ਲੁਧਿਆਣਾ, 6 ਜਨਵਰੀ (ਜਤਿੰਦਰ ਭੰਬੀ)-ਸੀਸੂ ਵਲੋਂ ਅੰਗਦ ਸਿੰਘ ਮੈਮੋਰੀਅਲ-11ਵੇਂ ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੇ 17ਵੇਂ ਅਤੇ 18ਵੇਂ ਲੀਗ ਮੈਚ ਜੀ.ਆਰ.ਡੀ. ਅਕੈਡਮੀ ਹਬੜਾਂ ਰੋਡ ਵਿਖੇ ਟੈਕਸਲਾ ਪਲਾਸਟਿਕ ਐਂਡ ਮੈਟਲਜ਼ ਪ੍ਰਾਈਵੇਟ ਲਿਮਟਿਡ ਅਤੇ ਗੰਗਾ ਐਕਰੋਵੂਲਸ ਲਿਮਟਿਡ ਵਿਚਕਾਰ ਅਤੇ ਇਸੇ ਤਰ੍ਹਾਂ ਨਿਊ ਸਵੈਨ ਐਂਟਰਪ੍ਰਾਈਜ਼ਿਜ ਅਤੇ ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿੱਲਜ਼ ਪ੍ਰਾਈਵੇਟ ਲਿਮ. ਦੀਆਂ ਟੀਮਾਂ ਵਿਚਕਾਰ ਖੇਡੇ ਗਏ |17ਵੇਂ ਲੀਗ ਮੈਚ 'ਚ ਗੰਗਾ ਐਕਰੋਵੂਲਸ ਲਿਮ. ਦੀ ਟੀਮ ਨੇ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਅਤੇ ਟੈਕਸਲਾ ਪਲਾਸਟਿਕ ਐਂਡ ਮੈਟਲਜ਼ ਪ੍ਰਾਈਵੇਟ ਲਿਮ. ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ | ਇਹ ਮੈਚ ਗੰਗਾ ਐਕਰੋਵੂਲਜ਼ ਦੀ ਟੀਮ ਨੇ 64 ਦੌੜਾਂ ਨਾਲ ਜਿੱਤ ਲਿਆ | 18ਵੇਂ ਲੀਗ ਮੈਚ 'ਚ ਨਿਊ ਸਵੈਨ ਐਂਟਰਪ੍ਰਾਈਜ਼ਿਜ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ ਅਤੇ ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿੱਲਜ਼ ਪ੍ਰਾਈਵੇਟ ਲਿਮ. ਦੀ ਟੀਮ ਨੇ 18.3 ਓਵਰਾਂ ਵਿਚ 5 ਵਿਕਟਾਂ ਗੁਆ ਕੇ 143 ਦੌੜਾਂ ਬਣਾਈਆਂ | ਇਹ ਮੈਚ ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿੱਲਜ਼ ਪ੍ਰਾਈਵੇਟ ਲਿਮ. ਨੇ 5 ਵਿਕਟਾਂ ਨਾਲ ਜਿੱਤਿਆ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਨੂੰ 11ਵੇਂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ 'ਤੇ ਮਾਣ ਹੈ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਵੱਖ ਵੱਖ ਕੰਪਨੀਆਂ ਵਲੋਂ ਦਿੱਤੇ ਸਹਿਯੋਗ ਦਾ ਸੀਸੂ ਵਲੋਂ ਧੰਨਵਾਦ ਕੀਤਾ |