ਭਾਮੀਆਂ ਕਲਾਂ, 6 ਜਨਵਰੀ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਅਧੀਨ ਆਉਂਦੇ ਮੈਟਰੋ ਰੋਡ 'ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਪਰਮਜੀਤ ਸਿੰਘ ਕਾਲੜਾ ਦੀ ਅਗਵਾਈ ਹੇਠ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ, ਜਿਸ ਨੂੰ ਸੰਗਤ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਛਕਿਆ | ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਕਾਲੜਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਕੌਮ ਤੋਂ ਵਾਰ ਕੇ ਸਾਨੂੰ ਗੁਰਸਿੱਖੀ ਦੇ ਮਾਰਗ 'ਤੇ ਚੱਲਣ ਦਾ ਜੋ ਰਸਤਾ ਦਿਖਾਇਆ ਹੈ, ਉਸ ਉਪਰ ਚੱਲ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ | ਇਸ ਮੌਕੇ ਦੀਪਕ ਮਿੱਤਲ, ਹਰਪ੍ਰੀਤ ਸਿੰਘ ਅੱਜੂ, ਪ੍ਰਭਜੀਤ ਸਿੰਘ, ਸਹਿਜਦੀਪ ਸਿੰਘ, ਗੁਰਮੁੱਖ ਸਿੰਘ, ਬਜਰੰਗ ਕੁਮਾਰ, ਸ਼ੁਭਮ ਕੁਮਾਰ ਆਦਿ ਹਾਜ਼ਰ ਸਨ |