26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਲਈ ਸਰਕਾਰੀ ਬੱਸਾਂ ਦੀ ਵਰਤੋਂ ਸਿੱਧਾ ਭ੍ਰਿਸ਼ਟਾਚਾਰ - ਖਹਿਰਾ

ਗੋਇੰਦਵਾਲ ਸਾਹਿਬ, 26 ਨਵੰਬਰ (ਸਕੱਤਰ ਸਿੰਘ ਅਟਵਾਲ)-ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਵਿਚ ਲੋਕਾਂ ਨੂੰ ਢੋਹਣ ਲਈ ਸਰਕਾਰੀ ਬੱਸਾਂ ਦੀ ਵਰਤੋਂ ਬਿਲਕੁਲ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਹੈ ਅਤੇ ਇਸ ਉਪਰ ਤੁਰੰਤ ਪੱਕੀ ਰੋਕ ਲੱਗਣੀ ਚਾਹੀਦੀ ਹੈ। ਬੱਸਾਂ ਨਾਲ ਸਰਕਾਰੀ ਡਰਾਈਵਰ ਅਤੇ ਕੰਡਕਟਰ ਵੀ ਰੈਲੀਆਂ ਉੱਪਰ ਮਜ਼ਬੂਰਨ ਜਾਂਦੇ ਹਨ, ਜੋ ਕਿ ਸਰਕਾਰੀ ਡਿਊਟੀ ਦੀ ਥਾਂ ਰਾਜਨੀਤਿਕ ਰੈਲੀ ਵਿਚ ਹਾਜ਼ਰੀ ਭਰਦੇ ਹਨ।

Ad Position 21
No active advertisement
ਅਜੀਤ ਡੈਸਕ 27-11-2026
ਗੋਇੰਦਵਾਲ ਸਾਹਿਬ, 26 ਨਵੰਬਰ (ਸਕੱਤਰ ਸਿੰਘ ਅਟਵਾਲ)-ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਵਿਚ ਲੋਕਾਂ ਨੂੰ ਢੋਹਣ ਲਈ ਸਰਕਾਰੀ ਬੱਸਾਂ ਦੀ ਵਰਤੋਂ ਬਿਲਕੁਲ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਹੈ ਅਤੇ ਇਸ ਉਪਰ ਤੁਰੰਤ ਪੱਕੀ ਰੋਕ ਲੱਗਣੀ ਚਾਹੀਦੀ ਹੈ। ਬੱਸਾਂ ਨਾਲ ਸਰਕਾਰੀ ਡਰਾਈਵਰ ਅਤੇ ਕੰਡਕਟਰ ਵੀ ਰੈਲੀਆਂ ਉੱਪਰ ਮਜ਼ਬੂਰਨ ਜਾਂਦੇ ਹਨ, ਜੋ ਕਿ ਸਰਕਾਰੀ ਡਿਊਟੀ ਦੀ ਥਾਂ ਰਾਜਨੀਤਿਕ ਰੈਲੀ ਵਿਚ ਹਾਜ਼ਰੀ ਭਰਦੇ ਹਨ। ਇਹ ਸ਼ਬਦ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਵਿਚ ਸਰਗਰਮ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਇਸ ਮੌਕੇ ਅਤੁਲ ਜੈਨ ਪੱਟੀ, ਗੁਰਸਾਹਿਬ ਸਿੰਘ ਰਾਮਪੁਰੀਆ, ਕੁਲਵੰਤ ਸਿੰਘ ਭੈਲ, ਸੁਖਵੰਤ ਸਿੰਘ ਖਡੂਰ ਸਾਹਿਬ, ਦਸਬਿੰਦਰ ਸਿੰਘ, ਸੰਜੀਵ ਚੋਪੜਾ, ਸਤਨਾਮ ਸਿੰਘ ਫਤਹਿਬਾਦ, ਬਲਵਿੰਦਰ ਸਿੰਘ ਵੀਰੂ, ਅਰਵਿੰਦਰ ਪ੍ਰਿੰਸ, ਮੁਖਤਾਰ ਸਿੰਘ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਸਾਮਾਨ ਸੁੱਟ ਰਹੇ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀ ਵਿਦਿਆਰਥਣ ਨੇ ਰਾਜ ਪੱਧਰੀ ਕੋਲਾਜ ਬਣਾਉਣ ਦੇ ਮੁਕਾਬਲੇ ’ਚ ਪ੍ਰਾਪਤ ਕੀਤਾ ਪਹਿਲਾ ਸਥਾ...
Ad Position 24