09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਰੋੜਾ ਮਹਾਂਸਭਾ ਵਲੋਂ ਚੇਅਰਮੈਨ ਬਸੰਤ ਦਾ ਸਨਮਾਨ ਵੱਖ-ਵੱਖ ਜ਼ਿਲਿ੍ਹਆਂ ਤੋਂ ਪੰਜਾਬ ਦੇ ਪ੍ਰਤੀਨਿਧੀਆਂ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਚੇਅਰਮੈਨ ਰਜਿੰਦਰ ਸਿੰਘ ਬਸੰਤ ਦਾ ਸਨਮਾਨ ਕਰਨ ਸਮੇਂ ਅਰੋੜਾ ਮਹਾਂਸਭਾ ਦੇ ਅਹੁਦੇਦਾਰ ਤੇ ਮੈਂਬਰ | ਅਜੀਤ ਤਸਵੀਰ <br/> 24-01-2026
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਵਲੋਂ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਰਜਿੰਦਰ ਸਿੰਘ ਬਸੰਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੰਜਾਬ ਅਰੋੜਾ ਮਹਾਂਸਭਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪ੍ਰਤੀਨਿਧੀਆਂ ਵਿਚ ਜਲੰਧਰ ਤੋਂ ਅਰੋੜਾ ਮਹਾਂਸਭਾ ਪੰਜਾਬ ਦੇ ਮੁੱਖ ਸਰਪ੍ਰਸਤ ਦੀਵਾਨ ਅਮਿੱਤ ਅਰੋੜਾ, ਚੇਅਰਮੈਨ ਅਮਰੀਕ ਸਿੰਘ ਬੱਤਰਾ, ਹੁਸ਼ਿਆਰਪੁਰ ਤੋਂ ਸੂਬਾ ਪ੍ਰਧਾਨ ਕਮਲ ਸੇਤੀਆ, ਚੇਅਰਮੈਨ ਆਲ ਇੰਡੀਆ ਧਰਮਪਾਲ ਗਰੋਵਰ, ਉਪ ਪ੍ਰਧਾਨ ਅਨਿਲ ਬਜਾਜ, ਉਪ ਪ੍ਰਧਾਨ ਡਾ. ਨਰਿੰਦਰ ਸਿੰਘ, ਉਪ ਪ੍ਰਧਾਨ ਰਵੀ ਮਨੋਚਾ, ਜਨਰਲ ਸਕੱਤਰ ਡਾ. ਗੁਰਪ੍ਰੀਤ ਸਿੰਘ ਬੱਬਰ ਅਤੇ ਜਨਰਲ ਸਕੱਤਰ ਅਨਿਲ ਬਜਾਜ ਸ਼ਾਮਿਲ ਸਨ¢ ਇਸ ਮÏਕੇ ਅਰੋੜਾ ਮਹਾਂਸਭਾ ਜ਼ਿਲ੍ਹਾ ਪ੍ਰਧਾਨ ਗਗਨਜੀਤ ਸਿੰਘ ਖੁਰਾਣਾ, ਚੇਅਰਮੈਨ ਸੁੰਦਰ ਦਾਸ ਧਮੀਜਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੰਨ, ਉਪ ਪ੍ਰਧਾਨ ਦਵਿੰਦਰ ਅਰੋੜਾ, ਗੁਰਵਿੰਦਰ ਸਿੰਘ ਬੱਤਰਾ, ਵਿਜੇਜੀਤ ਪੋਪਲੀ, ਜਨਰਲ ਸਕੱਤਰ ਹਰਮਿੰਦਰ ਸਿੰਘ ਮਲਿਕ, ਕੈਸ਼ੀਅਰ ਐਮ.ਐਸ. ਯੂਥ ਵਿੰਗ ਤੋਂ ਗੁਲਾਟੀ, ਅਸ਼ੋਕ ਮਦਾਨ, ਬਲਵੰਤ ਸਿੰਘ, ਕ੍ਰਿਪਾਲ ਸਿੰਘ, ਰੌਬੀ ਬੱਤਰਾ, ਮਹਿਲਾ ਵਿੰਗ ਤੋਂ ਸਤਵੰਤ ਕÏਰ ਅਤੇ ਸਬੀਨਾ ਗੁਲਾਟੀ ਨੇ ਉਨ੍ਹਾਂ ਨੂੰ ਗੁਲਦਸਤੇ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਅਰੋੜਾ ਮਹਾਂਸਭਾ ਦੇ ਸਰਪ੍ਰਸਤ ਰਜਿੰਦਰ ਸਿੰਘ ਬਸੰਤ ਨੂੰ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸ. ਬਸੰਤ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਹਨ ਅਤੇ ਹਰ ਵੇਲੇ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਹੋ ਕੇ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਹ ਲੁਧਿਆਣਾ ਨਹੀਂ, ਬਲਕਿ ਪੂਰੇ ਪੰਜਾਬ ਦੇ ਅਰੋੜਾ ਖੱਤਰੀ ਭਾਈਚਾਰੇ ਲਈ ਮਾਨ ਵਾਲੀ ਗੱਲ ਹੈ | ਇਸ ਮÏਕੇ ਰਜਿੰਦਰ ਸਿੰਘ ਬਸੰਤ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਰ ਸਮੇਂ ਮੈਂਬਰਾਂ ਅਤੇ ਆਮ ਲੋਕਾਂ ਲਈ ਖੁੱਲੇ੍ਹ ਹਨ ਅਤੇ ਉਹ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਸ਼ਿਸ਼ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਮੌਜੂਦਾ ਚੁਣੌਤੀਆਂ ਤੋਂ ਬਚਾਉਣ ਲਈ ਕਾਂਗਰਸ ਨੂੰ ਸੱਤਾ 'ਚ ਲਿਆਉਣਾ ਬੇਹੱਦ ਜ਼ਰੂਰੀ-ਸੰਸਦ ਮੈਂਬਰ ਤਿਵਾੜੀ... ਅਗਲੀ ਖ਼ਬਰ ਉਦਯੋਗਿਕ ਖੇਤਰਾਂ 'ਚ ਬੁਨਿਆਦੀ ਢਾਂਚੇ ਅਤੇ ਨੀਤੀਗਤ ਸੁਧਾਰਾਂ ਲਈ ਸੀਸੂ ਦਾ ਵਫਦ ਕੈਬਨਿਟ ਮੰਤਰੀ ਮੁੰਡੀਆਂ ਨੂੰ ਮਿਲਿਆ...
Ad Position 24