01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨੌਜਵਾਨ ਵਲੋਂ ਜਾਲਸ਼ਾਜੀ ਕਰਦਿਆਂ ਲੈਟਰਪੈਡ ਤੇ ਮੋਹਰ ਬਣਾਈ, ਮਾਮਲਾ ਦਰਜ

ਤਰਨ ਤਾਰਨ, 31 ਅਕਤੂਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਨੌਜਵਾਨ ਵਲੋਂ ਜਾਲਸ਼ਾਜੀ ਕਰਦਿਆਂ ‘ਚੇਅਰਮੈਨ ਦੇ ਲੈਟਰ ਪੈਡ ਅਤੇ ਮੋਹਰ’ ਬਣਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗੋਇੰਦਵਾਲ ਵਿਖੇ ਨਰਿੰਦਰ ਤੇਜਪਾਲ ਸਿੰਘ ਪੁੱਤਰ ਬਲਵੰਤ ਰਾਏ ਵਾਸੀ ਫਤਿਆਬਾਦ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਹਲਕਾ ਖਡੂਰ ਸਾਹਿਬ ਦਾ ਅਗਰਵਾਲ ਸਮਾਜ ਦਾ ਚੇਅਰਮੈਨ ਬਣਾਇਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 01-11-2026
ਤਰਨ ਤਾਰਨ, 31 ਅਕਤੂਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਨੌਜਵਾਨ ਵਲੋਂ ਜਾਲਸ਼ਾਜੀ ਕਰਦਿਆਂ ‘ਚੇਅਰਮੈਨ ਦੇ ਲੈਟਰ ਪੈਡ ਅਤੇ ਮੋਹਰ’ ਬਣਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗੋਇੰਦਵਾਲ ਵਿਖੇ ਨਰਿੰਦਰ ਤੇਜਪਾਲ ਸਿੰਘ ਪੁੱਤਰ ਬਲਵੰਤ ਰਾਏ ਵਾਸੀ ਫਤਿਆਬਾਦ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਹਲਕਾ ਖਡੂਰ ਸਾਹਿਬ ਦਾ ਅਗਰਵਾਲ ਸਮਾਜ ਦਾ ਚੇਅਰਮੈਨ ਬਣਾਇਆ ਹੋਇਆ ਹੈ। ਚੇਅਰਮੈਨ ਹੋਣ ਦੇ ਨਾਤੇ ਉਸ ਵਲੋਂ ਲਵਪ੍ਰੀਤ ਸਿੰਘ ਵਾਸੀ ਪਿੰਡ ਮੂਧਲ ਨੇੇੜੇ ਵੇਰਕਾ ਨੂੰ ਬਤੌਰ ਉਸ ਨੂੰ ਓ.ਐੱਸ.ਡੀ.ਰੱਖਿਆ ਹੋਇਆ ਹੈ। ਉਸ ਨੇ ਲਵਪ੍ਰੀਤ ਸਿੰਘ ਨੂੰ ਆਪਣੇ ਲੈਟਰ ਪੈਡ ਬਣਾਉਣ ਲਈ ਕਿਹਾ ਸੀ ਪਰ ਲਵਪ੍ਰੀਤ ਸਿੰਘ ਨੇ ਚੇਅਰਮੈਨ ਲੈਟਰ ਪੈਡ ‘ਅਗਰਵਾਲ ਸਮਾਜ’ ਤਿਆਰ ਕਰਕੇ ਉਸ ਉਪਰ ਆਪਣਾ ਮੋਬਾਈਲ ਫੋਨ ਲਿਖਾ ਲਿਆ ਅਤੇ ਉਸਦੇ ਅਹੁਦੇ ਦੀ ਮੋਹਰ ਬਣਾ ਲਈ ਪਰ ਉਸ ਨੂੰ ਨਹੀਂ ਦੱਸਿਆ ਗਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਲਵਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗਿ੍ਰਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਲੱਤ ਵਿਚ ਮਾਰੀ ਗੋਲੀ, 9 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਹਿੰਦਰ ਸਿੰਘ ਠਠਗੜ੍ਹ ਦੀ ਮੌਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
Ad Position 24