18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ ਸਾਨੂੰ ਸਚਾਈ, ਮਰਿਆਦਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ - ਹਰਜੀਤ ਸਿੰਘ ਸੰਧੂ

ਪੱਟੀ, 18 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਪੱਟੀ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ‘ਲੰਕਾ ਦਹਨ’ ਨਾਈਟ ਦਾ ਮੰਚਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਮਲੀਲਾ ਨਾਈਟ ਦਾ ਉਦਘਾਟਨ ਕੀਤਾ।

Ad Position 21
No active advertisement
ਤਰਨ ਤਾਰਨ ਸ਼ਹਿਰ ਵਿਚ ਕਰਵਾਈ ਗਈ ਸ੍ਰੀ ਰਾਮਲੀਲ੍ਹਾ ਮੌਕੇ ਦ੍ਰਿਸ਼ ਪੇਸ਼ ਕਰਦੇ ਹੋਏ ਕਲਾਕਾਰ। 19-10-2026
ਪੱਟੀ, 18 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਪੱਟੀ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ‘ਲੰਕਾ ਦਹਨ’ ਨਾਈਟ ਦਾ ਮੰਚਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਮਲੀਲਾ ਨਾਈਟ ਦਾ ਉਦਘਾਟਨ ਕੀਤਾ। ਕਲੱਬ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕਲਾਕਾਰਾਂ ਨੇ ਹਨੂੰਮਾਨ ਜੀ ਦਾ ਵਣ ਵਿਚ ਭਗਵਾਨ ਸ੍ਰੀ ਰਾਮ ਜੀ ਨਾਲ ਮਿਲਾਪ, ਰਾਵਣ ਅਤੇ ਹਨੂੰਮਾਨ ਵਿਚਾਲੇ ਸੰਵਾਦ ਅਤੇ ਹਨੂੰਮਾਨ ਜੀ ਵਲੋਂ ਲੰਕਾ ਨੂੰ ਅੱਗ ਲਗਾਉਣ ਸਮੇਤ ਕਈ ਪ੍ਰਭਾਵਸ਼ਾਲੀ ਦ੍ਰਿਸ਼ ਪੇਸ਼ ਕੀਤੇ। ਕਲਾਕਾਰਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਰਾਮਾਇਣ ਦੀਆਂ ਘਟਨਾਵਾਂ ਨਾਲ ਜੋੜਿਆ ਅਤੇ ਪੰਡਾਲ ਵਿਚ ਮੌਜੂਦ ਸੰਗਤ ਨੇ ਉਤਸ਼ਾਹ ਨਾਲ ਰਾਮਲੀਲਾ ਦਾ ਆਨੰਦ ਮਾਣਿਆ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਨੀਲ ਕਮਲ ਕਲੱਬ ਦੇ ਮੈਂਬਰ ਹਰ ਸਾਲ ਰਾਮਲੀਲਾ ਦਾ ਮੰਚਨ ਕਰਕੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਮਲੀਲਾ ਰਾਹੀਂ ਨਵੀਂ ਪੀੜ੍ਹੀ ਨੂੰ ਰਾਮਾਇਣ ਦੇ ਇਤਿਹਾਸ, ਧਾਰਮਿਕ ਪਰੰਪਰਾਵਾਂ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਆਦਰਸ਼ਾਂ ਤੋਂ ਜਾਣੂ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਚੰਗੇ ਸੰਸਕਾਰਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਅਤੇ ਚੰਗੇ ਵਿਚਾਰਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਚੇਅ. ਰਾਕੇਸ਼ ਮਿੰਟਾ, ਮਾਸਟਰ ਸੁਖਦੇਵ ਰਾਜ, ਵਿਪਨ ਸ਼ਰਮਾ, ਤਰਸੇਮ ਜੋਸ਼ੀ, ਡਾ. ਦੇਸ਼ ਰਾਜ ਬਧਵਾਰ ਅਤੇ ਸਤੀਸ਼ ਬੌਬੀ ਸਮੇਤ ਹੋਰ ਪ੍ਰਬੰਧਕਾਂ ਨੇ ਹਰਪ੍ਰੀਤ ਸਿੰਘ ਸੰਧੂ ਦਾ ਸਨਮਾਨ ਕੀਤਾ। ਸਮਾਗਮ ਵਿਚ ਅਸ਼ਵਨੀ ਸੂਦ ਰਿਟਾਇਰਡ ਜੇ.ਈ., ਵਿਨੋਦ ਧਵਨ, ਗੁਰਬੀਰ ਸਿੰਘ ਗਲੈਡੀ ਮੰਡ, ਸੰਜੀਵ ਸ਼ਰਮਾ, ਵਿਕਾਸ ਸੋਫੀ, ਅਮਨ ਰਾਜਪੂਤ, ਪਰਮਜੀਤ ਸਿੰਘ ਪੰਮਾ, ਅਜੀਤ ਪੁਰੀ, ਹਰੀਸ਼ ਸੂਦ, ਸੰਜੀਵ ਕਾਂਚੀ, ਵਨੀਤ ਜੋਸ਼ੀ, ਸਤੀਸ਼ ਬੇਦੀ, ਪੁਖਰਾਜ, ਪਾਰਥ, ਮਨਵੀਰ ਮੰਗਾ, ਸਮਰਥ ਸ਼ਰਮਾ, ਲਵ ਬਧਵਾਰ, ਗਗਨਦੀਪ, ਜੈਦੀਪ, ਨੀਰਜ ਸ਼ਰਮਾ, ਪ੍ਰਿਥਵੀ, ਅੰਗਦ, ਲਵ ਧਵਨ, ਵਿਸ਼ਾਲ ਸਿੰਘ, ਗੁਲਸ਼ਨ, ਡੀ.ਸੀ., ਮਾਨਸ, ਅਨਿਲ ਅਰੋੜਾ, ਸਤੀਸ਼ ਜੱਜ ਅਤੇ ਰਮਨ ਪੁਰੀ ਸਮੇਤ ਕਲੱਬ ਦੇ ਮੈਂਬਰ ਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੈਸ਼ਨੋ ਭਜਨ ਮੰਡਲੀ ਵਲੋਂ ਬੱਸ ਸਟੈਂਡ ਪੱਟੀ ਵਿਖੇ 26ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਵੱਖ-ਵੱਖ ਸਿਆਸੀ ਤੇ ਸਮਾਜਿਕ ਸ਼ਖ਼... ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾ...
Ad Position 24