14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

'ਜਵੱਦੀ ਟਕਸਾਲ' ਵਿਖੇ ਨਾਮ ਸਿਮਰਨ ਸਮਾਗਮ <br/>

Ad Position 21
No active advertisement
ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦੇ ਸੰਤ ਬਾਬਾ ਅਮੀਰ ਸਿੰਘ ਅਤੇ ਹਾਜ਼ਰ ਸੰਗਤਾਂ | ਅਜੀਤ ਤਸਵੀਰ <br/> 05-01-2026
ਲੁਧਿਆਣਾ, 4 ਜਨਵਰੀ (ਪਰਮਿੰਦਰ ਸਿੰਘ ਆਹੂਜਾ)-''ਜਵੱਦੀ ਟਕਸਾਲU ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਵਲੋਂ ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਮਨੁੱਖੀ ਜੀਵਨ ਸਰਬ-ਸ੍ਰੇਸ਼ਟ ਮੰਨਿਆ ਜਾਂਦਾ ਹੈ | ਧਰਤੀ ਉੱਪਰ ਕੋਈ ਵੀ ਜੀਵ ਮਨੁੱਖ ਦੀ ਬਰਾਬਰੀ ਨਹੀਂ ਕਰ ਸਕਦਾ | ਮਨੁੱਖ ਹੀ ਆਪਣੀ ਜੀਭ ਨਾਲ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ-ਸਿਮਰਨ ਕਰ ਸਕਦਾ ਹੈ | ਇਸ ਮਨੁੱਖੀ ਜਨਮ ਦੀ ਅਮੋਲਕਤਾ ਇਹ ਹੈ, ਕਿ ਇਹ ਬਾਰ-ਬਾਰ ਨਹੀਂ ਮਿਲਦਾ | ਇਸ ਲਈ ਇਸੇ ਜੀਵਨ ਵਿਚ ਪਰਮਾਤਮਾ ਦੀ ਪ੍ਰਾਪਤੀ ਯਕੀਨੀ ਬਣਾਉਣੀ ਚਾਹੀਦੀ ਹੈ | ਗੁਰਮਤਿ ਵਿਚਾਰਾਂ ਅੰਤ 'ਚ ਮਹਾਂਪੁਰਸ਼ਾਂ ਨੇ ਸਪੱਸ਼ਟ ਸ਼ਬਦਾਂ ਵਿਚ ਜੋਰ ਦਿੱਤਾ ਕਿ ਮਨੁੱਖ ਨੂੰ ਸੰਸਾਰਕ ਕਾਰਜ ਨਿਭਾਉਂਦਿਆਂ ਹੋਇਆਂ, ਆਪਣੇ ਮਨ ਵਿਸ਼ੇ-ਵਿਕਾਰਾਂ ਤੋਂ ਹੋੜ ਕੇ ਪ੍ਰਮਾਤਮਾ ਦੀ ਬੰਦਗੀ 'ਚ ਲਗਾਉਣਾ ਹੀ ਮਨੁੱਖੀ ਜੀਵਨ ਦਾ ਅਸਲ ਮਕਸਦ ਹੈ, ਜਿਸ ਨੂੰ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਵਿਚ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਲੀਵਾਲ ਵਲੋਂ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਭੇਟ <br/> ਅਗਲੀ ਖ਼ਬਰ ਠੱਕਰਵਾਲ ਵਿਖੇ ਗੁਰਦੁਆਰਾ ਸਾਹਿਬ ਤੋਂ ਹਸਪਤਾਲ ਤੱਕ ਸੀਵਰੇਜ ਦੇ ਕੰਮ ਦੀ ਸ਼ੁਰੂਆਤ <br/>
Ad Position 24