11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੀਨੀਅਰ ਅਸਿਸਟੈਂਟ ਦਾ ਧਰਨਾ 7ਵੇਂ ਦਿਨ ਵੀ ਰਿਹਾ ਜਾਰੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਕੀਤਾ ਧਰਨੇ ਦਾ ਸਮਰਥਨ <br/>

Ad Position 21
No active advertisement
7ਵੇਂ ਦਿਨ ਵੀ ਦਿਨ ਰਾਤ ਦੇ ਧਰਨੇ 'ਤੇ ਬੈਠੇ ਹੋਏ ਕੁਲਭੂਸ਼ਣ ਸ਼ਰਮਾ ਅਤੇ ਹੋਰ ਸਮਰਥਕ | ਤਸਵੀਰ-ਬਲਬੀਰ ਸਿੰਘ ਰਾਣਾ <br/> 26-01-2026
ਲਾਡੋਵਾਲ, 25 ਜਨਵਰੀ (ਬਲਬੀਰ ਸਿੰਘ ਰਾਣਾ)-ਸ਼੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਦੇ ਬਾਹਰ ਸੀਨੀਅਰ ਅਸਿਸਟੈਂਟ ਕੁੱਲ ਭੂਸ਼ਣ ਸ਼ਰਮਾ ਵਲੋਂ 7ਵੇਂ ਦਿਨ ਵੀ (ਦਿਨ ਰਾਤ) ਧਰਨਾ ਜਾਰੀ ਹੈ | ਧਰਨੇ 'ਤੇ ਬੈਠੇ ਕੁਲ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਅੱਜ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਵੀ ਧਰਨੇ ਵਿਚ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਕਾਲਜ ਦੇ ਪਿ੍ੰਸੀਪਲ ਅਤੇ ਕਾਲਜ ਕਮੇਟੀ ਦੇ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਕੱਢੇ ਕੁੱਲ ਭੂਸ਼ਣ ਸ਼ਰਮਾ ਨੂੰ ਇਨਸਾਫ਼ ਦਵਾ ਕੇ ਰਹਾਂਗੇ | ਅੱਜ ਦੇ ਧਰਨੇ ਵਿਚ ਸ਼ਸ਼ੀ ਭੂਸ਼ਨ, ਅਰੁਣ ਪ੍ਰਭਾਕਰ, ਕਮਲੇਸ਼, ਹਿਮਾਂਸ਼ੂ, ਬਿ੍ਜੇਸ਼, ਮੁਕੁਲ, ਸੁਕਿ੍ਤੀ ਆਦਿ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਿਚੋਂ ਮੋਬਾਈਲ ਅਤੇ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ਭਾਮੀਆਂ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ <br/>
Ad Position 24