ ਕਰੋ ਇਨਕਾਰ, ਜੀਵਨ ਨੂੰ ਕਰੋ ਪਿਆਰ ‘ ਅਤੇ ਆਓ ਮਿਲਕੇ ਅਭਿਆਨ ਚਲਾਉਂਦੇ, ਨਸ਼ਾ ਮੁਕਤ ਪੰਜਾਬ ਬਣਾਈਏ ਦੇ ਪੋਸਟਰ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਕੂਲ ਮੁਖੀ ਰਣਜੀਤ ਕੌਰ, ਹੈਲਥ ਸੁਪਰਵਾਈਜਰ ਮਨਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਪ੍ਰਕਾਸ਼ ਸਿੰਘ, ਅਧਿਆਪਕ ਹਰਪ੍ਰੀਤ ਸਿੰਘ, ਮਨਜੀਤ ਸਿੰਘ, ਆਦਿ ਹਾਜ਼ਰ ਸਨ।