ਆਲੂਆਂ ਦੇ ਪਛੇਤੇ ਝੁਲਸ ਰੋਗ ਤੋਂ ਸਾਵਧਾਨ ਰਹਿਣ ਕਿਸਾਨ - ਡਾ. ਪਰਵਿੰਦਰ ਸਿੰਘ
ਤਰਨ ਤਾਰਨ, 13 ਨਵੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਆਲੂਆਂ ਦੇ ਪਛੇਤੇ ਝੁਲਸ ਰੋਗ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਇ
ਇੰਚਾਰਜ ਡਾ. ਪਰਵਿੰਦਰ ਸਿੰਘ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ।
14-11-2026
ਤਰਨ ਤਾਰਨ, 13 ਨਵੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਆਲੂਆਂ ਦੇ ਪਛੇਤੇ ਝੁਲਸ ਰੋਗ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਲੂਆਂ ਦੀ ਫ਼ਸਲ ’ਤੇ ਕਈ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜਿਨ੍ਹਾਂ ਵਿਚੋਂ ਪਛੇਤਾ ਝੁਲਸ ਰੋਗ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਨਵੰਬਰ ਦੇ ਅੱਧ ਤੋਂ ਬਾਅਦ ਬੱਦਲਵਾਈ, ਧੁੰਦ, ਹਲਕਾ ਮੀਂਹ ਅਤੇ ਵਾਤਾਵਰਨ ਵਿਚ ਵਧੇਰੇ ਨਮੀ (ਲਗਪਗ 90 ਫ਼ੀਸਦੀ) ਇਸ ਬਿਮਾਰੀ ਦੇ ਫੈਲਾਅ ਲਈ ਅਨੁਕੂਲ ਹਾਲਾਤ ਪੈਦਾ ਕਰਦੇ ਹਨ। ਬੀਜ ਵਾਲੀ ਫਸਲ ਜੋ ਛੋਟੀ ਹੁੰਦੀ ਹੈ, ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀ ਹੈ ਅਤੇ ਕੱਚੀ ਪੁਟਾਈ ਵਾਲੀ ਫਸਲ ਇਸ ਦੇ ਹਮਲੇ ਤੋਂ ਬਚ ਜਾਂਦੀ ਹੈ। ਡਾ. ਪਰਮਿੰਦਰ ਕੌਰ ਸਹਿਜਪਾਲ ਪ੍ਰਮੁੱਖ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਦੱਸਿਆ ਕਿ ਇਹ ਬਿਮਾਰੀ ਇਕ ਉੱਲੀ ਦਾ ਰੋਗ ਹੈ ਅਤੇ ਇਸ ਦੇ ਸਰੋਤ ਗੋਦਾਮਾਂ ਵਿਚ ਰੱਖੇ ਆਲੂ ਹੁੰਦੇ ਹਨ। ਬਿਮਾਰੀ ਵਾਲੇ ਬੀਜ ਤੋਂ ਬਾਅਦ ਹਵਾ ਰਾਹੀਂ ਇਹ ਖੇਤ ਵਿਚ ਇਕ ਬੂਟੇ ਤੋਂ ਦੂਜੇ ਬੂਟੇ ਰਾਹੀ ਫ਼ੈਲ ਜਾਂਦੀ ਹੈ। ਗਲੇ-ਸੜੇ ਅਤੇ ਗੋਦਾਮਾਂ ਦੇ ਬਾਹਰ ਢੇਰੀ ਕੀਤੇ ਹੋਏ ਆਲੂ ਵੀ ਇਸ ਬਿਮਾਰੀ ਦੇ ਸਰੋਤ ਹਨ। ਉਨ੍ਹਾਂ ਬਿਮਾਰੀ ਦੀਆਂ ਨਿਸ਼ਾਨੀਆਂ ਬਾਰੇ ਦੱਸਿਆ ਕਿ ਇਸ ਦਾ ਹਮਲਾ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਤੇ ਹੁੰਦਾ ਹੈ। ਪੱਤਿਆਂ ਦੇ ਕਿਨਾਰਿਆਂ ਉੱਤੇ ਪਾਣੀ ਭਿੱਜੇ ਭੂਰੇ ਧੱਬੇ ਬਣ ਜਾਂਦੇ ਹਨ, ਜੋ ਬਾਅਦ ਵਿਚ ਕਾਲੇ ਹੋ ਜਾਂਦੇ ਹਨ। ਸਿੱਲ੍ਹੇ ਮੌਸਮ ਵਿੱਚ ਧੱਬਿਆਂ ਦੇ ਹੇਠਲੇ ਪਾਸੇ ਚਿੱਟੀ ਉੱਲੀ ਦਿਖਾਈ ਦਿੰਦੀ ਹੈ। ਬਿਮਾਰੀ ਵਧਣ ਨਾਲ ਪੱਤੇ ਅਤੇ ਤਣੇ ਸੁੱਕਣ ਲੱਗਦੇ ਹਨ ਅਤੇ ਆਲੂਆਂ ਉੱਤੇ ਭੂਰੇ ਧੱਬੇ ਪੈ ਕੇ ਉਹ ਗਲਣ ਲੱਗ ਜਾਂਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫ਼ਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਬਿਮਾਰੀ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤੇ ਸਮੇਂ ਸਿਰ ਰੋਕਥਾਮ ਦੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਬੱਦਲਵਾਈ ਅਤੇ ਸਿੱਲ੍ਹੇ ਮੌਸਮ ਦੌਰਾਨ ਬੇਲੋੜੀ ਸਿੰਚਾਈ ਨਾ ਕਰਣ ਤੇ ਸਿਫ਼ਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਮੇਂ ਸਿਰ ਵਰਤੋਂ ਕਰਣ।