ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ
ਲੁਧਿਆਣਾ, 1 ਨਵੰਬਰ( ਡਾ. ਤਰਲੋਚਨ ਸਿੰਘ)- ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸਭਾ ਦੀ ਪ੍ਰਧਾਨ ਡਾ.
ਲੁਧਿਆਣਾ, 1 ਨਵੰਬਰ( ਡਾ. ਤਰਲੋਚਨ ਸਿੰਘ)- ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸਭਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ. ਕੋਚਰ ਨੇ ਸਭਨਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪ੍ਰਿੰ. ਕਿਸ਼ਨ ਸਿੰਘ, ਕਹਾਣੀਕਾਰਾ ਇੰਦਰਜੀਤਪਾਲ ਕੌਰ ਅਤੇ ਨਾਟਕਕਾਰ ਤਰਲੋਚਨ ਸਿੰਘ ਨੇ ਵੀ ਸ਼ਿਰਕਤ ਕੀਤੀ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਮੈਂਨੂੰ ਬਹੁਤ ਖੁਸ਼ੀ ਹੈ ਕਿ ਸਿਰਜਣਧਾਰਾ ਸੰਸਥਾ ਜੋ ਪਿੱਛਲੇ ਪੈਂਤੀ ਅਠੱਤੀ ਮਹੀਨਿਆਂ ਤੋਂ ਲਗਾਤਾਰ ਸਾਹਿਤਕ ਕਾਰਜ ਕਰ ਰਹੀ ਹੈ ਦੇ ਅਜੋਕੇ ਪ੍ਰਧਾਨ ਡਾ. ਕੋਚਰ ਤੇ ਜਨਰਲ ਸੱਕਤਰ ਸ਼ੇਰਪੁਰੀ ਵਧਾਈ ਦੇ ਪਾਤਰ ਹਨ। ਉਪਰੰਤ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਕਵੀ ਦਰਬਾਰ ਵਿਚ ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਅਪਣਾ ਗੀਤ “ਜਦ ਸਭਨਾਂ ਦੀ ਇੱਕੋਂ ਜਿਹੀ ਹੋਊ ਰੋਟੀ ਵਾਲੀ ਥਾਲੀ, ਕੁੱਲੀਆਂ ਵਿੱਚ ਜਦੋਂ ਦੀਪ ਜਗਣਗੇ ਅਸਲੀ ਫੇਰ ਦੀਵਾਲੀ” ਪੇਸ਼ ਕਰਕੇ ਕਵੀ ਦਰਬਾਰ ਦਾ ਅਗਾਜ਼ ਕੀਤਾ। ਦਰਸ਼ਨ ਬੋਪਾਰਾਏ ਨੇ ਵਿਅੰਗਮਈ ਨਜ਼ਮ ਚਾਹ ਦਾ ਕੱਪ, ਸੱਤਵਿੰਦਰ ਸਿੰਘ ਗੁੱਗ ਥਰੀਕੇ ਨੇ ਬਦੀਆਂ ਨਾਂ ਕਰ ਬੰਦੇ, ਜਗਪਾਲ ਜੱਗਾ ਨੇ ਅੰਤ ਮਾੜਾ ਹੁੰਦਾ ਕਹਿੰਦੇ ਮੁਖਬਰ ਬੰਦੇ ਦਾ, ਇੰਦਰਜੀਤ ਕੌਰ ਲੋਟੇ ਨੇ ਰਿਸ਼ਤੇ ਵੀ ਅੱਜ ਕੱਲ ਪੈਸੇ ਨਾਲ ਪਿਆਰ ਵਧਾਉਂਦੇ ਨੇ, ਸੰਪੂਰਨ ਸਨਮ ਸਾਹਨੇਵਾਲ ਨੇ ਇੱਕ ਦੂਜੇ ਲਈ ਜਿਉਣਾ ਸਿੱਖੋ, ਦਰਸ਼ਨ ਸਿੰਘ ਢੋਲਣ ਨੇ ਅੱਜ ਲੋੜ ਹੈ ਇਕੱਠੇ ਹੋ ਕੇ ਇੱਕ ਦੂਜੇ ਨੂੰ ਨਾਲ਼ ਰਲਾਵਨ ਦੀ, ਪਰਮਜੀਤ ਕੌਰ ਮਹਿਕ ਨੇ ਚਾਵਾਂ ਰੂਪੀ ਜਹਾਨ ਵਿੱਚ ਮਹਿਕ ਖਿੰਡੀ, ਤਰਲੋਚਨ ਝਾਂਡੇ ਨੇ ਜੇ ਤੂੰ ਨਾਂ ਮੁਕਲਾਵੇ ਜਾਂਦੀ, ਅਮਰਜੀਤ ਕੌਰ ਨੂਰੀ ਨੇ ਤੇਰੀ ਦੋ ਰੰਗੀ ਇਸ ਫਿਤਰਤ ਤੋਂ, ਨੇਤਰ ਸਿੰਘ ਮੁੱਤੋਂ ਨੇ ਸਰਸਰੀ ਹੀ ਕਿਹਾ ਸੀ ਕਵਿਤਾ ਨੂੰ, ਹਰਦੇਵ ਸਿੰਘ ਕਲਸੀ ਨੇ ਦੀਵਾਲੀ ਵਾਲੀ ਰਾਤ ਨੂੰ ਦੀਵੇ ਜਗਾਈਏ ਦੋਸਤੋ, ਕਵੀ ਗੁਰਦੀਪ ਸਿੰਘ ਨੇ ਦੀਵਾਲੀ ਤੇ ਬੰਦੀਛੋੜ ਦੀ, ਜੋਗਿੰਦਰ ਸਿੰਘ ਕੰਗ ਨੇ ਤੇਰੀ ਮਿਹਰ ਨੇ ਰਹਿਮਤਾਂ ਵੰਡੀਆਂ ਨੇ, ਸਭਨਾਂ ਨੇ ਹੀ ਕਵਿਤਾਵਾਂ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਮੰਚ ਸੰਚਾਲਨ ਅਮਰਜੀਤ ਸ਼ੇਰਪੁਰੀ ਨੇ ਕੀਤਾ। ਇਸ ਮੌਕੇ ਐਡਵੋਕੇਟ ਮੁਖਤਿਆਰ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਡਾ ਕੋਚਰ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ।