18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਟਾਵਰ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਇਕ ਵਿਅਕਤੀ ਪੁਲਿਸ ਵਲੋਂ ਕਾਬੂ

ਤਰਨ ਤਾਰਨ, 18 ਅਕਤੂਬਰ (ਪਰਮਜੀਤ ਜੋਸ਼ੀ)–ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਟਾਵਰ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.

Ad Position 21
No active advertisement
ਅਜੀਤ ਡੈਸਕ 19-10-2026
ਤਰਨ ਤਾਰਨ, 18 ਅਕਤੂਬਰ (ਪਰਮਜੀਤ ਜੋਸ਼ੀ)–ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਟਾਵਰ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਵਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਹਲ ਚਾਹਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਇੰਡਸ ਟਾਵਰ ਕੰਪਨੀ ਵਿਚ ਬਤੌਰ ਸੁਪਰਵਾਈਜ਼ਰ ਵਜੋਂ ਤਾਇਨਾਤ ਹੈ। ਮਿਤੀ 15 ਅਕਤੂਬਰ 2026 ਦੀ ਰਾਤ ਸਮਾਂ ਕਰੀਬ 1:00 ਵਜੇ ਉਹ ਰੋਜ਼ ਦੀ ਤਰ੍ਹਾਂ ਵੱਖ-ਵੱਖ ਟਾਵਰਾਂ ਦੀ ਚੈਕਿੰਗ ਕਰਦਾ ਹੋਇਆ ਜਦ ਪਿੰਡ ਘੁਰਕਵਿੰਡ ਵਿਖੇ ਲੱਗੇ ਹੋਏ ਟਾਵਰ ’ਤੇ ਪੁੱਜਾ ਤਾਂ ਉਸ ਨੇ ਟਾਵਰ ਦੀ ਚੈਕਿੰਗ ਕਰਦੇ ਸਮੇਂ ਵੇਖਿਆ ਕਿ ਟਾਵਰ ਦੀਆਂ ਕੁਝ ਤਾਰਾਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਕੱਟ ਕੇ ਚੋਰੀ ਕਰ ਲਈਆ, ਜਿਸ ਸੰਬੰਧੀ ਉਸ ਨੇ ਆਪਣੇ ਸੀਨੀਅਰ ਅਫਸਰਾਂ ਨੂੰ ਜਾਣੂ ਕਰਵਾਇਆ ਸੀ, ਜਿਨਾਂ ਨੇ ਹਦਾਇਤ ਕੀਤੀ ਸੀ ਕਿ ਆਪਣੇ ਤੌਰ ’ਤੇ ਆਸ-ਪਾਸ ਤੋਂ ਪੁੱਛਗਿੱਛ ਕਰਕੇ ਚੋਰਾਂ ਦਾ ਪਤਾ ਕੀਤਾ ਜਾਵੇ। ਉਹ ਅੱਜ ਤੱਕ ਆਪਣੇ ਤੌਰ ’ਤੇ ਟਾਵਰ ਤੋਂ ਤਾਰਾਂ ਕੱਟਣ ਵਾਲੇ ਚੋਰਾਂ ਦੀ ਭਾਲ ਕਰਦਾ ਰਿਹਾ। ਉਸ ਨੂੰ ਹੁਣ ਪਤਾ ਲੱਗਾ ਕਿ ਪਿੰਡ ਘੁਰਕਵਿੰਡ ਵਿਖੇ ਲੱਗੇ ਹੋਏ ਟਾਵਰ ਤੋਂ ਤਾਰਾਂ ਸੁਨੀਲ ਕੁਮਾਰ ਪੁੱਤਰ ਚੰਦ ਲਾਲ ਵਾਸੀ ਮੁਹੱਲਾ ਗੁਰੂ ਕਾ ਖੂਹ ਗਲੀ ਢੋਟੀਆਂ ਵਾਲੀ ਨੇ ਕੱਟ ਕੇ ਚੋਰੀ ਕੀਤੀਆ ਹਨ। ਇਸ ਸੰਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਸੁਨੀਲ ਕੁਮਾਰ ਨੂੰ ਸਮੇਤ ਬਿਜਲੀ ਦੀਆਂ ਤਾਰਾਂ ਅਤੇ ਉਸ ਪਾਸੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਤਿਉਹਾਰਾਂ ਤੋਂ ਪਹਿਲਾਂ ਭੋਜਨ ਸੁਰੱਖਿਆ ਸੰਬੰਧੀ ਵਿਸ਼ੇਸ਼ ਮੁਹਿੰਮ ਜਾਰੀ ਅਗਲੀ ਖ਼ਬਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ
Ad Position 24