17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਟਰਾਂ ਦੀ ਤਿਆਰ ਹੋਈ ਫ਼ਸਲ ਮੌਸਮ ਦੀ ਮਾਰ ਤੇ ਲੇਬਰ ਦੀ ਘਾਟ ਕਾਰਨ ਕਿਸਾਨਾਂ ਨੇ ਟਰੈਕਟਰਾਂ ਨਾਲ ਵਾਹੀ, ਕਰੋੜਾਂ ਦੇ ਨੁਕਸਾਨ ਦੀ ਝੱਲਣੀ ਪੈ ਰਹੀ ਮਾਰ

ਖਡੂਰ ਸਾਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਰ)- ਕਿਸਾਨਾਂ ਨੂੰ ਕਦੇ ਹੜ੍ਹਾਂ ਦੀ ਮਾਰ ਕਦੇ ਮੌਸਮ ਦੀ ਮਾਰ ’ਤੇ ਹੁਣ ਮੌਸਮ ਦੇ ਨਾਲ ਲੇਬਰ ਦੀ ਮਾਰ ਪੈਣ ਨਾਲ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵਲੋਂ ਤਿਆਰ ਕੀਤੀ ਮਟਰਾਂ ਦੀ ਫਸਲ ਇਸ ਵਾਰ ਠੰਡ ਸਮੇ ਸਿਰ ਨਾ ਪੈਣ ਕਰਕੇ ਅਤੇ ਲੇਬਰ ਦੀ ਘਾਟ ਹੋਣ ਨਾਲ ਕਿਸਾਨ ਟਰੈਕਟਰਾਂ ਨਾਲ ਵਾਹੁਣ ਲਈ ਮਜ਼ਬੂਰ ਹੋ ਗਏ ਹਨ।

Ad Position 21
No active advertisement
ਮਟਰਾਂ ਦੀ ਫ਼ਸਲ ਵਾਉਣ ਮੌਕੇ ਜਾਣਕਾਰੀ ਦਿੰਦੇ ਹੋਏ ਉਘੇ ਕਿਸਾਨ ਪ੍ਰਿਤਪਾਲ ਸਿੰਘ ਖਹਿਰਾ ਨਾਲ ਹੋਰ। 18-11-2026
ਖਡੂਰ ਸਾਹਿਬ, 17 ਨਵੰਬਰ (ਰਸ਼ਪਾਲ ਸਿੰਘ ਕੁਲਰ)- ਕਿਸਾਨਾਂ ਨੂੰ ਕਦੇ ਹੜ੍ਹਾਂ ਦੀ ਮਾਰ ਕਦੇ ਮੌਸਮ ਦੀ ਮਾਰ ’ਤੇ ਹੁਣ ਮੌਸਮ ਦੇ ਨਾਲ ਲੇਬਰ ਦੀ ਮਾਰ ਪੈਣ ਨਾਲ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵਲੋਂ ਤਿਆਰ ਕੀਤੀ ਮਟਰਾਂ ਦੀ ਫਸਲ ਇਸ ਵਾਰ ਠੰਡ ਸਮੇ ਸਿਰ ਨਾ ਪੈਣ ਕਰਕੇ ਅਤੇ ਲੇਬਰ ਦੀ ਘਾਟ ਹੋਣ ਨਾਲ ਕਿਸਾਨ ਟਰੈਕਟਰਾਂ ਨਾਲ ਵਾਹੁਣ ਲਈ ਮਜ਼ਬੂਰ ਹੋ ਗਏ ਹਨ। ਉਘੇ ਕਿਸਾਨ ਪ੍ਰਿਤਪਾਲ ਸਿੰਘ ਖਹਿਰਾ ਖਡੂਰ ਸਾਹਿਬ ਨੇ ਦੱਸਿਆ ਕਿ ਮੈਂ ਆਪਣੇ ਪੰਦਰਾਂ ਏਕੜ ਮਟਰਾਂ ਦੀ ਖੜੀ ਫਸਲ ਗਰਮ ਮੌਸਮ ਅਤੇ ਲੇਬਰ ਨਾ ਮਿਲਣ ਕਾਰਨ ਵਾਅ ਦਿੱਤੀ ਹੈ, ਜਿਸ ਨੂੰ ਤਿਆਰ ਕਰਨ ਲਈ ਮੇਰਾ ਸਵਾ ਚਾਰ ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਫਸਲ ਬੰਪਰ ਨਿਕਲਦੀ ਅਤੇ ਸਹੀ ਭਾਅ ਮਿਲਦਾ ਤਾਂ ਮੈਂ 12 ਲੱਖ ਰੁਪਏ ਕਮਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਗੁਰਪ੍ਰੀਤ ਸਿੰਘ, ਹੀਰਾ ਸਿੰਘ, ਹਰਮਨ ਸਿੰਘ ਮੰਨਾ, ਮਨਜੀਤ ਸਿੰਘ ਖਹਿਰਾ, ਹਰਮਨ ਸਿੰਘ ਖਹਿਰਾ, ਕੁਲਵੰਤ ਸਿੰਘ, ਜਰਨੈਲ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ ਸਤਨਾਮ ਸਿੰਘ, ਹਰਮਨ ਸਿੰਘ, ਰਣਜੀਤ ਸਿੰਘ ਕੂਕਾ, ਸੁਖਦੇਵ ਸਿੰਘ ਆਦਿ ਵਲੋਂ ਵੀ ਮਟਰਾਂ ਦੀ ਖੜੀ ਫਸਲ ਵਾਅ ਦਿੱਤੀ ਗਈ ਹੈ ਅਤੇ ਕੁੱਲ ਮਿਲਾ ਕੇ ਸਾਡਾ ਸਾਰਿਆਂ ਦਾ ਕਰੋੜਾਂ ਰੁਪਏ ਨੁਕਸਾਨ ਹੋਇਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਬਾਗਬਾਨੀ ਵਿਭਾਗ ਤੋਂ ਜਾਂਚ ਕਰਵਾ ਕਿ ਸਾਨੂੰ ਯੋਗ ਮੁਆਵਜਾ ਦਿੱਤਾ ਜਾਵੇ ਨਹੀਂ ਤਾਂ ਕਿਰਸਾਨੀ ਬਰਬਾਦ ਹੋ ਜਾਵੇਗੀ। ਇਸ ਮੌਕੇ ਬਾਗਬਾਨੀ ਵਿਭਾਗ ਦੇ ਡਾ. ਰਘਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਮੌਸਮ ਦੀ ਕਰੋਪੀ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਅਸੀ ਸਰਕਾਰ ਨੂੰ ਸਿਫਾਰਿਸ਼ ਕਰਾਂਗੇ ਕਿ ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਦਾ ਗਰਾਫ ਡਿੱਗਾ–ਸਾਬਕਾ ਵਿਧਾਇਕ ਭਲਾਈਪੁਰ ਅਗਲੀ ਖ਼ਬਰ ਅਧਿਆਪਕ ਹੀ ਅਸਲੀ ਦੇਸ਼ ਦੇ ਨਿਰਮਾਤਾ ਹਨ - ਕੱਥੂਨੰਗਲ, ਸੱਚਰ
Ad Position 24