ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)–ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਅਰਸ਼ਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਕਲੇਰ ਨੇ ਦੱਸਿਆ ਕਿ ਹਰਦਿਆਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮੁਗਲਚੱਕ ਪੰਨੂੰਆਂ ਨੇ ਉਸ ਕੋਲੋਂ ਦਹੇਜ ਵਿਚ ਗੱਡੀ ਮੰਗਣ, ਉਸ ਨੂੰ ਧਮਕਾਉਣ ਅਤੇ ਉਸ ਨੂੰ ਘਰ ਵਿਚ ਨਾ ਵਸਾਉਣ ਦੀ ਨੀਅਤ ਨਾਲ ਘਰੋਂ ਕੱਢ ਦਿੱਤਾ।
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)–ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਅਰਸ਼ਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਕਲੇਰ ਨੇ ਦੱਸਿਆ ਕਿ ਹਰਦਿਆਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮੁਗਲਚੱਕ ਪੰਨੂੰਆਂ ਨੇ ਉਸ ਕੋਲੋਂ ਦਹੇਜ ਵਿਚ ਗੱਡੀ ਮੰਗਣ, ਉਸ ਨੂੰ ਧਮਕਾਉਣ ਅਤੇ ਉਸ ਨੂੰ ਘਰ ਵਿਚ ਨਾ ਵਸਾਉਣ ਦੀ ਨੀਅਤ ਨਾਲ ਘਰੋਂ ਕੱਢ ਦਿੱਤਾ। ਇਸ ਸੰਬੰਧੀ ਇਹ ਮਾਮਲਾ ਉਪ ਕਪਤਾਨ ਪੁਲਿਸ ਪੀ.ਬੀ.ਆਈ. ਸ਼ਪੈਸ਼ਲ ਕਰਾਇਮ ਤਰਨ ਤਾਰਨ ਅਤੇ ਐਸ.ਐਸ.ਪੀ. ਤਰਨ ਤਾਰਨ ਵਲੋਂ ਮੰਨਜੂਰ ਹੋਣ ’ਤੇ ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ. ਹਰਪ੍ਰੀਤ ਸਿੰਘ ਨੇ ਹਰਦਿਆਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮੁਗਲਚੱਕ ਪੰਨੂੰਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾੲ ਸ਼ੁਰੂ ਕਰ ਦਿੱਤੀ ਹੈ।