05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਾਰਕੀਟ ਕਮੇਟੀ ਹਰੀਕੇ ਦੇ ਨਵ-ਨਿਯੁਕਤ ਚੇਅਰਮੈਨ ਜਗਦੀਸ਼ ਸਿੰਘ ਢੋਟੀਆਂ ਦੀ ਹੋਈ ਤਾਜਪੋਸ਼ੀ

ਹਰੀਕੇ ਪੱਤਣ, 4 ਨਵੰਬਰ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਉੱਥੇ ਹੀ ਪਾਰਟੀ ਦੇ ਹਰੇਕ ਵਰਕਰ ਨੂੰ ਮਾਣ ਬਖਸ਼ਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਮਾਰਕੀਟ ਕਮੇਟੀ ਹਰੀਕੇ ਦੇ ਨਵ ਨਿਯੁਕਤ ਚੇਅ.

Ad Position 21
No active advertisement
ਅਜੀਤ ਡੈਸਕ 05-11-2026
ਹਰੀਕੇ ਪੱਤਣ, 4 ਨਵੰਬਰ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਉੱਥੇ ਹੀ ਪਾਰਟੀ ਦੇ ਹਰੇਕ ਵਰਕਰ ਨੂੰ ਮਾਣ ਬਖਸ਼ਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਮਾਰਕੀਟ ਕਮੇਟੀ ਹਰੀਕੇ ਦੇ ਨਵ ਨਿਯੁਕਤ ਚੇਅ. ਜਗਦੀਸ਼ ਸਿੰਘ ਢੋਟੀਆਂ ਦੀ ਤਾਜਪੋਸ਼ੀ ਸਮੇਂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਜਸਕੰਵਰ ਸਿੰਘ ਜੱਸਾ ਪੱਟੀ ਨੇ ਕਿਹਾ ਕਿ ਜਗਦੀਸ਼ ਸਿੰਘ ਢੋਟੀਆਂ, ਜੋ ਕਿ ਪਾਰਟੀ ਦੇ ਮਿਹਨਤੀ ਆਗੂ ਹਨ ਅਤੇ ਇੰਨਾ ਨੇ ਪਾਰਟੀ ਲਈ ਦਿਨ-ਰਾਤ ਕੰਮ ਕੀਤਾ। ਨਵ ਨਿਯੁਕਤ ਚੇਅ. ਜਗਦੀਸ਼ ਸਿੰਘ ਢੋਟੀਆਂ ਨੇ ਪਾਰਟੀ ਹਾਈਕਮਾਨ, ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਜੱਸਾ ਪੱਟੀ ਦਾ ਧੰਨਵਾਦ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਹਰ ਵਰਕਰ ਵਲੋਂ ਕੀਤੀ ਮਿਹਨਤ ਦਾ ਮੁੱਲ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਨੇ ਜੋ ਮਾਣ ਬਖਸ਼ਿਆ ਹੈ ਉਸ ਲਈ ਮੈਂ ਪਾਰਟੀ ਦਾ ਧੰਨਵਾਦੀ ਹਾਂ ਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਹਰਬਿੰਦਰ ਸਿੰਘ ਡਿਪਟੀ ਡੀ.ਐਮ.ਓ., ਜ਼ਿਲ੍ਹਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਮਰਹਾਣਾ, ਸਰਪੰਚ ਇਕਬਾਲ ਸਿੰਘ ਹਰੀਕੇ, ਸਰਪੰਚ ਜਗਦੇਵ ਸਿੰਘ ਜੰਗ ਬੂਹ ਹਵੇਲੀਆਂ, ਜਸਬੀਰ ਸਿੰਘ ਮੰਡੀ ਇੰਚਾਰਜ, ਹਰਨੀਤ ਕੌਰ ਲੇਖਾਕਾਰ, ਗੁਰਭੇਜ ਸਿੰਘ ਬੂਹ ਹਵੇਲੀਆਂ , ਸਰਪੰਚ ਗੁਰਮੇਜ ਸਿੰਘ ਬੂਹ, ਅਮਰੀਕ ਸਿੰਘ ਮੈਂਬਰ ਪੰਚਾਇਤ, ਕੁਲਵੰਤ ਸਿੰਘ ਸ਼ਾਲੂ, ਸਰਪੰਚ ਬਲਵੰਤ ਸਿੰਘ ਗੰਡੀਵਿੰਡ, ਪ੍ਰਧਾਨ ਸੁਰਿੰਦਰ ਪੁਰੀ, ਸਰਪੰਚ ਅਵਤਾਰ ਸਿੰਘ ਸਭਰਾ, ਜਸਪਾਲ ਸਿੰਘ ਸਭਰਾ, ਰੇਸ਼ਮ ਸਿੰਘ ਹਰੀਕੇ, ਗੁਰਭੇਜ ਸਿੰਘ ਬੂਹ, ਪਰਮਜੀਤ ਸਿੰਘ ਕਰੀਰ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਖ਼ਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਪਹੁੰਚੇ
Ad Position 24