ਭਾਜਪਾ ਦੇ ਐੱਸ.ਸੀ. ਮੋਰਚਾ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਧੂੰਦਾ ਭਗਵਾਨ ਵਾਲਮੀਕਿ ਸੁਸਾਇਟੀਆਂ ਵਲੋਂ ਸਨਮਾਨਿਤ
ਗੋਇੰਦਵਾਲ ਸਾਹਿਬ, 27 ਅਕਤੂਬਰ (ਸਕੱਤਰ ਸਿੰਘ ਅਟਵਾਲ)– ਭਾਜਪਾ ਦੇ ਐੱਸ. ਸੀ ਮੋਰਚਾ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਧੂੰਦਾ ਨੇ ਸ੍ਰੀ ਫਤਿਆਬਾਦ ਸਾਹਿਬ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ।
ਗੋਇੰਦਵਾਲ ਸਾਹਿਬ, 27 ਅਕਤੂਬਰ (ਸਕੱਤਰ ਸਿੰਘ ਅਟਵਾਲ)– ਭਾਜਪਾ ਦੇ ਐੱਸ.ਸੀ ਮੋਰਚਾ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਧੂੰਦਾ ਨੇ ਸ੍ਰੀ ਫਤਿਆਬਾਦ ਸਾਹਿਬ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਵਾਲਮੀਕਿ ਸੁਸਾਇਟੀ ਅਤੇ ਮੰਦਰ ਸੁਸਾਇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਧੂੰਦਾ ਨੇ ਦੋਵਾਂ ਸੁਸਾਇਟੀਆਂ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਸਮਾਨਤਾ, ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸਰਪੰਚ ਕ੍ਰਿਸ਼ਨ ਬਲਦੇਵ, ਰਾਮ ਲਭਾਇਆ, ਸੁਖਦੇਵ ਰਾਜ ਸੁਖ, ਸੰਤੋਖ ਰਾਜ, ਸੁਸ਼ੀਲ ਕੁਮਾਰ, ਸਾਬੀ ਮੈਂਬਰ ਪੰਚਾਇਤ, ਮਾਸਟਰ ਮਹਿੰਦਰ ਸਿੰਘ, ਸੁਖਦੇਵ ਸਿੰਘ ਸਾਬੀ, ਅਮਿਤ ਸਹੋਤਾ, ਦੀਪਕ ਕੁਮਾਰ, ਪ੍ਰਵੇਜ ਪੇਜੀ, ਪਨੂੰ ਅਤੇ ਸੰਦੀਪ ਮਿਸਤਰੀ,ਮਨਜੀਤ ਸਿੰਘ ਧੂੰਦਾ, ਤਰਸੇਮ ਸਿੰਘ ਖੱਖ,ਡਾਕਟਰ ਗੁਰਦੇਵ ਸਿੰਘ,ਤਰਲੋਕ ਸਿੰਘ ਧੂੰਦਾ ਸਮੇਤ ਹੋਰ ਪਤਵੰਤੇ ਸੱਜਣ ’ਤੇ ਸੰਗਤਾਂ ਹਾਜ਼ਰ ਸਨ।