22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵਾਂ ਪ੍ਰਮਾਣੂ ਕਾਨੂੰਨ ਰਾਸ਼ਟਰੀ ਹਿਤਾਂ ਦੇ ਵਿਰੁੱਧ-ਆਈ.ਡੀ.ਪੀ.ਡੀ <br/>

Ad Position 21
No active advertisement
ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਡਾ. ਤਰਲੋਚਨ ਸਿੰਘ)-ਨਵਾਂ ਪ੍ਰਮਾਣੂ ਕਾਨੂੰਨ ਰਾਸ਼ਟਰੀ ਹਿਤਾਂ ਨਾਲ ਸਮਝÏਤਾ ਹੈ¢ ਇਹ ਸਹਿਮਤੀ 'ਨਵੇਂ ਪ੍ਰਮਾਣੂ ਬਿੱਲ ਬਾਰੇ ਇਕ ਝਲਕ' ਵਿਸ਼ੇ 'ਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਵਲੋਂ ਆਯੋਜਿਤ ਬ੍ਰੇਨ–ਸਟਾਰਮਿੰਗ ਸੈਸ਼ਨ ਦÏਰਾਨ ਬਣੀ¢ ਇਸ ਮÏਕੇ ਡਾ. ਅਰੁਣ ਮਿੱਤਰਾ ਪ੍ਰਧਾਨ ਆਈ.ਡੀ.ਪੀ.ਡੀ ਨੇ ਚੇਤਾਵਨੀ ਦਿੱਤੀ ਕਿ ਇਹ ਬਿੱਲ ਪ੍ਰਮਾਣੂ ਪਲਾਂਟਾਂ ਲਈ ਮਾਲ ਭੇਜਣ ਵਾਲੇ ਸਪਲਾਇਰ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਦਾ ਹੈ ¢ ਇਸ ਮੁਤਾਬਿਕ ਪ੍ਰਮਾਣੂ ਕੇਂਦਰ ਵਿਚ ਕਿਸੇ ਦੁਰਘਟਨਾ ਦੀ ਸਥਿਤੀ ਵਿਚ, ਭਾਵੇਂ ਉਹ ਦੁਰਘਟਨਾ ਸਪਲਾਇਰ ਵਲੋਂ ਭੇਜੇ ਗਏ ਸਾਮਾਨ ਦੇ ਵਿਚ ਗੜਬੜੀ ਹੋਣ ਦੇ ਕਾਰਨ ਵੀ ਹੋਏ, ਤਾਂ ਵੀ ਸਾਰੀ ਭਰਪਾਈ ਭਾਰਤ ਸਰਕਾਰ, ਮਤਲਬ ਭਾਰਤ ਦੇ ਲੋਕਾਂ ਨੂੰ ਕਰਨੀ ਪਏਗੀ ਤੇ ਸਪਲਾਇਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ¢ ਉਨਾਂ ਕਿਹਾ ਕਿ ਇਹ ਬਿੱਲ ਨਿੱਜੀ ਖੇਤਰ, ਜਿਹੜਾ ਮੁੱਖ ਤÏਰ 'ਤੇ ਲਾਭ ਪ੍ਰੇਰਿਤ ਹੁੰਦਾ ਹੈ ਨੂੰ ਪ੍ਰਮਾਣੂ ਕਾਰੋਬਾਰ ਵਿਚ ਬਿਨਾਂ ਕਿਸੇ ਸ਼ਰਤ ਦੇ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ | ਇਸ ਨਾਲ ਸੁਰੱਖਿਆ ਅਤੇ ਸੇਫ਼ਟੀ ਦੇ ਖ਼ਤਰਿਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਏਗੀ ¢ ਇਸ ਮÏਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਇਸ ਕਾਨੂੰਨ ਨੂੰ ਤੁਰੰਤ ਵਾਪਸ ਕੀਤਾ ਜਾਏ¢ ਇਸ ਮÏਕੇ ਪ੍ਰੋ. ਜਗਮੋਹਨ ਸਿੰਘ, ਡਾ. ਪਰਮ ਸੈਣੀ, ਡਾ. ਪ੍ਰਗਿਆ ਸ਼ਰਮਾ, ਡਾ. ਰਜਤ ਗਰੋਵਰ, ਡਾ. ਗੁਰਪ੍ਰੀਤ ਰਤਨ, ਚਮਕੌਰ ਸਿੰਘ, ਐਮ.ਐਸ. ਭਾਟੀਆ, ਕੇਵਲ ਸਿੰਘ ਬਨਵੈਤ, ਪਰਵੀਨ ਕੁਮਾਰ, ਅਜੀਤ ਸਿੰਘ ਜਵੱਦੀ, ਡਾ. ਤੇਜਿੰਦਰ ਸਿੰਘ, ਡਾ. ਗੁਰਵੀਰ, ਡਾ. ਗੁਰਵਿੰਦਰ ਸਿੰਘ, ਡਾ. ਸੂਰਜ ਢਿੱਲੋਂ, ਡਾ. ਅੰਕੁਸ਼, ਡੀ.ਪੀ. ਮÏੜ, ਨਰੇਸ਼ ਗÏੜ, ਰਾਮਾਧਰ ਸਿੰਘ, ਅਨੋਦ ਕੁਮਾਰ, ਸੰਜੀਤ, ਸਵਰੂਪ ਸਿੰਘ ਆਦਿ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਡੁਲਗਚ ਮਿਲੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ <br/> ਅਗਲੀ ਖ਼ਬਰ ਪੰਜਾਬ 'ਚ ਕਾਂਗਰਸ ਮਜ਼ਬੂਤੀ ਲਈ ਸੂਬਾ ਪ੍ਰਧਾਨ ਬਦਲਿਆ ਜਾਵੇ-ਖੁਰਾਣਾ
Ad Position 24