25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਇੰਟਰਨੈਸ਼ਨਲ ਗ੍ਰੈਂਡਮਾਸਟਰ ਵਲੋਂ ਮਾਰਸ਼ਲ ਆਰਟਸ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਇੰਟਰਨੈਸ਼ਨਲ ਗ੍ਰੈਂਡਮਾਸਟਰ ਵਲੋਂ ਮਾਰਸ਼ਲ ਆਰਟਸ 'ਤੇ ਕਰਵਾਏ ਸੈਮੀਨਾਰ ਵਿਚ ਅਥਲੀਟਾਂ ਦੇ ਨਾਲ ਗ੍ਰੈਂਡ ਮਾਸਟਰ ਸਤਵਿੰਦਰ ਸਿੰਘ ਵੋਹਰਾ ਅਤੇ ਹੋਰ | ਅਜੀਤ ਤਸਵੀਰ <br/> 07-01-2026
ਲੁਧਿਆਣਾ, 6 ਜਨਵਰੀ (ਡਾ. ਤਰਲੋਚਨ ਸਿੰਘ)-ਮਾਸਟਰ ਮੋਹਨਦੀਪ, ਕੋਰੀਆ ਤੋਂ ਬਲੈਕ ਬੈਲਟ ਤੀਜਾ ਡੈਨ ਵਲੋਂ ਮਾਰਸ਼ਲ ਆਰਟਸ ਟਰੇਨਿੰਗ ਐਂਡ ਫਿਟਨੈੱਸ ਸੈਂਟਰ, ਜਲੰਧਰ ਬਾਈਪਾਸ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਯੂਨਾਈਟਿਡ ਕਿੰਗਡਮ ਤੋਂ ਗ੍ਰੈਂਡਮਾਸਟਰ ਸਤਵਿੰਦਰ ਸਿੰਘ ਵੋਹਰਾ ਮਾਰਸ਼ਲ ਆਰਟਸ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜੋ ਹੁਣ ਤੱਕ 30 ਤੋਂ 40 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ | ਜ਼ਿਕਰਯੋਗ ਹੈ ਕਿ ਗ੍ਰੈਂਡਮਾਸਟਰ ਸਤਵਿੰਦਰ ਵੋਹਰਾ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਤਾਈਕਵਾਂਡੋ ਵਿਚ 9ਵਾਂ ਡੈਨ ਬਲੈਕ ਬੈਲਟ ਦਿੱਤਾ ਗਿਆ ਹੈ | ਗ੍ਰੈਂਡਮਾਸਟਰ ਵੋਹਰਾ ਨਾ ਸਿਰਫ਼ ਭਾਰਤ ਵਿਚ ਸਗੋਂ ਪੂਰੀ ਦੁਨੀਆ ਵਿਚ ਤਾਈਕਵਾਂਡੋ ਨੂੰ ਉਤਸ਼ਾਹਿਤ ਕਰਨ ਲਈ ਮਸ਼ਹੂਰ ਹਨ | ਸੈਮੀਨਾਰ ਵਿਚ ਤਾਈਕਵਾਂਡੋ ਅਤੇ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਗਈ | ਸੈਮੀਨਾਰ ਵਿਚ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ 100 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ | ਸਿਖਲਾਈ ਤੋਂ ਬਾਅਦ ਕੁੱਝ ਅਥਲੀਟਾਂ ਨੂੰ ਗ੍ਰੈਂਡ ਮਾਸਟਰ ਵਲੋਂ ਰੰਗ ਬੈਲਟਾਂ ਅਤੇ ਬਲੈਕ ਬੈਲਟ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਵਿਚ ਪਵਨੀ, ਚਾਹਤ, ਦਿ੍ਸ਼ਟੀ ਕਟਾਰੀਆ ਅਤੇ ਸ਼ਿਵਾ ਸ਼ਾਮਿਲ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਬਲੈਕ ਬੈਲਟ ਸਰਟੀਫਿਕੇਟ ਪ੍ਰਾਪਤ ਕੀਤੇ | ਸਿਖਲਾਈ ਦੌਰਾਨ ਕੁੜੀਆਂ ਖਾਸ ਤੌਰ 'ਤੇ ਉਤਸ਼ਾਹਿਤ ਦਿਖਾਈ ਦਿੱਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਕੋਰੀਆ ਤੋਂ ਬਲੈਕ ਬੈਲਟ ਤੀਜੀ ਡੈਨ, ਲੇਡੀਜ਼ ਕੋਚ ਸ਼ਿਵਾਨੀ ਪਾਂਡੇ ਨੇ ਕਿਹਾ ਕਿ ਅੱਜ ਦੇ ਮਾਹੌਲ ਵਿਚ ਕੁੜੀਆਂ ਨੂੰ ਇਹ ਕਲਾ ਜ਼ਰੂਰ ਸਿੱਖਣੀ ਚਾਹੀਦੀ ਹੈੈ | ਮਾਸਟਰ ਮੋਹਨਦੀਪ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ਤੱਕ ਸਿਖਲਾਈ ਪ੍ਰਦਾਨ ਕਰਦੇ ਹਾਂ ਅਤੇ ਸਮੇਂ-ਸਮੇਂ 'ਤੇ ਵਿਦੇਸ਼ਾਂ ਤੋਂ ਅੰਤਰਰਾਸ਼ਟਰੀ ਗ੍ਰੈਂਡਮਾਸਟਰ ਵੀ ਮਾਰਸ਼ਲ ਆਰਟਸ ਦੀ ਸਿਖਲਾਈ ਲਈ ਸਾਡੇ ਜਿੰਮ ਵਿਚ ਆਉਂਦੇ ਹਨ | ਇਸ ਲਈ ਅਸੀਂ ਮਾਰਸ਼ਲ ਆਰਟਸ ਦੀ ਸਿਖਲਾਈ ਅਤੇ ਚੈਂਪੀਅਨਸ਼ਿਪ ਲਈ ਵਿਦੇਸ਼ ਯਾਤਰਾ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਾਂ | ਇਸ ਮੌਕੇ ਗ੍ਰੈਂਡਮਾਸਟਰ ਵੋਹਰਾ ਨੇ ਕਿਹਾ ਕਿ ਇਹ ਹਰ ਉਮਰ ਦੇ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਸਕਾਲਰਸ਼ਿਪ ਦਿਵਸ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਦੀਪਕ ਬਡਿਆਲ ਨੂੰ ਸਦਮਾ ਮਾਤਾ ਦਾ ਦਿਹਾਂਤ, ਅੰਤਿਮ ਅਰਦਾਸ ਭਲਕੇ
Ad Position 24