ਭਾਮੀਆਂ ਕਲਾਂ/ਲੁਧਿਆਣਾ, 25 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਭਾਮੀਆਂ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ 'ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ, ਜਿੱਥੇ ਨਗਰ ਕੀਰਤਨ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ, ਉਥੇ ਹੀ ਸੰਗਤਾਂ ਵਲੋਂ ਦੁੱਧ, ਸਮੋਸੇ, ਚਾਹ, ਬੈੱ੍ਰਡ, ਬਿਸਕੁਟ ਆਦਿ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ 'ਚ ਪ੍ਰਧਾਨ ਅਜੀਤ ਸਿੰਘ, ਛੋਟਾ ਸਿੰਘ, ਮਲਕੀਤ ਸਿੰਘ, ਬੁੱਧ ਸਿੰਘ, ਬਲਵਿੰਦਰ ਸਿੰਘ ਕੈਂਥ ਮੈਂਬਰ ਪੰਚਾਇਤ, ਸੁਖਰਾਮ ਸਿੰਘ, ਜਗਤਾਰ ਸਿੰਘ ਕੈਂਥ, ਹਰਜਿੰਦਰ ਸਿੰਘ, ਹਰਨੇਕ ਸਿੰਘ, ਗੁਰਵਿੰਦਰ ਸਿੰਘ ਲਾਲਾ, ਮਾਸਟਰ ਵਰਿੰਦਰ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੰਦਰਾ, ਸਤਪਾਲ ਸਿੰਘ ਫੌਜੀ, ਅਮਰਜੀਤ ਚੋਪੜਾ, ਗੁਰਦੀਪ ਸਿੰਘ ਲਾਲਾ, ਗੁਰਪ੍ਰੀਤ ਸਿੰਘ, ਅਜਮੇਰ ਸਿੰਘ, ਕਾਕਾ ਪਟਵਾਰੀ, ਬੰਟੀ ਅਤੇ ਹੋਰ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ |