21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਨੇ ਬਿਜਲੀ ਸਮੱਸਿਆਵਾਂ ਦੇ ਹੱਲ ਲਈ ਪਾਵਰਕਾਮ ਐਸ.ਈ. ਨੂੰ ਦਿੱਤਾ ਮੰਗ ਪੱਤਰ

ਡਾਬਾ/ਲੁਹਾਰਾ, 21 ਅਗਸਤ (ਕੁਲਵੰਤ ਸਿੰਘ ਸੱਪਲ)-ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਗਿਆਸਪੁਰਾ ਡਿਵੀਜ਼ਨ ਨਾਲ ਸਬੰਧਿਤ ਉਦਯੋਗਿਕ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪਾਵਰਕਾਮ ਦੇ ਐਸ. ਈ.

Ad Position 21
No active advertisement
ਪਾਵਰਕਾਮ ਐਸ.ਈ. ਨੂੰ ਮੰਗ ਪੱਤਰ ਦਿੰਦੇ ਹੋਏ ਸਮਾਲ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦੇ। ਅਜੀਤ ਤਸਵੀਰ 22-08-2026
ਡਾਬਾ/ਲੁਹਾਰਾ, 21 ਅਗਸਤ (ਕੁਲਵੰਤ ਸਿੰਘ ਸੱਪਲ)-ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਗਿਆਸਪੁਰਾ ਡਿਵੀਜ਼ਨ ਨਾਲ ਸਬੰਧਿਤ ਉਦਯੋਗਿਕ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪਾਵਰਕਾਮ ਦੇ ਐਸ.ਈ. ਨੂੰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਜਨਰਲ ਸਕੱਤਰ ਪਰਮਦੀਪ ਸਿੰਘ ਸੋਹਲ, ਉਪ ਪ੍ਰਧਾਨ ਜਸਵਿੰਦਰ ਸਿੰਘ ਖੁਰਾਲ, ਦੀਦਾਰ ਸਿੰਘ ਛੀਨਾ ਜੀ.ਐਸ. ਐਗਰੀਕਲਚਰਲ ਨੇ ਮੰਗ ਪੱਤਰ ਸੌਂਪਿਆ। ਇਸ ਮੌਕੇ ਉਦਯੋਗਪਤੀਆਂ ਨੇ ਦੱਸਿਆ ਕਿ ਪਹਿਲਾਂ ਇਲਾਕੇ ਦੇ ਬਿਜਲੀ ਫੀਡਰਾਂ ਦਾ ਓਪਰੇਸ਼ਨ ਅਤੇ ਮੇਨਟੀਨੈਂਸ ਗਿਆਸਪੁਰਾ ਡਿਵੀਜ਼ਨ ਅਧੀਨ ਸੀ, ਪਰ ਬਾਅਦ ਵਿਚ ਇਨ੍ਹਾਂ ਨੂੰ ਢੋਲੇਵਾਲ ਸਬ-ਡਿਵੀਜ਼ਨ ਅਧੀਨ ਕਰ ਦਿੱਤਾ ਗਿਆ। ਇਸ ਕਾਰਨ ਉਦਯੋਗਿਕ ਇਕਾਈਆਂ ਨੂੰ ਫਾਲਟ ਆਉਣ ’ਤੇ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੋਸੀਏਸ਼ਨ ਅਨੁਸਾਰ ਗਿਆਸਪੁਰਾ ਡਿਵੀਜ਼ਨ ਦਾ ਦਫ਼ਤਰ ਉਦਯੋਗਿਕ ਖੇਤਰ ਤੋਂ ਲਗਭਗ ਅੱਧਾ ਕਿੱਲੋਮੀਟਰ ਦੂਰ ਹੈ, ਜਦਕਿ ਢੋਲੇਵਾਲ ਸਬ-ਡਿਵੀਜ਼ਨ ਲਗਭਗ 4 ਤੋਂ 4.5 ਕਿੱਲੋਮੀਟਰ ਦੂਰ ਪੈਂਦਾ ਹੈ। ਇਸ ਕਾਰਨ ਫਾਲਟ ਦੀ ਸਥਿਤੀ ਵਿਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚਣ ਵਿਚ ਵਾਧੂ ਸਮਾਂ ਲੱਗਦਾ ਹੈ, ਜਿਸ ਦੇ ਚੱਲਦੇ ਫੀਡਰਾਂ ਵਿਚ ਖ਼ਰਾਬੀ ਆਉਣ ’ਤੇ ਜ਼ਿਆਦਾਤਰ 2 ਤੋਂ 3 ਘੰਟੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ। ਇਸ ਨਾਲ ਉਤਪਾਦਨ ਪ੍ਰਭਾਵਿਤ ਹੁੰਦਾ ਹੈ ਅਤੇ ਉਦਯੋਗਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਉਤਪਾਦਨ ਠੱਪ ਹੋ ਜਾਂਦਾ ਹੈ ਅਤੇ ਛੋਟੇ ਉਦਯੋਗਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਆਰਡਰਾਂ ਦੀ ਦੇਰੀ ਅਤੇ ਕਾਂਟੈਕਚੁਅਲ ਪੈਨਲਟੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਕਤ ਫੀਡਰ ਤਕਨੀਕੀ ਤੌਰ ’ਤੇ ਵੀ ਗਿਆਸਪੁਰਾ ਦੇ ਪਾਵਰ ਡਿਸਟ੍ਰੀਬਿਊਸ਼ਨ ਨੈੱਟਵਰਕ ਨਾਲ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਦੇ ਓਪਰੇਸ਼ਨ ਅਤੇ ਮੇਨਟੀਨੈਂਸ ਦੀ ਜ਼ਿੰਮੇਵਾਰੀ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਦੇਣ ਨਾਲ ਫਾਲਟ ਰਿਸਪਾਂਸ ਟਾਈਮ ਘਟੇਗਾ ਅਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਹਲਕਾ ਗਿੱਲ ਦੇ ਇੰਚਾਰਜ ਸ਼ਿਵਾਲਿਕ ਨੇ ਆਲਮਗੀਰ ਸਰਕਲ ਪ੍ਰਧਾਨ ਤਲਵਿੰਦਰ ਗਰੇਵਾਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੁਰਬਾਨੀਆਂ ਨਾਲ ਭਰਿਆ ਹੈ ਅਕਾਲੀ ਦਲ ਬਾਦਲ ਦਾ ਇਤਿਹਾਸ-ਰਾਣਾ, ਹਰਨਾਮਪੁਰਾ
Ad Position 24