26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡੀਆਂ

ਪੱਟੀ, 25 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)– ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਂਝੇ ਤੌਰ ’ਤ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ (ਐੱਸ. ਪੀ.

Ad Position 21
No active advertisement
ਸਰਕਾਰੀ ਹਾਈ ਸਕੂਲ ਬੈਠੇ ਭੈਣੀ ਵਿਖੇ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਸੁਖਬੀਰ ਸਿੰਘ ਕੰਗ, ਸਕੂਲ ਇੰਚਾਰਜ ਨਵਤੇਜ ਸਿੰਘ ਅਤੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਕਮਲਦੀਪ ਸਿੰਘ। ਤਸਵੀਰ–ਖਹਿਰਾ 26-10-2026
ਪੱਟੀ, 25 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)– ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਂਝੇ ਤੌਰ ’ਤ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ (ਐੱਸ.ਪੀ.ਸੀ.) ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਬੈਠੇ ਭੈਣੀ ਵਿਖੇ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ ਅਤੇ ਮੈਰਾਥਨ ਦੌੜ ਕਰਵਾਈ ਗਈ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕੋਆਰਡੀਨੇਟਰ ਸੁਖਬੀਰ ਸਿੰਘ ਕੰਗ ਅਤੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਕਮਲਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਨੋਡਲ ਇੰਚਾਰਜ ਅਧਿਆਪਕ ਸੁਖਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਐੱਸ.ਪੀ.ਸੀ. ਪ੍ਰੋਗਰਾਮ ਤਹਿਤ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਪਰਾਧਾਂ ਦੀ ਰੋਕਥਾਮ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ, ਸਾਈਬਰ ਅਪਰਾਧਾਂ ਪ੍ਰਤੀ ਜਾਗਰੂਕਤਾ, ਬਜ਼ੁਰਗਾਂ ਦਾ ਸਤਿਕਾਰ, ਸਵੈ-ਅਨੁਸ਼ਾਸਨ, ਆਫ਼ਤ ਪ੍ਰਬੰਧਨ, ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ, ਸੋਸ਼ਲ ਮੀਡੀਆ ਦੀ ਸੁਰੱਖਿਅਤ ਵਰਤੋਂ, ਸਾਫ਼-ਸਫ਼ਾਈ ਅਤੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਇੰਚਾਰਜ ਨਵਤੇਜ ਸਿੰਘ ਨੇ ਜ਼ਿਲ੍ਹਾ ਸਾਂਝ ਕੇਂਦਰ ਤਰਨ ਤਾਰਨ, ਸਬ- ਡਵੀਜ਼ਨ ਸਾਂਝ ਕੇਂਦਰ ਪੱਟੀ, ਥਾਣਾ ਸਦਰ ਅਤੇ ਸਿੱਖਿਆ ਵਿਭਾਗ ਤੋਂ ਪਹੁੰਚੇ ਅਧਿਕਾਰੀਆਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਮੈਡਮ ਬਲਜੀਤ ਕੌਰ ਸਹਾਇਕ ਜ਼ਿਲ੍ਹਾ ਸਾਂਝ ਕੇਂਦਰ ਤਰਨ ਤਾਰਨ, ਏ.ਐੱਸ.ਆਈ. ਬੂਟਾ ਸਿੰਘ ਸਾਂਝ ਕੇਂਦਰ ਸਬ-ਡਿਵੀਜ਼ਨ ਪੱਟੀ, ਏ.ਐੱਸ.ਆਈ. ਪਰਮਜੀਤ ਸਿੰਘ ਸਾਂਝ ਕੇਂਦਰ ਥਾਣਾ ਸਦਰ ਅਤੇ ਸਕੂਲ ਸਟਾਫ਼ ਮੈਂਬਰ ਹਰੀਸ਼ ਧਵਨ, ਸੁਖਜੀਤ ਸਿੰਘ, ਮੈਡਮ ਰੁਪਿੰਦਰਜੀਤ ਕੌਰ, ਸਰਦੂਲ ਸਿੰਘ, ਸਰਵਨ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ ਅਗਲੀ ਖ਼ਬਰ ਪਿੰਡ ਗੰਡੀਵਿੰਡ ਧੱਤਲ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ
Ad Position 24