ਲੁਧਿਆਣਾ, 6 ਜਨਵਰੀ (ਜਤਿੰਦਰ ਭੰਬੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬਿਜਲੀ ਬੋਰਡ ਜਨਤਾ ਨਗਰ ਲੁਧਿਆਣਾ ਵਿਖੇ ਕਾਲ ਸੈਂਟਰ ਦੇ ਸਮੂਹ ਕਰਮਚਾਰੀਆਂ ਵਲੋਂ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਡਾਇਰੈਕਟਰ ਕਪਿਲ ਟਾਂਕ, ਮੈਨੇਜਰ ਕੰਚਨ ਅਤੇ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਇੰਦਰਪਾਲ ਸਿੰਘ, ਹਰਪਾਲ ਸਿੰਘ, ਪੁਨੀਤ ਪਾਠਕ, ਕਰਨ ਸਿੰਘ, ਨੀਰਜ ਸ਼ਰਮਾ ਅਤੇ ਗਗਨਦੀਪ ਕੌਰ ਵਲੋਂ ਸੇਵਾ ਕਰਕੇ ਦੁੱਧ ਦਾ ਲੰਗਰ ਵਰਤਾਇਆ | ਇਸ ਮੌਕੇ ਐਕਸੀਅਨ ਅਮਨਦੀਪ ਸਿੰਘ, ਐਸ.ਡੀ. ਨਿਤੇਸ਼ ਕੁਮਾਰ, ਰਵੀ ਚੌਹਾਨ ਐਸ.ਡੀ.ਓ., ਰੋਹਿਤ ਬਾਂਸਲ ਐਸ.ਡੀ.ਓ. ਅਤੇ ਗੁਰਦੀਪ ਸਿੰਘ ਗੁਰਦਾਸਪੁਰ ਵਰਕਿੰਗ ਪ੍ਰਧਾਨ (ਪੰਜਾਬ), ਸੈਕਟਰੀ ਚਰਨਜੀਤ ਸਿੰਘ, ਕੈਸ਼ੀਅਰ ਅਸ਼ਵਨੀ ਕੁਮਾਰ ਅਜੈ ਕੁਮਾਰ ਜੇ.ਈ. ਰੋਹਿਤ ਵਧਾਵਾ ਜੇ.ਈ., ਜਗਜੀਤ ਸਿੰਘ ਬਾਠ, ਬਲਬੀਰ ਸਿੰਘ ਜੇ.ਈ. ਨੇ ਸਮੂਹ ਸਟਾਫ਼ ਵਲੋਂ ਕਰਮਚਾਰੀਆਂ ਵਲੋਂ ਲਗਾਏ ਗਏ ਲੰਗਰ ਦੀ ਸ਼ਲਾਘਾ ਕੀਤੀ |