05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਟਾਕਿਆਂ ਨਾਲ ਭਰੀ ਗੱਡੀ ਲੈ ਕੇ ਡਰਾਇਵਰ ਫ਼ਰਾਰ, ਤਿੰਨ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)—ਪਟਾਕਿਆਂ ਨਾਲ ਭਰੀ ਗੱਡੀ ਲੈ ਕੇ ਡਰਾਇਵਰ ਆਪਣੇ 2 ਅਣਪਛਾਤੇ ਵਿਅਕਤੀਆਂ ਨਾਲ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਡਰਾਇਵਰ ਅਤੇ 2 ਹੋਰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 05-11-2026
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)—ਪਟਾਕਿਆਂ ਨਾਲ ਭਰੀ ਗੱਡੀ ਲੈ ਕੇ ਡਰਾਇਵਰ ਆਪਣੇ 2 ਅਣਪਛਾਤੇ ਵਿਅਕਤੀਆਂ ਨਾਲ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਡਰਾਇਵਰ ਅਤੇ 2 ਹੋਰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਸਿਧਾਰਥ ਦੂਆ ਪੁੱਤਰ ਹਰੀਸ਼ ਕੁਮਾਰ ਦੂਆ ਵਾਸੀ ਪ੍ਰੀਤਮ ਇਨਕਲੇਵ ਨੇੜੇ ਗੋਲਡਨੇ ਗੇਟ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੀ ਪਟਾਕਿਆ ਦੀ ਫੈਕਟਰੀ ਐਚ.ਆਰ ਟਰੇਡਿੰਗ ਕੰਪਨੀ ਪਿੰਡ ਪੰਡੋਰੀ ਰੱਣ ਸਿੰਘ ਵਿਚ ਹੈ ਅਤੇ ਉਸਨੇ ਆਪਣੀ ਫੈਕਟਰੀ ਤੇ ਕੰਮਕਾਰ ਕਰਨ ਲਈ ਇਕ ਲੜਕੇ ਸਤਨਾਮ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਅੰਮ੍ਰਿਤਸਰ ਜੋ ਮਿਤੀ 2 ਅਕਤੂਬਰ ਰਾਤ ਦਾ ਨੂੰ ਉਸ ਦੀ ਫੈਕਟਰੀ ਵਿਚੋੋ ਪਟਾਕਿਆ ਨਾਲ ਭਰੀ ਆਪਣੀ ਬੈਲਰੋ ਪਿੱਕ ਅੱਪ ਗੱਡੀ ਨੰਬਰੀ ਪੀ-ਬੀ 02 ਈ.ਐੱਫ. 2268 ਨੂੰ ਲੈ ਕਿ ਕਪੂਰਥਲਾ ਲਈ ਰਵਾਨਾ ਹੋਇਆ ਸੀ ਕਿ ਤਾਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਗੋਹਲਵੜ ਨੇੜੇ ਸਤਨਾਮ ਸਿੰਘ ਨੂੰ ਰਿਵਾਲਵਰ ਦੀ ਨੋਕ ’ਤੇ ਗੱਡੀ ਅਤੇ ਉਸ ਮੋਬਾਇਲ ਫੋਨ ਵੀ ਖੋਹ ਕਿ ਲੈ ਗਏ ਅਤੇ ਗੱਡੀ ਵਿਚ ਪਟਾਕਿਆਂ ਦੇ ਬਿੱਲ ਵੀ ਗੱਡੀ ਵਿਚ ਜੋ ਵੀ ਨਾਲ ਹੀ ਲੈ ਗਏ ਹਨ ਅਤੇ ਸਤਨਾਮ ਸਿੰਘ ਨੇ ਅਣਪਛਾਤੇ ਵਿਅਕਤੀਆ ਨਾਲ ਮਿਲ ਕਿ ਉਸ ਦਾ ਤਕਰੀਬਨ 4 ਲੱਖ ਦੇ ਪਟਾਕੇ ਖੋਹੇ ਹਨ ਅਤੇ ਹੁਣ ਤੱਕ ਆਪਣੇ ਤੌਰ ’ਤੇ ਭਾਲ ਕਰਦੇ ਰਹੇ ਹਾਂ ਜੋ ਸਾਨੂੰ ਖੋਹੀ ਹੋਈ ਗੱਡੀ ਅਤੇ ਪਟਾਕਿਆਂ ਬਾਰੇ ਅਤੇ ਅਣਪਛਾਤੇ ਵਿਅਕਤੀਆਂ ਬਾਰੇ ਪਤਾ ਨਹੀ ਲੱਗ ਸਕਿਆ ਹੈ। ਮੈਨੂੰ ਸ਼ੱਕ ਹੈ ਕਿ ਸਤਨਾਮ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਅੰਮ੍ਰਿਤਸਰ ਨੇ ਅਣਪਛਾਤੇ ਵਿਅਕਤੀਆੰ ਨਾਲ ਰਲ ਕਿ ਖੋਹ ਕੀਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਮਨਜਿੰਦਰ ਸਿੰਘ ਵਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ - ਡਾਕਟਰ ਵੇਈਂਪੂਈਂ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 9 ਵਿਅਕਤੀ ਗ੍ਰਿਫ਼ਤਾਰ
Ad Position 24