25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੀ. ਏ. ਯੂ. ਨੂੰ ਚੂਹਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨੀਕ ਨੂੰ ਪੇਟੈਂਟ ਹਾਸਿਲ ਹੋਇਆ <br/>

Ad Position 21
No active advertisement
ਡਾ. ਨੀਨਾ ਸਿੰਗਲਾ, ਮਿਸ ਡਿੰਪਲ ਮੰਡਲਾ, ਡਾ. ਅਨੂ ਕਾਲੀਆ | <br/> 07-01-2026
ਲੁਧਿਆਣਾ, 6 ਜਨਵਰੀ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਨੂੰ ਚੂਹਿਆਂ ਦੀ ਰੋਕਥਾਮ ਵਾਤਾਵਰਨ ਪੱਖੀ ਗਰਭ ਨਿਰੋਧਕ ਚਾਰੇ ਲਈ ਪੇਟੈਂਟ ਹਾਸਲ ਹੋਇਆ ਹੈ | ਇਹ ਨਵੀਂ ਤਕਨਾਲੋਜੀ ਰਵਾਇਤੀ ਤਕਨੀਕ ਨਾਲ ਚੂਹਿਆਂ ਦੀ ਰੋਕਥਾਮ ਦੇ ਤਰੀਕਿਆਂ ਦੀ ਥਾਂ ਇਕ ਨਵੀਂ ਵਿਧੀ ਹੈ, ਕਿਉਂਕਿ ਇਹ ਤਕਨੀਕ ਗੈਰ-ਹਿੰਸਕ ਅਤੇ ਚੂਹਿਆਂ ਦੇ ਜਨਮ ਉੱਪਰ ਕਾਬੂ ਪਾਉਣ ਦੀ ਪਹੁੰਚ ਅਪਣਾਉਂਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਅਤੇ ਵਾਤਾਵਰਨ ਪੱਖੀ ਨਤੀਜੇ ਸਾਹਮਣੇ ਆਉਂਦੇ ਹਨ | ਪੀ.ਏ.ਯੂ. ਵਲੋਂ ਵਿਕਸਿਤ ਇਹ ਤਕਨਾਲੋਜੀ ਚੂਹਿਆਂ ਦੀ ਪ੍ਰਜਣਨ ਸਮਰੱਥਾ ਅਤੇ ਜਨਮ ਦਰ ਘਟਾ ਕੇ ਉਨ੍ਹਾਂ ਦੀ ਸੰਖਿਆ ਨੂੰ ਨਿਯੰਤਰਿਤ ਕਰਦੀ ਹੈ | ਚੂਹਿਆਂ ਦਾ ਗਰਭ ਨਿਰੋਧਕ ਚਾਰਾ ਸੁਆਦਲਾ, ਵਰਤਣ ਵਿਚ ਆਸਾਨ ਅਤੇ ਕਿਸਾਨਾਂ ਵਲੋਂ ਵਰਤੋਂ ਲਈ ਤਿਆਰ ਕੀਤਾ ਗਿਆ ਹੈ | ਇਹ ਪੇਟੈਂਟ ਖੋਜੀਆਂ ਵਿਚ ਡਾ. ਨੀਨਾ ਸਿੰਗਲਾ, ਪਿ੍ੰਸੀਪਲ ਜੂਲੌਜਿਸਟ (ਚੂਹੇ); ਮਿਸ ਡਿੰਪਲ ਮੰਡਲਾ, ਪੀ.ਐਚ.ਡੀ. ਵਿਦਿਆਰਥਣ ਅਤੇ ਡਾ. ਅਨੂ ਕਾਲੀਆ, ਸੀਨੀਅਰ ਸਾਇੰਟਿਸਟ (ਨੈਨੋਟੈਕਨੋਲੋਜੀ) ਨੂੰ ਪ੍ਰਦਾਨ ਕੀਤਾ ਗਿਆ ਹੈ | ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਅਜਮੇਰ ਸਿੰਘ ਢੱਟ, ਡਾ. ਮਾਨਵ ਇੰਦਰ ਸਿੰਘ ਗਿੱਲ, ਡਾ. ਕਿਰਨ ਬੈਂਸ ਅਤੇ ਡਾ. ਖੁਸ਼ਦੀਪ ਧਰਨੀ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਖੋਜੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮਨਰੇਗਾ ਅਤੇ ਹੋਰ ਬਿਲਾਂ ਦੇ ਵਿਰੁੱਧ ਸੰਘਰਸ਼ ਦਾ ਐਲਾਨ <br/> ਅਗਲੀ ਖ਼ਬਰ ਬਿਜਲੀ ਬੋਰਡ ਜਨਤਾ ਨਗਰ ਦੇ ਕਰਮਚਾਰੀਆਂ ਨੇ ਦੁੱਧ ਦੇ ਲੰਗਰ ਲਗਾਏ <br/>
Ad Position 24