26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ, 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

ਗੋਇੰਦਵਾਲ ਸਾਹਿਬ, 25 ਅਕਤੂਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਹੰਸ ਰਾਜ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 22 ਅਕਤੂਬਰ ਨੂੰ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਜੇਲ੍ਹ ਵਿਚ ਬੰਦ ਹਵਾਲਾਤੀ ਸੋਹਨ ਸਿੰਘ ਪੁੱਤਰ ਸੁਭੇਗ ਸਿੰਘ ਵਾਸੀ ਚੌਹਾਵਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਦਰ ਪੁੱਤਰ ਮੇਜਰ ਸਿੰਘ ਵਾਸੀ ਲਾਡੋਵਾਲ ਪਾਸੋਂ 17 ਬੰਡਲ ਬੀੜੀਆਂ ਅਤੇ ਇਕ ਜਰਦੇ ਦੀ ਪੁੜੀ ਬਰਾਮਦ ਹੋਈ।

Ad Position 21
No active advertisement
ਅਜੀਤ ਡੈਸਕ 26-10-2026
ਗੋਇੰਦਵਾਲ ਸਾਹਿਬ, 25 ਅਕਤੂਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 7 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਹੰਸ ਰਾਜ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 22 ਅਕਤੂਬਰ ਨੂੰ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਜੇਲ੍ਹ ਵਿਚ ਬੰਦ ਹਵਾਲਾਤੀ ਸੋਹਨ ਸਿੰਘ ਪੁੱਤਰ ਸੁਭੇਗ ਸਿੰਘ ਵਾਸੀ ਚੌਹਾਵਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਦਰ ਪੁੱਤਰ ਮੇਜਰ ਸਿੰਘ ਵਾਸੀ ਲਾਡੋਵਾਲ ਪਾਸੋਂ 17 ਬੰਡਲ ਬੀੜੀਆਂ ਅਤੇ ਇਕ ਜਰਦੇ ਦੀ ਪੁੜੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮਿਤੀ 22 ਅਕਤੂਬਰ ਨੂੰ ਹੀ ਜੇਲ੍ਹ ਦੇ ਅਚਨਚੇਤ ਚੈਕਿੰਗ ਦੌਰਾਨ ਬੈਰਕ ਨੰਬਰ 4 ਵਿਚੋਂ ਹਵਾਲਾਤੀ ਕੁਲਵਿੰਦਰ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਬਸਤੀ ਲੰਘੇਆਣਾ ਪਾਸੋਂ ਇਕ ਟੱਚ ਫੋਨ ਸਮੇਤ ਸਿਮ ਏਅਰਟੈਲ, ਹਵਾਲਾਤੀ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਬੋਪਾਰਾਏ ਬਾਜ ਸਿੰਘ ਅੰਮ੍ਰਿਤਸਰ ਪਾਸੋਂ ਇਕ ਟੱਚ ਫੋਨ ਕੰਪਨੀ ਓਪੋ ਸਮੇਤ ਏਅਰਟੈਲ ਸਿੰਮ, ਹਵਾਲਾਤੀ ਹਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਡੋਰੀ 1 ਟੱਚ ਫੋਨ ਕੰਪਨੀ ਵੀਵੋ ਸਮੇਤ ਏਅਰਟੈਲ ਸਿੰਮ, ਹਵਾਲਾਤੀ ਸ਼ੁੱਭਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਕਾਨ ਨੰਬਰ 46 ਏ. ਗਰਿਨ ਲੈਂਡ ਵੇਰਕਾ ਪਾਸੋਂ 1 ਟੱਚ ਫੋਨ ਕੰਪਨੀ ਮਟਰੋਲਾ ਸਮੇਤ ਏਅਰਟੈਲ ਸਿੰਮ ਅਤੇ ਹਵਾਲਾਤੀ ਕਰਨ ਸਿੰਘ ਪੁੱਤਰ ਜਰਮਲ ਸਿੰਘ ਵਾਸੀ ਵਾਰਡ ਨੰਬਰ 2 ਮੁਹੱਲਾ ਸਾਂਸੀਆਂ ਦਾ ਪੱਟੀ ਪਾਸੋਂ ਇਕ ਚਾਰਜਰ, ਹੈਡਫੋਨ ਅਤੇ ਏਅਰਪੋਡ ਬਰਾਮਦ ਹੋਏ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਉਪਰੋਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ੍ਰੀਦ ਬੰਦ ਹੋਣ ਕਰਕੇ ਆੜ੍ਹਤੀਆਂ ਨੇ ਖਡੂਰ ਸਾਹਿਬ ’ਚ ਕੀਤਾ ਚੱਕਾ ਜਾਮ ਅਗਲੀ ਖ਼ਬਰ ਪਿੰਡ ਰਤਨਗੜ੍ਹ ਦੀ ਪੰਚਾਇਤ ਸਤਿੰਦਰਜੀਤ ਛੱਜਲਵੱਡੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਹੋਈ ਸ਼ਾਮਿਲ
Ad Position 24