02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ 2026 ਕਰਵਾਇਆ

ਝਬਾਲ, 1 ਨਵੰਬਰ (ਸੁਖਦੇਵ ਸਿੰਘ)–ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਤਰਨ ਤਾਰਨ ਵਲੋਂ ਭਾਰਤ ਸਰਕਾਰ ਵਿਗਿਆਨ ਤੇ ਟੈਕਨੋਲਜੀ ਵਿਭਾਗ ਦੇ ਨਿਧਾਰਿਤ ਪ੍ਰੋਗਰਾਮ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਹਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਗਤ ਸਿੰਘ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਨੋਡਲ ਕੋਆਰਡੀਨੇਟਰ(ਬਾਲ ਵਿਗਿਆਨ ਕਾਂਗਰਸ) ਲੈਕਚਰਾਰ ਸਰਤਾਜ ਦੇ ਸੁਚਾਰੂ ਪ੍ਰਬੰਧਾਂ ਹੇਠ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ 2026 ਕਰਵਾਈ ਗਈ। ਇਸ ਦੌਰਾਨ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲਜੀ ਵਿਭਾਗ ਅਤੇ ਪੰਜਾਬ ਰਾਜ ਦੀ ਵਿਦਿਅਕ ਖੋਜ ਤੇ ਟ੍ਰੇਨਿੰਗ ਕੋਂਸਲ (ਐਸ .

Ad Position 21
No active advertisement
ਅਜੀਤ ਡੈਸਕ 02-11-2026
ਝਬਾਲ, 1 ਨਵੰਬਰ (ਸੁਖਦੇਵ ਸਿੰਘ)–ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਤਰਨ ਤਾਰਨ ਵਲੋਂ ਭਾਰਤ ਸਰਕਾਰ ਵਿਗਿਆਨ ਤੇ ਟੈਕਨੋਲਜੀ ਵਿਭਾਗ ਦੇ ਨਿਧਾਰਿਤ ਪ੍ਰੋਗਰਾਮ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਹਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਗਤ ਸਿੰਘ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਨੋਡਲ ਕੋਆਰਡੀਨੇਟਰ(ਬਾਲ ਵਿਗਿਆਨ ਕਾਂਗਰਸ) ਲੈਕਚਰਾਰ ਸਰਤਾਜ ਦੇ ਸੁਚਾਰੂ ਪ੍ਰਬੰਧਾਂ ਹੇਠ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ 2026 ਕਰਵਾਈ ਗਈ। ਇਸ ਦੌਰਾਨ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲਜੀ ਵਿਭਾਗ ਅਤੇ ਪੰਜਾਬ ਰਾਜ ਦੀ ਵਿਦਿਅਕ ਖੋਜ ਤੇ ਟ੍ਰੇਨਿੰਗ ਕੋਂਸਲ (ਐਸ .ਸੀ.ਈ.ਆਰ.ਟੀ ਪੰਜਾਬ ) ਵਲੋਂ ਸਪਾਂਸਰ ਇਸ 32ਵੀਂ ਬਾਲ ਵਿਗਿਆਨ ਕਾਂਗਰਸ- 2026 ਵਿਚ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਪ੍ਰਾਜੈਕਟ ਤਿਆਰ ਕਰਕੇ ਪੇਸ਼ ਕੀਤੇ । ਇਨਾਂ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਲਈ ਬਲਜੀਤ ਸਿੰਘ, ਰਾਕੇਸ਼ ਵਿਸ਼ਵਕਰਮਾ, ਬਲਜਿੰਦਰ ਕੌਰ, ਅਜਮੀਤ ਕੌਰ ਅਤੇ ਮਨਦੀਪ ਕੌਰ ਤੇ ਅਧਾਰਿਤ ਜੱਜਾਂ ਦੀ ਟੀਮ ਨੇ ਜੂਨੀਅਰ ਅਤੇ ਸੀਨੀਅਰ ਵਰਗਾਂ ਲਈ ਜੱਜਮੈਂਟ ਕਰਨ ਦੀ ਡਿਊਟੀ ਨਿਭਾਈ। ਰਜਿਸਟਰੇਸ਼ਨ ਕਰਨ ਲਈ ਅਨੀਤਾ ਅਤੇ ਦੋਹਿਤਾ ਰਾਣੀ ਨੇ ਭੂਮਿਕਾ ਨਿਭਾਈ। ਵਿਦਿਆਰਥੀਆਂ ਦੇ ਰਿਫਰੈਸ਼ਮੈਂਟ ਤੇ ਖਾਣੇ ਦੇ ਪ੍ਰਬੰਧ ਅਤੇ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਕੋਆਰਡੀਨੇਟਰ ਸਰਤਾਜ ਸਿੰਘ, ਬਾਇਓ ਲੈਕਚਰਾਰ ਪ੍ਰਭਜੀਤ ਸਿੰਘ ਤੇ ਕੈਂਪਸ ਮੈਨੇਜਰ ਗੁਰਭੇਜ ਸਿੰਘ ਨੇ ਸਹਿਯੋਗ ਦਿੱਤਾ ਗਿਆ। ਇਨਾਂ ਮੁਕਾਬਲਿਆਂ ਦੇ ਜੂਨੀਅਰ ਗਰੁੱਪ ਵਿਚੋਂ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੇ ਫਿਜਿਕਸ ਲੈਕਚਰਾਰ ਜਗਦੀਪ ਸਿੰਘ ਦੀ ਅਗਵਾਈ ਹੇਠ ਸਰਗੁਨਪ੍ਰੀਤ ਕੌਰ ਅਤੇ ਅਵਲੀਨ ਕੌਰ ਪਹਿਲੇ ਸਥਾਨ ਹਾਸਲ ਕੀਤਾ। ਦੂਸਰੇ ਸਥਾਨ ’ਤੇ ਸਰਕਾਰੀ ਹਾਈ ਸਕੂਲ ਅਮੀਸ਼ਾਹ ਦੇ ਵਿਦਿਆਰਥੀ ਵਿਕਰਮਜੀਤ ਸਿੰਘ ਅਤੇ ਸੁਖਜੀਤ ਕੌਰ ਨੇ, ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਏਕਲਗੱਡਾ ਦੇ ਗਾਈਡ ਅਧਿਆਪਕ ਗੁਰਲੀਨ ਕੌਰ ਦੇ ਵਿਦਿਆਰਥੀ ਜਸਮੀਨ ਕੌਰ ਅਤੇ ਸਮਰੀਤ ਕੌਰ ਨੇ ਹਾਸਲ ਕੀਤਾ ।ਇਸੇ ਤਰ੍ਹਾਂ ਸੀਨੀਅਰ ਗਰੁੱਪ ਦੀ ਪਹਿਲੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੋਹਲਾ ਸਾਹਿਬ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਮੰਨਤ ਕੌਰ ਨੇ ਹਾਸਿਲ ਕੀਤੀ । ਇਨ੍ਹਾਂ ਦਾ ਪ੍ਰਾਜੈਕਟ ਰਾਜਬੀਰ ਕੌਰ ਦੀ ਅਗਵਾਈ ਹੇਠ ਬਣਾਇਆ ਗਿਆ ਸੀ। ਦੂਸਰਾ ਸਥਾਨ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀ ਖੁਸ਼ਮੀਤ ਕੌਰ ਅਤੇ ਹਰਗੁਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਤੀਸਰੇ ਸਥਾਨ ਤੇ ਬਾਇਲੋਜੀ ਅਧਿਆਪਕ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਗੁਰੂ ਅਮਰਦਾਸ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਸੋਨਮਜੀਤ ਕੌਰ ਅਤੇ ਤਰਸ਼ਮੀਨ ਕੌਰ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਨੂ ਮੋਂਗਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਸਰਤਾਜ ਸਿੰਘ, ਜ਼ਿਲ੍ਹਾ ਅਕਾਦਮਿਕ ਕੋਆਰਡੀਨੇਟਰ ਬਲਜੀਤ ਸਿੰਘ ਵਲੋਂ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਸਮੇਂ ਰਜੀਵ ਕੁਮਾਰ, ਦੋਹਿਤਾ ਰਾਣੀ, ਪ੍ਰਭਜੀਤ ਸਿੰਘ ਆਦਿ ਵੀ ਹਾਜ਼ਰ ਸਨ। ਪ੍ਰਿੰਸੀਪਲ ਵਲੋਂ ਸਟੇਟ ਪੱਧਰ ਤੇ ਮੁਕਾਬਲਿਆਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸਫ਼ਲਤਾ ਲਈ ਆਸ਼ੀਰਵਾਦ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 3 ਦੀ ਧੂਰੀ ਰੈਲੀ ਵਿਚ ਤਰਨ ਤਾਰਨ ਤੋ 100 ਸਾਥੀ ਸ਼ਾਮਿਲ ਹੋਣਗੇ - ਕਾ. ਗੋਹਲਵੜ, ਕਾ. ਹੀਰਾ ਸਿੰਘ ਅਗਲੀ ਖ਼ਬਰ ਕਾਂਗਰਸੀ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਵਲੋਂ ਹਲਕੇ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਮੀਟਿੰਗਾਂ ਸ਼ੁਰੂ
Ad Position 24