13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ ਮਾਰੀ 1 ਲੱਖ 70 ਹਜ਼ਾਰ ਦੀ ਠੱਗੀ

ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)— ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ 1 ਲੱਖ 70 ਹਜ਼ਾਰ ਦੀ ਆਨਲਾਈਨ ਠੱਗ ਮਾਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਸਤਨਾਮ ਸਿੰਘ ਪੁੱਤਰ ਗੁਰਵਰਿਆਮ ਸਿੰਘ ਵਾਸੀ ਦੋਦੇ ਖਾਲੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਇਕ ਇਸ਼ਤਿਹਾਰ ਇੰਸਟਾਗ੍ਰਮ ’ਤੇ ਦੇਖਿਆ ਸੀ, ਜਿਸ ਵਿਚ ਗੱਡੀਆਂ ਦਿਖਾਈਆਂ ਜਾ ਰਹੀਆਂ ਸਨ।

Ad Position 21
No active advertisement
ਅਜੀਤ ਡੈਸਕ 14-11-2026
ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)— ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ 1 ਲੱਖ 70 ਹਜ਼ਾਰ ਦੀ ਆਨਲਾਈਨ ਠੱਗ ਮਾਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਸਤਨਾਮ ਸਿੰਘ ਪੁੱਤਰ ਗੁਰਵਰਿਆਮ ਸਿੰਘ ਵਾਸੀ ਦੋਦੇ ਖਾਲੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਇਕ ਇਸ਼ਤਿਹਾਰ ਇੰਸਟਾਗ੍ਰਮ ’ਤੇ ਦੇਖਿਆ ਸੀ, ਜਿਸ ਵਿਚ ਗੱਡੀਆਂ ਦਿਖਾਈਆਂ ਜਾ ਰਹੀਆਂ ਸਨ। ਉਹ ਵੀ ਗੱਡੀ ਲੈਣਾ ਚਾਹੁੰਦਾ ਸੀ। ਇਸ਼ਤਿਹਾਰ ਵਿਚ ਮੋਬਾਈਲ ਫੋਨ ਨੰਬਰ ਵੀ ਦਿੱਤਾ ਹੋਇਆ ਸੀ ਤੇ ਉਸ ਵਲੋਂ ਵੱਟਸਅੱਪ ਰਾਹੀਂ ਮੈਜਿਸ ਕੀਤਾ ਅਤੇ ਕਾਲ ਵੀ ਕੀਤੀ ਗਈ ਤਾਂ ਅਣਪਛਾਤੇ ਉਸਦੀ ਵਰਨਾ ਕਾਰ ਮਾਡਲ 2012 ਖ੍ਰੀਦਦਣ ਦੀ 1 ਲੱਖ 70 ਹਜ਼ਾਰ ਰੁਪਏ ਵਿਚ ਗੱਲਬਾਤ ਹੋ ਗਈ। ਅਣਪਛਾਤੇ ਵਿਅਕਤੀ ਨੇ ਕਿਹਾ ਕਿ ਤੁਸੀਂ ਪਹਿਲਾਂ 10 ਹਜ਼ਾਰ ਰੁਪਏ ਐਡਵਾਂਸ ਪਾ ਦਿਓ, ਫਿਰ ਉਕਤ ਵਿਅਕਤੀ ਵਲੋ ਸਕੈਨਰ ਭੇਜ ਕੇ ਵੱਖ-ਵੱਖ ਰਕਮਾਂ ਆਪਣੇ ਖਾਤੇ ਵਿਚ ਪੁਵਾਇਆ ਗਈਆ। ਅਣਪਛਾਤੇ ਵਿਅਕਤੀ ਵਲੋਂ ਉਸ ਨੂੰ ਯਕੀਨ ਦਿਵਾਇਆ ਗਿਆ ਕਿ ਉਹ ਤੁਹਾਡੇ ਗੱਡੀ ਦੇ ਕਾਗਜ ਪੱਤਰ ਤਿਆਰ ਕਰਵਾ ਕੇ ਅੱਜ ਹੀ ਗੱਡੀ ਤੁਹਾਡੇ ਕੋਲ ਭੇਜ ਦੇਵੇਗੇ ਪਰ ਨਹੀਂ ਭੇਜੀ ਗਈ। ਉਸ ਵਲੋਂ ਵਾਰ-ਵਾਰ ਪੁੱਛਣ ’ਤੇ ਉਕਤ ਵਿਅਕਤੀ ਲਾਰੇ ਲੱਪੇ ਲਗਾਉਂਦੇ ਰਿਹਾ। ਅਣਪਛਾਤੇ ਵਿਅਕਤੀ ਨੇ ਉਸ ਨਾਲ 1 ਲੱਖ 70 ਹਜ਼ਾਰ ਦੀ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਐੱਸ.ਆਈ. ਕੁਲਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖੇਮਕਰਨ ਪੁਲਿਸ ਵਲੋਂ ਅਫ਼ੀਮ ਅਤੇ ਪਿਸਟਲ ਬਰਾਮਦ ਅਗਲੀ ਖ਼ਬਰ ਤਰਨ ਤਾਰਨ ਵਿਚ 16 ਤੋਂ 30 ਨਵੰਬਰ ਤੱਕ ਚੱਲੇਗੀ ‘ਸਵੈ-ਗਣਨਾ ਮੁਹਿੰਮ’
Ad Position 24