28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਕਦੀ ਅਤੇ ਗਹਿਣੇ ਚੋਰੀ ਕਰਨ ’ਤੇ ਇਕ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 27 ਅਕਤੂਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਘਰ ਵਿਚੋਂ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਵੈਰੋਂਵਾਲ ਵਿਖੇ ਰਾਹੁਲ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪਿੰਡ ਢੋਟਾ ਨੇ ਸ਼ਿਕਾਇਤ ਦਰਜ ਕਰਵਾਈ ਕਿ 20 ਅਕਤੂਬਰ ਨੂੰ ਉਹ ਆਪਣੇ ਪਰਿਵਾਰ ਸਮੇਤ 8 ਵਜੇ ਰਾਤ ਆਪਣੇ ਕਿਸੇ ਨਿਜੀ ਕੰਮ ਲਈ ਜੰਡਿਆਲੇ ਗਿਆ ਸੀ ਤੇ ਪਿੱਛੋ ਘਰ ਵਿਚ ਉਸਦੇ ਮਾਤਾ ਜੀ, ਪਿਤਾ ਜੀ ਅਤੇ ਉਸਦੀ ਬੇਟੀ ਹਾਜਰ ਸਨ, ਜੋ ਆਪਣਾ ਰੋਟੀ ਪਾਣੀ ਖਾਣ ਤੋਂ ਬਾਅਦ ਸੌੋ ਗਏ ਸਨ ਤੇ ਉਹ ਕਰੀਬ 10 ਵਜੇ ਰਾਤ ਜੰਡਿਆਲੇ ਤੋ ਘਰ ਵਾਪਿਸ ਆ ਗਿਆ ਸੀ ਤੇ ਉਹ ਸਾਰੇ ਜਾਣੇ ਆਪਣੇ ਆਪਣੇ ਕਮਰੇ ਵਿਚ ਸੌ ਗਏ ਸੀ ਤੇ ਸਵੇਰੇ 9 ਵਜੇ ਜਦ ਉਹ ਆਪਣੇ ਡਰੈਸਿੰਗ ਰੂਮ ਵਿਚ ਗਿਆ ਤਾਂ ਦੇਖਿਆ ਕਿ ਅਲਮਾਰੀ ਦਾ ਲੋਕ ਖੁੱਲਾ ਪਿਆ ਸੀ ਤੇ ਅਲਮਾਰੀ ਵਿਚ ਬਣੇ ਦਰਾਜ ਵੀ ਖੁੱਲੇ ਪਏ ਸਨ ਤਾਂ ਜਦ ਉਸ ਨੇ ਚੈਕ ਕੀਤਾ ਤਾਂ ਅਲਮਾਰੀ ਵਿਚੋ ਇਕ ਚੈਨੀ ਸੋਨਾ ਲੇਡੀਜ ਵਜਨੀ 18 ਗ੍ਰਾਮ, ਤਿੰਨ ਮੁੰਦਰੀਆਂ ਸੋਨਾ ਲੇਡੀਜ ਕੁੱਲ ਵਜਨੀ 13 ਗ੍ਰਾਮ, ਇਕ ਮੁੰਦਰੀ ਸੋਨਾ ਮਰਦਾਨਾ ਵਜਨੀ 6 ਗਰਾਮ, ਇਕ ਜੋੜਾ ਟੋਪਸ ਸੋਨਾ ਲੇਡੀਜ ਵਜਨੀ 4 ਗਰਾਮ ਅਤੇ 50,000 ਰੁਪਏ ਨਕਦੀ ਚੋਰੀ ਹੋਣੇ ਪਾਏ ਗਏ।

Ad Position 21
No active advertisement
ਅਜੀਤ ਡੈਸਕ 28-10-2026
ਤਰਨ ਤਾਰਨ, 27 ਅਕਤੂਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਘਰ ਵਿਚੋਂ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਵੈਰੋਂਵਾਲ ਵਿਖੇ ਰਾਹੁਲ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪਿੰਡ ਢੋਟਾ ਨੇ ਸ਼ਿਕਾਇਤ ਦਰਜ ਕਰਵਾਈ ਕਿ 20 ਅਕਤੂਬਰ ਨੂੰ ਉਹ ਆਪਣੇ ਪਰਿਵਾਰ ਸਮੇਤ 8 ਵਜੇ ਰਾਤ ਆਪਣੇ ਕਿਸੇ ਨਿਜੀ ਕੰਮ ਲਈ ਜੰਡਿਆਲੇ ਗਿਆ ਸੀ ਤੇ ਪਿੱਛੋ ਘਰ ਵਿਚ ਉਸਦੇ ਮਾਤਾ ਜੀ, ਪਿਤਾ ਜੀ ਅਤੇ ਉਸਦੀ ਬੇਟੀ ਹਾਜਰ ਸਨ, ਜੋ ਆਪਣਾ ਰੋਟੀ ਪਾਣੀ ਖਾਣ ਤੋਂ ਬਾਅਦ ਸੌੋ ਗਏ ਸਨ ਤੇ ਉਹ ਕਰੀਬ 10 ਵਜੇ ਰਾਤ ਜੰਡਿਆਲੇ ਤੋ ਘਰ ਵਾਪਿਸ ਆ ਗਿਆ ਸੀ ਤੇ ਉਹ ਸਾਰੇ ਜਾਣੇ ਆਪਣੇ ਆਪਣੇ ਕਮਰੇ ਵਿਚ ਸੌ ਗਏ ਸੀ ਤੇ ਸਵੇਰੇ 9 ਵਜੇ ਜਦ ਉਹ ਆਪਣੇ ਡਰੈਸਿੰਗ ਰੂਮ ਵਿਚ ਗਿਆ ਤਾਂ ਦੇਖਿਆ ਕਿ ਅਲਮਾਰੀ ਦਾ ਲੋਕ ਖੁੱਲਾ ਪਿਆ ਸੀ ਤੇ ਅਲਮਾਰੀ ਵਿਚ ਬਣੇ ਦਰਾਜ ਵੀ ਖੁੱਲੇ ਪਏ ਸਨ ਤਾਂ ਜਦ ਉਸ ਨੇ ਚੈਕ ਕੀਤਾ ਤਾਂ ਅਲਮਾਰੀ ਵਿਚੋ ਇਕ ਚੈਨੀ ਸੋਨਾ ਲੇਡੀਜ ਵਜਨੀ 18 ਗ੍ਰਾਮ, ਤਿੰਨ ਮੁੰਦਰੀਆਂ ਸੋਨਾ ਲੇਡੀਜ ਕੁੱਲ ਵਜਨੀ 13 ਗ੍ਰਾਮ, ਇਕ ਮੁੰਦਰੀ ਸੋਨਾ ਮਰਦਾਨਾ ਵਜਨੀ 6 ਗਰਾਮ, ਇਕ ਜੋੜਾ ਟੋਪਸ ਸੋਨਾ ਲੇਡੀਜ ਵਜਨੀ 4 ਗਰਾਮ ਅਤੇ 50,000 ਰੁਪਏ ਨਕਦੀ ਚੋਰੀ ਹੋਣੇ ਪਾਏ ਗਏ। ਜਿਸਦੀ ਉਹ ਹੁਣ ਤੱਕ ਆਪਣੇ ਤੌਰ ਤੇ ਭਾਲ ਕਰਦਾ ਰਿਹਾ ਹਾਂ ਅਤੇ ਆਪਣੇ ਘਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਤਾ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਿਚੋ ਇਹ ਚੋਰੀ ਰਾਤ ਕਰੀਬ ਪਿੰਡ ਦੇ ਹੀ ਗੁਰਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਢੋਟਾ ਨੇ ਕੀਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਚੁਤਾਲਾ ਪਿੰਡ ਕਮੇਟੀ ਦੀ ਚੋਣ ਦੌਰਾਨ ਨਿਰਮਲ ਸਿੰਘ ਪ੍ਰਧਾਨ, ਜਰਨੈਲ ਸਿੰਘ ਖਜ਼ਾਨਚੀ ਚੁਣੇ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24