ਲਾਡੋਵਾਲ, 4 ਜਨਵਰੀ (ਬਲਬੀਰ ਸਿੰਘ ਰਾਣਾ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਸਮੂਹ ਪਰਿਵਾਰ ਦੀ ਨਿੱਘੀ ਯਾਦ ਵਿਚ ਸੰਗਤਾਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ | ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਦੁੱਧ ਦਾ ਲੰਗਰ ਵਰਤਾਉਣਾ ਆਰੰਭ ਕੀਤਾ ਗਿਆ | ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਮਰ ਸ਼ਹੀਦ ਬਾਬਾ ਮੋਤੀ ਦਾ ਮਹਿਰਾ ਵਾਂਗ ਸਾਨੂੰ ਵੀ ਬਿਨਾਂ ਕਿਸੇ ਲੋਭ ਅਤੇ ਲਾਲਚ ਤੋੰ ਉਪਰ ਉਠ ਕੇ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਸੀਨੀਅਰ ਆਗੂ ਪਵਨ ਟੀਨੂ, ਪ੍ਰਧਾਨ ਬੱਗਾ ਜੀ, ਸਤਿੰਦਰ ਰਾਜਾ, ਗੁਰਮੇਲ ਸਿੰਘ, ਜਥੇਦਾਰ ਦਾਰਾ ਸਿੰਘ ਕਾਤੇ ਡਾ. ਲਖਬੀਰ ਸਿੰਘ ਆਦਿ ਵੀ ਹਾਜ਼ਰ ਸਨ |