ਝਬਾਲ ਵਿਖੇ 13 ਨਵੰਬਰ ਨੂੰ ਹੋਣ ਵਾਲੀ ‘ਮਾਵਾਂ ਧੀਆਂ ਦੀ ਲਲਕਾਰ’ ਰੈਲੀ ਦੀਆਂ ਤਿਆਰੀਆਂ ਸੰਬੰਧੀ ਅਕਾਲੀ ਵਰਕਰਾਂ ਦੀ ਮੀਟਿੰਗ
ਝਬਾਲ, 5 ਨਵੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਦੀ ਲਲਕਾਰ, ਮਾਵਾਂ-ਧੀਆਂ ਦੀ ਫ਼ੌਜ’ ਮੁਹਿੰਮ ਤਹਿਤ 13 ਨਵੰਬਰ ਨੂੰ ਝਬਾਲ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਅਰਮਿੰਦਰ ਸਿੰਘ ਮਾਣਕ ਬੰਬੇ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਰਣਨੀਤੀ ਉਲੀਕੀ ਗਈ।
ਝਬਾਲ, 5 ਨਵੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਦੀ ਲਲਕਾਰ, ਮਾਵਾਂ-ਧੀਆਂ ਦੀ ਫ਼ੌਜ’ ਮੁਹਿੰਮ ਤਹਿਤ 13 ਨਵੰਬਰ ਨੂੰ ਝਬਾਲ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਅਰਮਿੰਦਰ ਸਿੰਘ ਮਾਣਕ ਬੰਬੇ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਰਣਨੀਤੀ ਉਲੀਕੀ ਗਈ। ਸੰਬੋਧਨ ਕਰਦਿਆਂ ਬੀਬੀ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਦੀਆਂ ਮਾਵਾਂ-ਧੀਆਂ ਨੂੰ ਦਰਪੇਸ਼ ਮਸਲਿਆਂ, ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਅਤੇ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਪਾਰਟੀ ਹੈ, ਜੋ ਮਾਵਾਂ-ਧੀਆਂ ਦੀ ਰਾਖੀ ਲਈ ਮੈਦਾਨ ਵਿਚ ਨਿੱਤਰੀ ਹੈ। ਜਦਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਧੀਆਂ ਦਾ ਸਤਿਕਾਰ ਕਰਨਾ ਤਾਂ ਦੂਰ ਧੀਆਂ ਦੇ ਖ਼ਿਲਾਫ਼ ਹੇਠਲੇ ਦਰਜੇ ਦੀ ਸ਼ਬਦਾਵਲੀ ਵਰਤ ਰਹੇ ਹਨ। ਜੋ ਕਿ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ‘ਆਪ’ ਸਰਕਾਰ ਦਾ ਅੰਤ ਨੇੜ੍ਹੇ ਆ ਗਿਆ ਹੈ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਧੀਆਂ ਦਾ ਨਿਰਾਦਰ ਕਰਨ ਵਾਲਿਆਂ ਪਾਸੋਂ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 13 ਨਵੰਬਰ ਨੂੰ ਝਬਾਲ ਦੀ ਧਰਤੀ ਤੋਂ ਇਸ ਲਲਕਾਰ ਦੀ ਗੂੰਜ ਪੂਰੇ ਪੰਜਾਬ ਵਿਚ ਸੁਣਾਈ ਦੇਵੇਗੀ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਇਸ ਰੈਲੀ ਵਿਚ ਸ਼ਾਮਿਲ ਹੋ ਕੇ ਆਪਣਾ ਰੋਸ ਪ੍ਰਗਟ ਕਰਨਗੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਗੱਗੋਬੂਹਾ, ਅਮਰਿੰਦਰ ਸਿੰਘ ਮਾਣਕ, ਚੇਅ. ਤੇਗਾ ਸਿੰਘ ਸੋਹਲ, ਚੇਅ. ਗੁਰਬੀਰ ਸਿੰਘ ਝਬਾਲ, ਗੁਰਪ੍ਰੀਤ ਸਿੰਘ ਬੱਬੂ ਪਲਾਸੌਰ, ਕਸ਼ਮੀਰ ਸਿੰਘ ਖੈਰਦੀਨ ਅਤੇ ਹਰਜੀਤ ਸਿੰਘ ਝਬਾਲ ਨੇ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਜਾ ਕੇ ਬੀਬੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਮਾਵਾਂ-ਧੀਆਂ ਹਮੇਸ਼ਾਂ ਹੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗ ਖੜ੍ਹੀਆਂ ਰਹੀਆਂ ਹਨ ਅਤੇ ਇਸ ਵਾਰ ਵੀ ਇਤਿਹਾਸਕ ਇਕੱਠ ਹੋਵੇਗਾ। ਇਸ ਮੌਕੇ ਜਨਰਲ ਕੌਂਸਲ ਰਾਮ ਨਾਮਧਾਰੀ, ਸਰਪੰਚ ਸੋਨੂੰ ਬਰਾੜ, ਜਰਨਲ ਕੌਂਸਲ ਸਰਪੰਚ ਮਨਜਿੰਦਰ ਸਿੰਘ ਗੁੱਲੂ ਐਮਾ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਕੋਟ, ਚੇਅਰਮੈਨ ਪ੍ਰਭ ਕੋਟ, ਚੇਅਰਮੈਨ ਗੁਰਬੀਰ ਝਬਾਲ, ਇਸਤਰੀ ਹਲਕਾ ਪ੍ਰਧਾਨ ਪਰਮਿੰਦਰ ਕੌਰ, ਬੀ.ਸੀ. ਪ੍ਰਧਾਨ ਕੁਲਦੀਪ ਸਿੰਘ ਸਰਾਏ ਅਮਾਨਤ, ਮਾਣਕ ਝਬਾਲ, ਪੂਰਨ ਝਬਾਲ, ਸ਼ਰਨਜੀਤ ਸਿੰਘ ਭੋਜੀਆਂ, ਸਰਪੰਚ ਬੱਬੂ ਪਲਾਸੌਰ, ਕਸ਼ਮੀਰ ਸਿੰਘ ਜੱਜ, ਸਰਪੰਚ ਪੰਮਾ ਬਘਿਆੜੀ, ਸਰਪੰਚ ਜੱਗਾ ਸਵਰਗਾਪੁਰੀ, ਜਨਰਲ ਕੌਂਸਲ ਸਰਪੰਚ ਗੁਰਮੀਤ ਸਿੰਘ ਗੰਡੀਵਿੰਡ, ਸਰਪੰਚ ਬੱਬਾ ਮੱਜੂਪੁਰ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਜੱਗਾ ਕਸੇਲ, ਸਰਪੰਚ ਬਲਜਿੰਦਰ ਕਸੇਲ, ਸਰਪੰਚ ਵਿਰਸਾ ਸਿੰਘ ਮੂਸੇ, ਸੋਨੂੰ ਦੋਦੇ, ਕੌਂਸਲਰ ਮਨਪ੍ਰੀਤ ਮਾਲੂ, ਕੌਂਸਲਰ ਸੰਜੀਵ ਕੁੰਦਰਾ, ਗਿੰਦਾ ਪ੍ਰਧਾਨ, ਨੰਬਰਦਾਰ ਜਤਿੰਦਰ ਸਿੰਘ ਬੁਰਜ, ਬਹਾਲ ਸਿੰਘ ਕਲਸ, ਸਰਪੰਚ ਹਰਕਰਮ ਸਿੰਘ, ਵਿਰਸਾ ਸਿੰਘ ਝਾਮਕੇ, ਤਜਿੰਦਰ ਸਿੰਘ ਕੋਟ ਸਿਵਿਆਂ, ਸਰਪੰਚ ਮੇਜਰ ਸਿੰਘ ਜਗਤਪੁਰਾ, ਦਵਿੰਦਰ ਸਿੰਘ ਕੈਰੋਂਵਾਲ, ਸਰਬਜੀਤ ਸਿੰਘ ਝਬਾਲ, ਨੰਬਰਦਾਰ ਕੁਲਵੰਤ ਸਿੰਘ, ਗੁਰਜੀਤ ਸਿੰਘ ਝਬਾਲ, ਗੋਪੀ ਗੋਹਲਵੜ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਪੂਰਨ ਸਿੰਘ ਝਬਾਲ, ਅਮਨਦੀਪ ਕੌਰ ਲਾਲੂ ਘੁੰਮਣ, ਪਰਮਿੰਦਰ ਕੌਰ, ਸਰਪੰਚ ਸੋਨੂੰ ਬਰਾੜ ਦੋਦੇ, ਸਾਬਕਾ ਸਰਪੰਚ ਜਗਤਾਰ ਸਿੰਘ ਸਵਰਗਾਪੁਰੀ, ਸਰਪੰਚ ਮਾਂਹਬੀਰ ਸਿੰਘ ਚੀਮਾ, ਕਸ਼ਮੀਰ ਸਿੰਘ ਜੱਜ, ਗਿਆਨੀ ਹਰਭਜਨ ਸਿੰਘ ਭੂਸੇ, ਨੰਬਰਦਾਰ ਜਤਿੰਦਰ ਸਿੰਘ ਬੁਰਜ, ਦਿਲਬਾਗ ਸਿੰਘ ਝਬਾਲ, ਭੁਪਿੰਦਰ ਸਿੰਘ ਕੋਟ, ਰਿਸੀਵਰ ਬਲਵਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਭਜੋਤ ਸਿੰਘ ਕੋਟ, ਗੁਰਜੀਤ ਸਿੰਘ ਜੱਜ, ਬੱਬਾ ਮੱਝੂਪੁਰ, ਸਾਬਕਾ ਚੇਅ. ਕਰਮਨ ਸਿੰਘ ਭੂਸੇ, ਸਾਬਕਾ ਬਲਾਕ ਪ੍ਰਧਾਨ ਸੋਨੂੰ ਦੋਦੇ, ਲਵ ਢਿੱਲੋਂ ਝਬਾਲ, ਸੁਬੇਗ ਸਿੰਘ, ਕੌਂਸਲਰ ਸੰਜੀਵ ਕੁੰਦਰਾ, ਬਲਦੇਵ ਸਿੰਘ ਝਬਾਲ, ਸੁਰਜਨ ਸਿੰਘ, ਵੀਰਪਾਲ ਸਿੰਘ, ਬਾਬਾ ਕੁਲਦੀਪ ਸਿੰਘ ਸਰਾਂ, ਮੇਜਰ ਸਿੰਘ, ਜਗਰੂਪ ਸਿੰਘ ਕਸੇਲ, ਸਰਪੰਚ ਬਲਜਿੰਦਰ ਸਿੰਘ ਕਸੇਲ, ਸਾਬਕਾ ਸਰਪੰਚ ਬਲਵਿੰਦਰ ਸਿੰਘ ਭੁੱਚਰ, ਗੁਰਜੀਤ ਸਿੰਘ ਜੱਜ ਸਮੇਤ ਅਕਾਲੀ ਵਰਕਰ ਹਾਜ਼ਰ ਸਨ।