ਕੇ.ਸੀ.ਸੀ. ਨੀਤੀ 2026 ਵਿਰੁੱਧ ਐਸ.ਕੇ.ਐਮ. ਵਲੋਂ ਧਰਨਾ
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਾਹਿਕਾਰੀ ਸਭਾਵਾਂ ਸਬੰਧੀ ਕਿਸਾਨ ਕਰੈਡਿਟ ਕਾਰਡ (ਕੇ. ਸੀ.
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਾਹਿਕਾਰੀ ਸਭਾਵਾਂ ਸਬੰਧੀ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ) ਨੀਤੀ 2026 ਵਿਰੁੱਧ ਸੰਯੁਕਤ ਕਿਸਾਨ ਮੋਰਚਾ ਤੇ ਸਾਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵਲੋਂ ਇਹ ਨੀਤੀ ਵਾਪਿਸ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਪਟੀ ਡਾਇਰੈਕਟਰ ਸਾਹਿਕਾਰੀ ਸਭਾਵਾਂ ਦੇ ਦਫਤਰ ਬਾਹਰ ਧਰਨਾ ਦਿਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵਲੋਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਡੀ.ਆਰ. ਦਫ਼ਤਰਾਂ ਦੇ ਬਾਹਰ ਧਰਨੇ ਦੇ ਕੇ ਮੁੱਖ ਮੰਤਰੀ ਤੇ ਸਹਿਕਰਤਾ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀ.ਆਰ. ਰਾਹੀਂ ਮੰਗ ਪੱਤਰ ਦੇਣ ਦਾ ਸੱਦਾ ਦਿੱਤਾ ਗਿਆ ਸੀ। ਇਸ ਧਰਨੇ ਨੂੰ ਐਸ.ਕੇ.ਐਮ. ਵਿਚ ਸ਼ਾਮਿਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਛੱਤਰ ਸਿੰਘ ਪੰਨੂੰ, ਮਹਾਬੀਰ ਸਿੰਘ ਗਿੱਲ, ਮਨਜੀਤ ਸਿੰਘ ਬੱਗੂ, ਅੰਮ੍ਰਿਤਪਾਲ ਸਿੰਘ ਜੌੜਾ, ਮੁਲਾਜ਼ਮ ਆਗੂ ਪ੍ਰਗਟ ਸਿੰਘ ਮਨਿਹਾਲਾ , ਸੁਖਦੇਵ ਸਿੰਘ ਚਾਹਲ, ਗੁਰਚਰਨ ਸਿੰਘ ਸਭਰਾ ਨੇ ਸੰਬੋਧਨ ਕੀਤਾ। ਆਗੂਆਂ ਨੇ ਬੋਲਦਿਆਂ ਕਿਹਾ ਕਿ ਇਹ ਨਵੀਂ ਨੀਤੀ ਸਾਹਿਕਾਰੀ ਸਭਾਵਾਂ ਨੂੰ ਖ਼ਤਮ ਕਰਨ ਦਾ ਪਹਿਲਾਂ ਕਦਮ ਹੈ। ਇਹ ਨੀਤੀ ਕੇਂਦਰ ਤੇ ਪੰਜਾਬ ਸਰਕਾਰ ਦੀਂ ਮਿਲੀਭੁਗਤ ਨਾਲ ਤਿਆਰ ਕੀਤੀ ਗਈ ਹੈ। ਇਸ ਨਾਲ ਸਭਾ ਦੇ ਛੋਟੇ ਮੈਂਬਰਾਂ ਦਾ ਹਿੱਸਾ 2 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਅਤੇ ਵੱਡੇ ਮੈਂਬਰਾਂ ਦਾ 3 ਫ਼ੀਸਦੀ ਤੋਂ ਵਧਾ ਕੇ 9 ਫ਼ੀਸਦੀ ਕਰ ਦਿੱਤਾ ਗਿਆ ਹੈ। ਦੋ ਲੱਖ ਤੋਂ ਵੱਧ ਕਰਜ਼ਾ ਲੈਣ ਵਾਲੇ ਮੈਂਬਰ ਨੂੰ ਆਪਣੀ ਜ਼ਮੀਨ ਬੈਂਕ ਕੋਲ ਗਹਿਣੇ ਰੱਖਣੀ ਪਵੇਗੀ। ਸਧਾਰਨ ਵਿਆਜ ਤੋਂ ਮਿਸ਼ਰਤ ਵਿਆਜ ਲਗੇਗੀ। ਇਸੇ ਤਰ੍ਹਾਂ ਸਾਹਿਕਾਰੀ ਸਭਾਵਾਂ ਕੋਲ ਜੋ 2 ਫ਼ੀਸਦੀ ਹਿੱਸਾ ਜਮ੍ਹਾਂ ਹੁੰਦਾ ਸੀ, ਉਹ ਵੀ ਸਾਰਾ ਹੁਣ ਬੈਂਕ ਕੋਲ ਜਾਵੇਗਾ। ਬੁਲਾਰਿਆ ਨੇ ਕਿਹਾ ਕਿ ਇਹ ਸਮੁੱਚੀ ਨੀਤੀ ਮੁਢਲੇ ਸਾਹਿਕਾਰੀ ਸਿਧਾਂਤਾਂ ਦੇ ਉਲਟ ਹੈ। ਇਸ ਲਈ ਇਸ ਨੀਤੀ ਨੂੰ ਬਿਨਾਂ ਦੇਰੀ ਵਾਪਿਸ ਲਿਆ ਜਾਵੇ। ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਦਵਿੰਦਰ ਸੋਹਲ, ਇੰਦਰਜੀਤ ਸਿੰਘ, ਰੇਸ਼ਮ ਸਿੰਘ, ਪ੍ਰਗਟ ਸਿੰਘ, ਰਾਜਗੋਬਿੰਦ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਗੁਰਮੁਖ ਸਿੰਘ ਗੁਰਕੀਰਤ ਸਿੰਘ, ਜੋਗਿੰਦਰ ਸਿੰਘ, ਦਿਲਬਾਗ ਸਿੰਘ, ਸਾਹਿਕਾਰੀ ਸਕੱਤਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਤਿਲਕ ਰਾਜ, ਫਤਿਹ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ, ਰਾਜਬੀਰ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਭਗਵੰਤ ਸਿੰਘ ਤੇ ਸੁਖਮਨ ਸਿੰਘ ਰੇਸ਼ਮ ਸਿੰਘ, ਪ੍ਰਭ ਸਿੰਘ ਵੀ ਸ਼ਾਮਿਲ ਹੋਏ।