23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਹਿਰ ਦੇ ਮੁੱਖ ਡਾਕਘਰ 'ਚ ਮੁੱਢਲੀਆਂ ਸਹੂਲਤਾਂ ਦੀ ਘਾਟ <br/>

Ad Position 21
No active advertisement
ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਕਚਹਿਰੀਆਂ ਦੇ ਨਾਲ ਲੱਗਦੇ ਸ਼ਹਿਰ ਦੇ ਮੁੱਖ ਡਾਕਘਰ 'ਚ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਕਰਨ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਦੀ ਵੱਡੀ ਘਾਟ ਹੈ¢ ਡਾਕਘਰ ਅੰਦਰ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਸ਼ਹਿਰ ਦਾ ਮੁੱਖ ਡਾਕਘਰ ਹੋਣ ਕਾਰਨ ਵੱਡੀ ਗਿਣਤੀ 'ਚ ਲੋਕ ਇੱਥੇ ਆਪਣੇ ਕੰਮਕਾਜ ਲਈ ਪਹੁੰਚਦੇ ਹਨ, ਪਰ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ¢ ਲੋਕ ਫ਼ੋਟੋ ਸਟੇਟ ਕਰਵਾਉਣ ਲਈ ਵੀ ਇੱਧਰ ਓਧਰ ਭਟਕਦੇ ਨਜ਼ਰੀ ਪੈਂਦੇ ਹਨ¢ ਡਾਕਘਰ ਅੰਦਰ ਕਈ ਥਾਵਾਂ 'ਤੇ ਖੜ੍ਹਾ ਗੰਦਾ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜਿਸ ਵੱਲ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ ¢ ਡਾਕਘਰ ਦੇ ਮਗਰਲੇ ਪਾਸੇ ਜਾ ਕੇ ਦੇਖਿਆ ਤਾਂ ਉਥੇ ਗੰਦਗੀ ਦੇ ਢੇਰ ਲੱਗੇ ਹੋਏ ਸਨ¢ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੀਆਂ ਇਕਾ-ਦੁੱਕਾ ਥਾਵਾਂ 'ਤੇ ਜਾ ਕੇ ਚੈਕਿੰਗ ਤਾਂ ਕੀਤੀ ਜਾ ਰਹੀ ਹੈ, ਪਰ ਸਿਹਤ ਵਿਭਾਗ ਦੀ ਟੀਮ ਸਰਕਾਰੀ ਦਫ਼ਤਰਾਂ 'ਚ ਖੜੇ ਗੰਦੇ ਪਾਣੀ ਅਤੇ ਪਈ ਗੰਦਗੀ, ਜਿਸਤੋਂ ਮੱਛਰ ਪੈਦਾ ਹੁੰਦਾ ਹੈ ਤੋਂ ਪੂਰੀ ਤਰਾਂ ਅਣਜਾਣ ਜਾਪ ਰਹੀ ਹੈ ¢ ਡਾਕ ਘਰ ਅੰਦਰ ਖੇਡਣ ਲਈ ਬਣੇ ਗਰਾਊਾਡ ਵਿਚ ਵੀ ਕੂੜੇ ਦਾ ਢੇਰ ਲੱਗਿਆ ਹੋਣ ਕਾਰਨ ਖੇਡਣ ਵਾਲਿਆਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ¢ ਇਸ ਤੋਂ ਇਲਾਵਾ ਡਾਕਘਰ ਅੰਦਰ ਬਣੀਆਂ ਛੋਟੀਆਂ ਛੋਟੀਆਂ ਪਾਰਕਾਂ ਵਿਚ ਵੀ ਗੰਦਗੀ ਪਈ ਹੋਈ ਹੈ, ਕਿਤੇ ਸੀਵਰੇਜ ਦੇ ਟੁੱਟੇ ਪਾਈਪ ਵਿਚੋਂ ਗੰਦਾ ਪਾਣੀ ਵਗ ਰਿਹਾ ਹੈ ਅਤੇ ਕਿਤੇ ਸੀਵਰੇਜ ਹੋਲ਼ ਨੰਗਾ ਪਿਆ ਜਿਸ ਕਾਰਨ ਉਥੋਂ ਗੰਦੀ ਬਦਬੂ ਬਾਹਰ ਨਿਕਲਦੀ ਹੈ¢ ਜੋ ਡਾਕ ਘਰ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਰੋਸ ਰਹੀ ਹੈ¢ ਜਦੋਂ ਇੱਥੇ ਆਪਣਾ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡਾਕ ਵਿਭਾਗ ਨੂੰ ਸਾਫ਼ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇੱਥੇ ਰੋਜ਼ਾਨਾ ਹੀ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਦੂਰੋਂ ਦੂਰੋਂ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ¢ ਪੀਣ ਵਾਲੇ ਪਾਣੀ ਦਾ ਵੀ ਸੁਚੱਜਾ ਪ੍ਰਬੰਧ ਹੋਣਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਅਦਾਰਿਆਂ 'ਚ ਲੱਗੇ ਗੰਦਗੀ ਦੇ ਢੇਰਾਂ ਉਤੇ ਪਨਪ ਰਹੇ ਮੱਛਰ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਭਾਗ ਨੂੰ ਜ਼ਰੂਰੀ ਹਦਾਇਤ ਦੇਣ¢

Ad Position 22
No active advertisement
ਪਿਛਲੀ ਖ਼ਬਰ 816 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਰ ਕਾਬੂ <br/> ਅਗਲੀ ਖ਼ਬਰ ਸ਼ਹਿਰ ਦੇ ਮੁੱਖ ਡਾਕਘਰ 'ਚ ਮੁੱਢਲੀਆਂ ਸਹੂਲਤਾਂ ਦੀ ਘਾਟ <br/>
Ad Position 24